ਪਟਿਆਲਾ ,13, ਨਵੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਪੰਜਾਬ ਰਜਿਸਟਰ ਨੰਬਰ 26 ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਜਲ ਸਪਲਾਈ ਮੁੱਖ ਦਫਤਰ ਪਟਿਆਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਦਰਸਵੀਰ ਸਿੰਘ ਰਾਣਾ ਹੁਸ਼ਿਆਰਪੁਰ ਨੇ ਕੀਤੀਜਿਸ ਵਿੱਚ ਵੱਖ ਵੱਖ ਜਿਲਿਆਂ ਤੋਂ ਸੂਬਾ ਆਗੂ ਬਲਬੀਰ ਸਿੰਘ ਹਿਰਦਾਪੁਰ ਬਲਜਿੰਦਰ ਸਿੰਘ ਸਮਾਣਾ ਇੰਦਰਜੀਤ ਸਿੰਘ ਕਪੂਰਥਲਾ ਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸੰਗਰੂਰ ਅਤੇ ਹਰਦੇਵ ਸਿੰਘ ਮੱਲੇਵਾਲ ਬ੍ਰਾਂਚ ਪ੍ਰਧਾਨ ਨਾਭਾਅਤੇ ਕਾਫੀ ਗਿਣਤੀ ਵਿੱਚ ਵਰਕਰ ਵੀ ਸ਼ਾਮਿਲ ਹੋਏ ਸ਼ਾਮਿਲ ਹੋਏ ਜਿਸ ਵਿੱਚ ਕਾਰਵਾਈ ਸਬੰਧੀ ਬੋਲਦਿਆਂ ਦਵਿੰਦਰ ਸਿੰਘ ਨਾਭਾ ਨੇ ਦੱਸਿਆਮੀਟਿੰਗ ਦੌਰਾਨ ਪੰਜਾਬ ਸਰਕਾਰ ਤੇ ਲਿਸਟਮੈਂਟ ਤੇ ਆਊਟਸੋਰਸ ਕਾਮਿਆਂ ਨੂੰ ਵਿਭਾਗ ਵਿੱਚ ਪੱਕੇ ਨਾ ਕਰਨ ਸਬੰਧੀ ਰੋਸ ਜਤਾਇਆ ਗਿਆ ਅਤੇ ਇਸ ਸਬੰਧੀ ਮਤਾ ਪਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਆਰ ਪਾਰ ਦਾ ਸੰਘਰਸ਼ ਕੀਤਾ ਜਾਵੇਗਾ ਅਤੇ ਜਾਰੀ ਕੀਤੀ ਪੋਲਸੀ ਤੇ ਵੀ ਵਿਚਾਰ ਵਟਾਂਦਰਾ ਹੋਇਆ ਅਤੇ ਬਿਨਾਂ ਸਰਤ ਪੰਜਾਬ ਸਰਕਾਰ ਤੋਂ ਇਹਨਾਂ ਕਾਮਿਆਂ ਨੂੰ ਵਿਭਾਗ ਵਿੱਚ ਪੱਕੇ ਕਰਨ ਸਬੰਧੀ ਮੰਗ ਕੀਤੀ ਗਈ ਅਤੇ 58 ਸਾਲ ਤੋਂ ਉੱਪਰ ਹੋ ਚੁੱਕੇ ਕਾਮਿਆ ਸਬੰਧੀ ਵੀ ਕੋਈ ਠੋਸ ਪਾਲਸੀ ਬਣਾ ਕੇ ਇਹਨਾਂ ਕਾਮਿਆਂ ਨੂੰ ਵਾਧਾ ਜਾਂ ਗੁਜ਼ਾਰੇ ਲਈ 20 ਲੱਖ ਤੱਕ ਗਰਾਂਟ ਜਾਰੀ ਕਰਨ ਦੀ ਮੰਗ ਰੱਖੀ ਗਈ ਅਤੇ ਹੋਰ ਸਬੰਧੀ ਇਸ ਸਮੇਂ ਜਥੇਬੰਦੀ ਵਿੱਚ ਬਰਾਂਚ ਪ੍ਰਧਾਨ ਗੁਰਚਰਨ ਸਿੰਘ ਭੁੰਨ ਰਹੜੀ ਦੀ ਅਗਵਾਈ ਵਿੱਚ ਹੈ 16 ਸਾਥੀ ਜਥੇਬੰਦੀ 26 ਨੰਬਰ ਵਿੱਚ ਸ਼ਾਮਿਲ ਹੋਏ ਤੇ ਜਥੇਬੰਦੀ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਜੀ ਆਇਆ ਆਖਿਆ ਗਿਆ ਸਾਰੇ ਵਰਕਰਾਂ ਨੇ ਜਥੇਬੰਦੀ ਵਿੱਚ ਤਨ ਮਨ ਧਨ ਨਾਲ ਸੇਵਾ ਕਰਨ ਅਤੇ ਸੰਘਰਸ਼ ਕਰਨ ਦਾ ਅਹਿਦ ਲਿਆ ਇਸ ਸਮੇਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜੇਕਰ ਸਰਕਾਰ ਤੇ ਉਚ ਅਧਿਕਾਰੀਆਂ ਨੇ ਲੰਮੇ ਸਮੇਂ ਤੋਂ ਕੰਮ ਕਰਦੇ ਕਾਮਿਆਂ ਨੂੰ ਵਿਭਾਗ ਵਿੱਚ ਪੱਕੇ ਨਾ ਕੀਤਾ ਤਾਂ ਠੋਸ ਰਣਨੀਤੀ ਬਣਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ












