ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਵੱਲੋਂ 17–18 ਨਵੰਬਰ ਨੂੰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਿੱਚ 10 ਵਾਂ ਇੰਟਰ–ਜ਼ੋਨਲ ਯੂਥ ਫੈਸਟ ਆਯੋਜਿਤ ਕੀਤਾ ਜਾਵੇਗਾ

ਪੰਜਾਬ

ਮੋਹਾਲੀ, 12 ਨਵੰਬਰ,ਬੋਲੇ ਪੰਜਾਬ ਬਿਊਰੋ;

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦਾ ਯੂਥ ਵੈਲਫੇਅਰ ਵਿਭਾਗ, ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ (ਚੰਡੀਗੜ੍ਹ ਨੇੜੇ) ਦੇ ਸਹਿਯੋਗ ਨਾਲ 17–18 ਨਵੰਬਰ ਨੂੰ ਆਰੀਅਨਜ਼ ਕੈਂਪਸ ਵਿੱਚ 10ਵਾਂ ਇੰਟਰ–ਜ਼ੋਨਲ ਯੂਥ ਫੈਸਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਫੈਸਟ ਵਿੱਚ ਲਗਭਗ 25 ਕਾਲਜ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਤਕਰੀਬਨ 5000 ਵਿਦਿਆਰਥੀ ਸ਼ਾਮਲ ਹੋਣਗੇ।

ਇਸ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਸ. ਹਰਪਾਲ ਸਿੰਘ ਚੀਮਾ, ਮਾਨਯੋਗ ਵਿੱਤ ਮੰਤਰੀ, ਪੰਜਾਬ; ਡਾ. ਸੰਜੀਵ ਸ਼ਰਮਾ, ਵਾਈਸ ਚਾਂਸਲਰ, ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ; ਸ. ਗੁਰਲਾਲ ਸਿੰਘ, ਐਮ.ਐਲ.ਏ. ਘਨੌਰ; ਸ੍ਰੀਮਤੀ ਨੀਨਾ ਮਿੱਤਲ, ਐਮ.ਐਲ.ਏ. ਰਾਜਪੁਰਾ; ਸ੍ਰੀਮਤੀ ਸ਼ਸ਼ੀ ਪ੍ਰਭਾ (ਡੀ.ਜੀ.ਪੀ.); ਸ਼੍ਰੀ ਰਾਮਵੀਰ (ਆਈ.ਏ.ਐਸ.); ਸ਼੍ਰੀ ਵਰੁਣ ਸ਼ਰਮਾ ਐਸ.ਐਸ.ਪੀ. (ਆਈ.ਪੀ.ਐਸ.); ਸ਼੍ਰੀ ਕਰਨ ਗਿਲਹੋਤਰਾ; ਸ਼੍ਰੀ ਆਚਾਰਯ ਮਨੀਸ਼; ਸ਼੍ਰੀ ਗੁਰਵਿੰਦਰ ਸਿੰਘ ਸੋਧੀ (ਪੀ.ਸੀ.ਐਸ.); ਸ਼੍ਰੀ ਰਾਕੇਸ਼ ਕੁਮਾਰ ਪੋਪਲੀ (ਪੀ.ਸੀ.ਐਸ.); ਡਾ. ਰੂਪੇਸ਼ ਸਿੰਘ; ਐਡਵੋਕੇਟ ਹਰਪ੍ਰੀਤ ਸਿੰਘ ਸੰਧੂ; ਸ. ਪੀ.ਜੇ. ਸਿੰਘ ਆਦਿ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਣਗੇ। ਸਮਾਰੋਹ ਦੀ ਅਗਵਾਈ ਡਾ. ਅੰਸ਼ੂ ਕਤਾਰੀਆ, ਚੇਅਰਮੈਨ, ਆਰਯਨਜ਼ ਗਰੁੱਪ ਵੱਲੋਂ ਕੀਤੀ ਜਾਵੇਗੀ।

ਇਸ ਸਾਲ ਦੇ ਯੂਥ ਫੈਸਟ ਦਾ ਥੀਮ “ਵਿਰਸਾ ਤੇ ਵਿਕਾਸ” ਹੈ, ਜੋ ਪੰਜਾਬ ਦੀ ਸ਼ਾਨਦਾਰ ਸੰਸਕ੍ਰਿਤਿਕ ਧਰੋਹਰ ਨੂੰ ਆਧੁਨਿਕ ਨੌਜਵਾਨੀ ਦੇ ਪ੍ਰਗਤੀਸ਼ੀਲ ਜਜ਼ਬੇ ਨਾਲ ਜੋੜਦਾ ਹੈ। ਇਹ ਦੋ ਦਿਨਾਂ ਦਾ ਸਮਾਰੋਹ ਸੰਗੀਤ, ਨਾਚ, ਨਾਟਕ, ਲਲਿਤ ਕਲਾ ਅਤੇ ਸਾਹਿਤਕ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।