ਪੰਜਾਬ ਸਰਕਾਰ ਨੂੰ ਹੜ ਪੀੜਤਾਂ ਲਈ ਵੱਡੀ ਰਾਸ਼ੀ ਦੇ ਕੇ ਟੀ.ਡੀ.ਆਈ ਬਿਲਡਰ ਦੀਆਂ ਮਨਮਾਨੀਆਂ ਵਿੱਚ ਹੋਇਆ ਵਾਧਾ

ਪੰਜਾਬ

ਸੈਕਟਰ 110 ਦੀ ਸਕੂਲ ਸਾਈਟ ਵਿੱਚ ਛੱਡਿਆ ਗੰਦਾ ਪਾਣੀ

ਮੋਹਾਲੀ 18 ਨਵੰਬਰ ,ਬੋਲੇ ਪੰਜਾਬ ਬਿਊਰੋ;           

ਰੈਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ 110 ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਦਿਨੀਂ ਟੀ.ਡੀ.ਆਈ ਬਿਲਡਰ ਵੱਲੋਂ ਰਿਹਾਇਸ਼ੀ ਇਲਾਕੇ ਵਿੱਚ ਛੱਡੀ ਗਈ ਸਕੂਲ ਦੀ ਸਾਈਟ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਛੱਡ ਕੇ ਉਸ ਨੂੰ ਕਰਨਾਲ ਟੈਕਨੋਲੌਜੀ ਦਾ ਰੂਪ ਦੇਣ ਦੀ ਕਾਰਵਾਈ ਕੀਤੀ ਗਈ ਹੈ। ਜਦ ਕਿ ਸੋਸਾਇਟੀ ਵੱਲੋਂ ਇਸ ਸਾਈਟ ਸਬੰਧੀ ਗਮਾਡਾ/ਪੁੱਡਾ ਦੇ ਦਫਤਰ ਵਿੱਚ ਪਹਿਲਾਂ ਹੀ ਸ਼ਿਕਾਇਤ ਦਿੱਤੀ ਹੋਈ ਹੈ ਕਿ ਇਸ ਸਕੂਲ ਦੀ ਸਾਈਟ ਦੇ ਵਿਚਕਾਰ ਨੂੰ ਬਿਜਲੀ ਦੀਆਂ ਤਾਰਾਂ ਦੀ ਲਾਈਨ ਲੰਘ ਰਹੀ ਹੈ। ਗਮਾਡਾ/ਪੁੱਡਾ ਵੱਲੋਂ ਅਜੇ ਇਸ ਸ਼ਿਕਾਇਤ ਦਾ ਨਿਪਟਾਰਾ ਨਹੀ ਕੀਤਾ ਗਿਆ ਅਤੇ ਬਿਲਡਰ ਵੱਲੋਂ ਇੱਕ ਹੋਰ ਕੁਤਾਹੀ ਕੀਤੀ ਜਾ ਰਹੀ ਹੈ। ਜਿਸ ਨੂੰ ਰੈਜੀਡੈਂਸ ਵੈਲਫੇਅਰ ਸੋਸਾਇਟੀ ਬਿਲਕੁਲ ਬਰਦਾਸ਼ਤ ਨਹੀ ਕਰੇਗੀ। ਸੋਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਸਬੰਧੀ ਗਮਾਡਾ ਦੇ ਪਬਲਿਕ ਹੈਲਥ ਵਿਭਾਗ ਨੂੰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੱਤਰਾਂ ਰਾਂਹੀ ਲਿਖਤੀ ਜਾਣਕਾਰੀ ਦੇ ਦਿੱਤੀ ਹੈ, ਜਿਸ ਸਬੰਧੀ ਗਮਾਡਾ ਦੇ ਪਬਲਿਕ ਹੈਲਥ ਦੇ ਐਕਸੀਅਨ ਹਿਮਾਂਸ਼ੂ ਸੰਧੂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨਵਤੇਸ਼ ਸਿੰਗਲਾ ਅਤੇ ਐਸ.ਡੀ.ਓ ਮੈਡਮ ਅਰਸ਼ਦੀਪ ਕੌਰ ਕੰਗ ਵੱਲੋਂ ਸਬੰਧਤ ਸਾਈਟ ਦਾ ਦੌਰਾ ਕੀਤਾ ਗਿਆ ਅਤੇ ਐਸ.ਟੀ.ਪੀ ਤੋਂ ਪਾਣੀ ਦਾ ਸੈਂਪਲ ਵੀ ਲਏ ਗਏ। ਮੌਕੇ ਤੇ ਐਸ.ਟੀ.ਪੀ ਉਪਰੇਟਰ ਨੂੰ ਜੁਬਾਨੀ ਤੌਰ ਤੇ ਹਦਾਇਤ ਜਾਰੀ ਕੀਤੀ ਗਈ ਕਿ ਜਿੰਨੀ ਦੇਰ ਤੱਕ ਇਸ ਸ਼ਿਕਾਇਤ ਦਾ ਨਿਪਟਾਰਾ ਨਹੀ ਹੁੰਦਾ, ਉੱਨੀ ਦੇਰ ਇਸ ਸਕੂਲ ਦੀ ਸਾਈਟ ਵਿੱਚ ਪਾਣੀ ਨਾ ਛੱਡਿਆ ਜਾਵੇ।

                                ਇਸ ਮੌਕੇ ਤੇ ਹਾਜਰ ਨੇੜੇ ਦੇ ਵਸਨੀਕਾਂ ਵੱਲੋਂ ਇਨ੍ਹਾਂ ਅਫਸਰਾਂ ਨੂੰ ਦੱਸਿਆ ਗਿਆ ਕਿ ਪਾਣੀ ਗੰਦਾ ਛੱਡਣ ਨਾਲ ਇਸ ਜਗ੍ਹਾ ਪਰ ਸਾਡਾ ਰਹਿਣਾ ਮੁਸ਼ਕਿਲ ਹੋ ਗਿਆ ਹੈ ਕਿਉਕਿ ਪਾਣੀ ਗੰਡਾ ਹੋਣ ਕਰਕੇ ਬਹੁਤ ਜਿਆਦਾ ਮੁਸ਼ਕ ਆ ਰਿਹਾ ਹੈ ਅਤੇ ਵੱਖ-ਵੱਖ ਤਰ੍ਹਾ ਦੇ ਕੀਟ ਪੈਦਾ ਹੋ ਰਹੇ ਹਨ।

                                ਆਗੂਆਂ ਨੇ ਸਬੰਧਤ ਮਹਿਕਮਿਆਂ ਤੋਂ ਮੰਗ ਕੀਤੀ ਕਿ ਇਸ ਬਿਲਡਰ ਨੂੰ ਅਜਿਹਾ ਕਰਨ ਤੋਂ ਫੌਰੀ ਤੌਰ ਤੇ ਰੋਕਿਆ ਜਾਵੇ ਅਤੇ ਬਿਲਡਰ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਜਸਵੀਰ ਸਿੰਘ ਗੜਾਂਗ, ਕਰਤਾਰ ਸਿੰਘ, ਜਸਬੀਰ ਸਿੰਘ, ਆਰ.ਕੇ ਸੈਣੀ, ਐਮ. ਐਲ ਸ਼ਰਮਾ, ਗੁਰਬੀਰ ਸਿੰਘ ਅਕਾਸ਼ ਜੱਗ, ਅਸ਼ਵਨੀ ਬਾਂਸਲ ਅਤੇ ਹੋਰ ਪਤਵੰਤੇ ਹਾਜਰ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।