ਅਵੈਧ ਧਰਮ ਪਰਿਵਰਤਨ ’ਤੇ ਵੱਧਦਾ ਖ਼ਤਰਾ, ਪੰਜਾਬ ਬਚਾਓ ਮੋਰਚੇ ਨੇ ਐਂਟੀ-ਕਨਵਰਜ਼ਨ ਬਿੱਲ ਦੀ ਮੰਗ ਉਠਾਈ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ,16 ਨਵੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਪੰਜਾਬ ਵਿੱਚ ਵੱਧ ਰਹੇ ਅਵੈਧ ਧਰਮ ਪਰਿਵਰਤਨ ਅਤੇ ਭਰਮ ਪੈਦਾ ਕਰਨ ਵਾਲੀਆਂ ਧਾਰਮਿਕ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਬਚਾਓ ਮੋਰਚੇ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ। ਮੋਰਚੇ ਦੇ ਪ੍ਰਧਾਨ ਤੇਜਸਵੀ ਮਿੰਹਾਸ ਦੀ ਅਗਵਾਈ ਵਿੱਚ ਹੋਈ ਇਸ ਗੱਲਬਾਤ ਵਿੱਚ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਈ ਇਸਾਈ ਪਾਦਰੀ ਅਤੇ ਸਮਾਜਿਕ ਪ੍ਰਤੀਨਿਧੀ ਹਾਜ਼ਰ ਸਨ।

ਮੋਰਚੇ ਨੇ ਕਿਹਾ ਕਿ ਕੁਝ ਖੁਦ-ਘੋਸ਼ਿਤ ‘ਈਸਾਈ ਪਾਦਰੀ’ ਜਾਦੂ-ਟੋਣਾ, ਝੂਠੇ ਚਮਤਕਾਰ, ਲਾਲਚ ਅਤੇ ਧੋਖੇ ਨਾਲ ਕਮਜ਼ੋਰ ਵਰਗਾਂ ਨੂੰ ਫੁਸਲਾ ਕੇ ਧਰਮ ਬਦਲਣ ਲਈ ਮਜਬੂਰ ਕਰ ਰਹੇ ਹਨ। ਇਹ ਨਾ ਸਿਰਫ਼ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ, ਸਗੋਂ ਸਮਾਜਕ ਸਮਰੱਸਤਾ ਲਈ ਵੀ ਖ਼ਤਰਨਾਕ ਹੈ। ਜਾਲੰਧਰ ਤੋਂ ਪ੍ਰਕਾਸ਼ਤ ਖ਼ਬਰਾਂ ਅਤੇ ਹਾਲੀਆ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੋਲਣ ਵਾਲਿਆਂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕਾਨੂੰਨ ਲਿਆਉਣਾ ਸਮੇਂ ਦੀ ਲੋੜ ਬਣ ਚੁੱਕੀ ਹੈ।

ਹਾਜ਼ਰ ਇਸਾਈ ਪਾਦਰੀਆਂ ਅਤੇ ਵਿੱਦਵਾਨਾਂ ਨੇ ਤੇਜਸਵੀ ਮਿੰਹਾਸ ਅਤੇ ਮੋਰਚੇ ਦੇ ਯਤਨਾਂ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਭਰਮ ਫੈਲਾਉਣ ਵਾਲੇ ਇਹ ਡੇਰੇ ਅਸਲੀ ਇਸਾਈ ਧਰਮ ਦਾ ਪ੍ਰਤੀਨਿਧਿਤਵ ਨਹੀਂ ਕਰਦੇ। ਇਸਾਈ ਧਰਮ ਵਿੱਚ ਨਾ ਕੋਈ ‘ਤੁਰੰਤ ਚਮਤਕਾਰ’ ਦੀ ਧਾਰਨਾ ਹੈ ਅਤੇ ਨਾ ਹੀ ‘ਜਾਦੂਈ ਇਲਾਜ’। ਕੁਝ ਗੈਰ-ਅਧਿਕਾਰਤ ਡੇਰੇ ਬਿਮਾਰ ਅਤੇ ਪਰੇਸ਼ਾਨ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ, ਜਿਸ ਨਾਲ ਇਸਾਈ ਧਰਮ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਲਈ, ਇਨ੍ਹਾਂ ’ਤੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਜ਼ਰੂਰੀ ਹੈ।

ਤੇਜਸਵੀ ਮਿੰਹਾਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਧਰਮ ਪਰਿਵਰਤਨ ਨਾਲ ਜੁੜੀਆਂ ਸਮੱਸਿਆਵਾਂ ਵਿਚ ਵੱਡਾ ਵਾਧਾ ਹੋਇਆ ਹੈ। 2001 ਤੋਂ 2011 ਦੀ ਜਨਗਣਨਾ ਅਨੁਸਾਰ ਇਸਾਈ ਧਰਮ ਅਪਣਾਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 2001 ਵਿੱਚ ਇਸਾਈ ਅਬਾਦੀ 1.26% ਸੀ ਜੋ 2011 ਵਿੱਚ ਵੀ 1.26% ਹੀ ਦਰਜ ਕੀਤੀ ਗਈ, ਪਰ ਹੋਰ ਸਰੋਤਾਂ ਦੇ ਮੁਤਾਬਕ ਇਹ ਗਿਣਤੀ 65,000 ਤੋਂ ਵਧ ਕੇ ਹੁਣ ਲਗਭਗ 3,48,230 ਤੱਕ ਪਹੁੰਚ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਕਈ ਲੋਕ ਆਪਣੇ ਲਾਭ ਲਈ ਅਸਲੀ ਪਛਾਣ ਛੁਪਾ ਕੇ ਧਰਮ ਪਰਿਵਰਤਨ ਕਰਦੇ ਹਨ, ਜਿਸ ਕਰਕੇ ਸਰਕਾਰੀ ਅੰਕੜਿਆਂ ਅਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਫਰਕ ਹੈ। ਜੇਕਰ ਸਮੇਂ ਸਿਰ ਕੱਢੇ ਕਦਮ ਨਾ ਚੁੱਕੇ ਗਏ, ਤਾਂ ਇਹ ਗੈਰ-ਕਾਨੂੰਨੀ ਪਰਿਵਰਤਨ ਪੰਜਾਬ ਦੀ ਸਾਂਝ ਅਤੇ ਸਮਾਜਕ ਤਾਲਮੇਲ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।

ਮੋਰਚੇ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਐਂਟੀ-ਕਨਵਰਜ਼ਨ ਬਿੱਲ ਲਾਗੂ ਕੀਤਾ ਜਾਵੇ, ਗੈਰ-ਕਾਨੂੰਨੀ ਡੇਰਿਆਂ ਦੀ ਫੰਡਿੰਗ ਅਤੇ ਵਿਦੇਸ਼ੀ ਪ੍ਰਭਾਵ ਦੀ ਜਾਂਚ ਹੋਵੇ ਅਤੇ ਝੂਠੇ ਚਮਤਕਾਰਾਂ/ਜਾਦੂਈ ਇਲਾਜ ਦੇ ਪ੍ਰਚਾਰ ’ਤੇ ਪੂਰਨ ਪਾਬੰਦੀ ਲੱਗੇ। ਇਸਦੇ ਨਾਲ ਹੀ ਧਾਰਮਿਕ ਜਾਗਰਣਾਂ ਅਤੇ ਪ੍ਰਚਾਰ ਨੂੰ ਨਿਯਮਿਤ ਕੀਤਾ ਜਾਵੇ, ਵਿਦੇਸ਼ੀ ਧਾਰਮਿਕ ਦਬਾਅ ਦਾ ਵਿਰੋਧ ਕੀਤਾ ਜਾਵੇ ਅਤੇ ਭੜਕਾਊ ਧਾਰਮਿਕ ਰਾਜਨੀਤੀ ਕਰਨ ਵਾਲਿਆਂ ਦੀ ਪਹਚਾਣ ਕੀਤੀ ਜਾਵੇ।

ਇਸ ਮੌਕੇ ਸੁਖਜਿੰਦਰ ਗਿੱਲ, ਜਨਰਲ ਸੈਕਰਟਰੀ ਮਸੀਹ ਇੱਕਤਾ ਸਭਾ ਬੈਨਰ, ਕੈਥੋਲਿਕ ਚਰਚ ਦੇ ਮੈਂਬਰ ਅਤੇ ਜਨਹਿੱਤ ਸੇਵਾ ਐਨਜੀਓ ਦੇ ਪ੍ਰਧਾਨ; ਆਰ.ਟੀ. ਰੈਵ. ਡਾ. ਐਲਫਰੇਡ ਜੇਮਸ, ਚੇਅਰਮੈਨ ਸੀਟੀਐਸਐਮਆਈਸੀਟੀ ਜਲੰਧਰ ਅਤੇ ਕ੍ਰਿਸਚਨ ਰਿਲੀਜਿਅਸ ਐਸੋਸੀਏਸ਼ਨ ਪੰਜਾਬ ਦੇ ਮੈਂਟਰ; ਜਗਦੀਸ਼ ਮਸੀਹ, ਪ੍ਰਧਾਨ ਨੇਸ਼ਨਲ ਕ੍ਰਿਸਚਨ ਲੀਗ; ਤੇਜਸਵੀ ਮਿੰਹਾਸ, ਪ੍ਰਧਾਨ ਪੰਜਾਬ ਬਚਾਓ ਮੋਰਚਾ; ਐਡਵੋਕੇਟ ਵਿਸ਼ਾਲ ਵਿਨਾਇਕ ਅਤੇ ਵਿਸ਼ਾਲ ਵਿਨਾਇਕ, ਮੈਂਬਰ ਪੰਜਾਬ ਬਚਾਓ ਮੋਰਚਾ ਅਤੇ ਪਦਮਦੀਪ, ਮੈਂਬਰ ਪੰਜਾਬ ਬਚਾਓ ਮੋਰਚਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।