ਜ਼ਮੀਨੀ ਝਗੜੇ ਕਾਰਨ ਭਤੀਜੇ ਵੱਲੋਂ ਚਾਚੇ ਦੀ ਹੱਤਿਆ

ਪੰਜਾਬ

ਰਾਜਪੁਰਾ, 17 ਨਵੰਬਰ,ਬੋਲੇ ਪੰਜਾਬ ਬਿਊਰੋ;
ਰਾਜਪੁਰਾ ਦੇ ਨੇੜਲੇ ਪਿੰਡ ਲੋਚਮਾ ਵਿੱਚ ਜ਼ਮੀਨੀ ਝਗੜੇ ਦੌਰਾਨ ਚਾਚੇ ਦੀ ਉਸਦੇ ਹੀ ਭਤੀਜੇ ਵੱਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼ਿਕਾਇਤਕਰਤਾ ਅਵਤਾਰ ਸਿੰਘ ਵਾਸੀ ਲੋਚਮਾ, ਨੇ ਗੰਡਾ ਖੇੜੀ ਪੁਲਿਸ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਭਰਾ ਬਹਾਦਰ ਸਿੰਘ (45), ਜਿਸ ਦਾ ਵਿਆਹ ਨਹੀਂ ਹੋਇਆ ਸੀ, ਇਕੱਲਾ ਰਹਿੰਦਾ ਸੀ। ਉਸਦੇ ਦੂਜੇ ਭਰਾ ਹਾਕਮ ਸਿੰਘ ਦਾ ਪੁੱਤਰ ਖੁਸ਼ਪ੍ਰੀਤ ਸਿੰਘ ਬਹਾਦਰ ਸਿੰਘ ਦੀ ਦੇਖਭਾਲ ਲਈ ਉਸ ਕੋਲ ਰਹਿੰਦਾ ਸੀ।
ਸ਼ਿਕਾਇਤ ਅਨੁਸਾਰ ਹਾਕਮ ਸਿੰਘ ਦਾ ਦੂਜਾ ਪੁੱਤਰ ਗੁਰਜੰਟ ਸਿੰਘ ਲੰਮੇ ਸਮੇਂ ਤੋਂ ਬਹਾਦਰ ਸਿੰਘ ਉੱਤੇ ਦਬਾਅ ਪਾ ਰਿਹਾ ਸੀ ਕਿ ਉਹ ਆਪਣੇ ਨਾਂ ਦੀ ਜ਼ਮੀਨ ਉਸਦੇ ਨਾਂ ਕਰ ਦੇਵੇ। ਇਸ ਗੱਲ ਨੂੰ ਲੈ ਕੇ 14 ਨਵੰਬਰ ਨੂੰ ਦਿਨ ਦੇ ਸਮੇਂ ਦੋਵਾਂ ਵਿਚ ਤਿੱਖੀ ਤਕਰਾਰ ਵੀ ਹੋਈ।
ਅਵਤਾਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਤੇ ਖੁਸ਼ਪ੍ਰੀਤ ਸਿੰਘ ਬਹਾਦਰ ਸਿੰਘ ਦੇ ਘਰ ਪਹੁੰਚੇ, ਤਾਂ ਉਨ੍ਹਾਂ ਨੇ ਹੈਰਾਨ ਰਹਿ ਜਾਣ ਵਾਲਾ ਦ੍ਰਿਸ਼ ਦੇਖਿਆ ਕਿ ਗੁਰਜੰਟ ਸਿੰਘ ਨੇ ਕਹੀ ਨਾਲ ਬਹਾਦਰ ਸਿੰਘ ਦੀ ਧੌਣ ’ਤੇ ਸਿੱਧੇ ਵਾਰ ਕੀਤੇ ਹੋਏ ਸਨ ਅਤੇ ਉਸਦੇ ਉੱਪਰ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ।ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।