ਖੰਨਾ,19 ਨਵੰਬਰ ( ਅਜੀਤ ਖੰਨਾ ) ;
ਐਸ ਬੀ ਆਈ ਦੇ ਮੁੱਖ ਅਫ਼ਸਰ ਅੱਚ ਐਸ ਮਹਿਮੀ ਵੱਲੋਂ ਅੱਜ ਹੁਸ਼ਿਆਰਪੁਰ ਆਟੋ ਮੋਬਾਈਲ ਜੀ ਟੀ ਰੋਡ ਖੰਨਾ ਵਿਖੇ ਨਵੀਂ ਕਾਰ ਵਿਕਟੋਰੀਅਸ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਰਸਮ ਅਦਾ ਕਰਨ ਮੌਕੇ ਉਨਾਂ ਵੱਲੋਂ ਕੇਕ ਕੱਟਿਆ ਗਿਆ ਤੇ ਹੁਸ਼ਿਆਰਪੁਰ ਆਟੋ ਮੋਬਾਈਲ ਦੇ ਮਾਲਕਾਂ ਤੇ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਵੀ ਦਿੱਤੀ ਗਈ। ਘੁੰਡ ਚੁਕਾਈ ਦੀ ਇਸ ਰਸਮ ਮੌਕੇ ਅੱਚ ਐਸ ਮਹਿਮੀ ਦੇ ਨਾਲ ਐੱਸ ਐਮ ਅਜੇ ਵਰਮਾ,ਟੀ ਡੀ ਐਮ ਪ੍ਰਦੀਪ ਨਈਅਰ ,ਟੀ ਐਲ ਵਰਿੰਦਰ ਸਿੰਘ ,ਟੀ ਐਲ ਅਵਤਾਰ ਸਿੰਘ ਅਤੇ ਸਮੁੱਚਾ ਸਟਾਫ ਮੌਜੂਦ ਸੀ।












