ਲਹਿਰਾਗਾਗਾ, 15 ਨਵੰਬਰ,ਬੋਲੇ ਪੰਜਾਬ ਬਿਊਰੋ;
ਵਿਦੇਸ਼ਾਂ ਵਿਚ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਨਾਮ ਕਮਾਉਣ ਵਾਲੇ ਪੰਜਾਬੀਆਂ ਦੀ ਲੜੀ ‘ਚ ਪਿੰਡ ਰਾਏਧਰਾਨਾ (ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ) ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਇਕ ਹੋਰ ਸੋਹਣਾ ਪੰਨਾ ਜੋੜ ਦਿੱਤਾ ਹੈ।
ਕੈਨੇਡੀਆਈ ਆਰਮਡ ਫੋਰਸ ਵਿਚ ਸੈਕਿੰਡ ਲੈਫਟੀਨੈਂਟ ਦੇ ਤੌਰ ‘ਤੇ ਭਰਤੀ ਹੋਏ ਹਰਪ੍ਰੀਤ ਇਸ ਵੇਲੇ ਵਿਸ਼ੇਸ਼ ਸੈਨਿਕ ਟ੍ਰੇਨਿੰਗ ਹਾਸਲ ਕਰ ਰਹੇ ਹਨ। ਉਨ੍ਹਾਂ ਦੀ ਇਸ ਉਪਲਬਧੀ ਨਾਲ ਪੂਰੇ ਹਲਕੇ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਜਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਦੇ ਪਿਤਾ ਜੈਮਲ ਸਿੰਘ ਭਾਰਤੀ ਫੌਜ ਤੋਂ ਰਿਟਾਇਰ ਹਨ। ਮਾਤਾ ਜਸਵਿੰਦਰ ਕੌਰ ਨੇ ਬਚਪਨ ਤੋਂ ਹੀ ਬੱਚਿਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਚੰਗੇ ਜੀਵਨ ਮੁੱਲਾਂ ਦੀ ਸਿੱਖਿਆ ਦਿੱਤੀ, ਜਿਸ ਦਾ ਫਲ ਅੱਜ ਪੂਰਾ ਪਰਿਵਾਰ ਮਾਣ ਨਾਲ ਦੇਖ ਰਿਹਾ ਹੈ।












