ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਯੂਐਸਏ ਵਿਚ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ ਪ੍ਰਸਾਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 13 ਨਵੰਬਰ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਯੂ ਐਸ ਏ ਪ੍ਰਚਾਰ ਫੇਰੀ ਨੇ ਨੌਜਵਾਨਾਂ ਨੂੰ ਸਿੱਖੀ ਵਲ ਪ੍ਰੇਰਿਤ ਕੀਤਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੱਥਾ ਠੀਕਰੀਵਾਲਾ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਕੀਤਾ । ਭਾਈ ਠੀਕਰੀਵਾਲਾ ਨੇ ਦੱਸਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਕੁੱਝ ਮਹੀਨਿਆਂ ਲਈ ਸਿੱਖੀ ਪ੍ਰਚਾਰ ਦੌਰੇ ਤੇ ਯੂ ਐਸ ਏ ਆਏ ਹੋਏ ਹਨ ਓਨਾ ਵੱਲੋ ਵੱਖ ਵੱਖ ਗੁਰੂ ਘਰਾਂ ਵਿੱਚ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ । ਇਸੇ ਪ੍ਰਚਾਰ ਫੇਰੀ ਤਹਿਤ ਉਹ ਪ੍ਰਚਾਰ ਸਮਾਗਮਾਂ ਲਈ ਇੰਡੀਆਨਾ ਸਟੇਂਟ ਦੇ ਸ਼ਹਿਰ ਗਰੀਨ ਵੂਡ ਦੇ ਗੁਰਦਵਾਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖ਼ੇ ਇੱਕ ਹਫਤਾ ਕਥਾ ਸਮਾਗਮਾਂ ਲਈ ਆਏ ਸਨ। ਇਸ ਸਮੇ ਵੱਖ ਵੱਖ ਪਰਿਵਾਰਾਂ ਵੱਲੋ ਸਿੰਘ ਸਾਹਿਬ ਨੂੰ ਟਹਿਲ ਸੇਵਾ ਲਈ ਆਪਣੇ ਘਰ ਸੱਦਾ ਦਿੱਤਾ ਗਿਆ । ਸਿੰਘ ਸਾਹਿਬ ਜੀ ਵਲੋਂ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਗੁਰਦੀਪ ਸਿੰਘ ਭੁੱਟਾ ਦੇ ਘਰ ਆਏ । ਇਸ ਦੌਰਾਨ ਉਨ੍ਹਾਂ ਨੇ ਓਥੇ ਹਾਜ਼ਰ ਨੌਜਵਾਨਾਂ ਨੂੰ ਗੁਰਮਤਿ ਨਾਲ ਜੁੜਨ ਤੇ ਕਿਰਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਵੀ ਗੁਰਮਤਿ ਅਨੁਸਾਰ ਦਿੱਤੇ ਗਏ । ਨੌਜਵਾਨਾਂ ਵੱਲੋ ਗਿਆਨੀ ਮਲਕੀਤ ਸਿੰਘ ਜੀ ਦਾ ਵਿਸ਼ੇਸ ਤੌਰ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਤੇ ਉਘੇ ਨਾਵਲਕਾਰ ਭਾਈ ਅਮਰਦੀਪ ਸਿੰਘ ਅਮਰ, ਗੁਰਦੀਪ ਸਿੰਘ ਕਰੋਰ, ਭਾਈ ਰਮਨਦੀਪ ਸਿੰਘ, ਭਾਈ ਪਰਮਿੰਦਰ ਸਿੰਘ, ਸਤਨਾਮ ਸਿੰਘ ਗੁਰਮੁੱਖ ਟ੍ਰਾੰਸਪੋਰਟ, ਹਰਪ੍ਰੀਤ ਸਿੰਘ ਮੁਲਤਾਨੀ, ਓਂਕਾਰ ਸਿੰਘ ਇੰਡੀਆਨਾ, ਅਮਨਦੀਪ ਸਿੰਘ ਚਾਚਾ, ਲਵਪ੍ਰੀਤ ਸਿੰਘ ਲਵੀ ਮੁਲਤਾਨੀ, ਹਰਜਿੰਦਰ ਸਿੰਘ, ਜਾਨਪਾਲ ਸਿੰਘ ਆਦਿ ਨੌਜਵਾਨ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।