ਡਾ. ਬੱਤਰਾਜ਼ ਹੈਲਥਕੇਅਰ ਨੇ ਏਅਰਪੋਰਟ ਰੋਡ ਉੱਤੇ ਆਧੁਨਿਕ ਕਲੀਨਿਕ ਖੋਲ੍ਹਿਆ

ਪੰਜਾਬ

ਹੁਣ ਹੋਏਗਾ ਵਾਲ ਤੇ ਚਮੜੀ ਸੁੰਦਰਤਾ ਲਈ ਸੁਰੱਖਿਅਤ ਹੋਮਿਉਪੈਥਿਕ ਇਲਾਜ


ਮੋਹਾਲੀ, 18 ਨਵੰਬਰ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਡਾ. ਬੱਤਰਾਜ਼ ਹੈਲਥਕੇਅਰ ਨੇ ਸੈਂਟਰਲ ਸਟਰੀਟ, ਏਅਰਪੋਰਟ ਰੋਡ, ਸੈਕਟਰ 67, ਮੋਹਾਲੀ ਵਿੱਚ ਅਪਣੇ 9ਵੇਂ
ਅਤਿ-ਆਧੁਨਿਕ ਕਲੀਨਿਕ ਦਾ ਉਦਘਾਟਨ ਕੀਤਾ। ਸਮਾਗਮ ਵਿਚ ਗੀਤਕਾਰ ਅਤੇ ਅਦਾਕਾਰ ਜਸਬੀਰ ਜੱਸੀ, ਬਾਲੀਵੁੱਡ ਸੰਗੀਤ ਨਿਰਦੇਸ਼ਕ ਸਚਿਨ ਆਹੂਜਾ ਅਤੇ ਡਾ. ਬੱਤਰਾਜ਼ ਗਰੁੱਪ ਆਫ਼ ਕੰਪਨੀਜ਼ ਦੀ ਸੀਨੀਅਰ ਮੈਂਟਰ ਡਾ. ਭਵਨੀਤ ਕੌਰ ਮੌਜੂਦ ਸਨ।
ਪਦਮਸ੍ਰੀ ਡਾ. ਮੁਕੇਸ਼ ਬੱਤਰਾ ਨੇ 1982 ਵਿਚ ਮੁੰਬਈ ਵਿਚ ਇਕ ਰੋਗੀ-ਕੇਂਦਰਤ ਸੰਸਥਾ ਦੇ ਰੂਪ ਵਿਚ ਡਾ. ਬੱਤਰਾਜ਼ ਹੈਲਥਕੇਅਰ ਦੀ ਸਥਾਪਨਾ ਕੀਤੀ ਸੀ। ਤਦ ਤੋਂ, ਇਸ ਬ੍ਰਾਂਡ ਨੇ 15 ਲੱਖ ਤੋਂ ਵੱਧ ਮਰੀਜ਼ਾਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਹੈ।
ਮੋਹਾਲੀ ਕਲੀਨਿਕ ਦੇ ਸ਼ੁਭਆਰੰਭ ਮੌਕੇ ਡਾ. ਬੱਤਰਾਜ਼ ਗਰੁਪ ਆਫ਼ ਕੰਪਨੀਜ਼ ਦੀ ਸੀਨੀਅਰ ਮੈਂਟਰ ਡਾ. ਭਵਨੀਤ ਕੌਰ ਨੇ ਕਿਹਾ, ‘ਸਾਡਾ ਮਿਸ਼ਨ ਲੋਕਾਂ ਨੂੰ ਸਿਹਤਮੰਦ ਬਣਾਉਣਾ, ਜੀਵਨ ਬਦਲਣਾ ਹੈ ਅਤੇ ਮੋਹਾਲੀ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਲੋਕਾਂ ਤਕ ਭਰੋਸੇਯੋਗ ਹੋਮਿਉਪੈਥਿਕ, ਵਾਲ ਅਤੇ ਚਮੜੀ ਇਲਾਜ ਪਹੁੰਚਾਉਣ ਦੀ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ। ਡਾ. ਬੱਤਰਾਜ਼ ਵਿਖੇ ਅਸੀਂ ਪ੍ਰਮਾਣ-ਆਧਾਰਤ ਹੋਮਿਉੁਪੈਥੀ ਨੂੰ ਅਤਿਆਧੁਨਿਕ ਅੰਤਰਰਾਸ਼ਟਰੀ ਇਲਾਜਾਂ ਦੇ ਨਾਲ ਮਿਲਾਉਂਦੇ ਹਾਂ, ਹਰ ਮਰੀਜ਼ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਵਿਅਕਤੀਗਤ ਦੇਖਭਾਲ ਨੂੰ ਤਰਜੀਹ ਦਿੰਦੇ ਹਾਂ।
ਮੋਹਾਲੀ ਸਥਿਤ ਡਾ. ਬੱਤਰਾਜ਼ ਹੈਲਥਕੇਅਰ ਕਲੀਨਿਕ ਵਾਲਾਂ ਅਤੇ ਚਮੜੀ ਸਬੰਧੀ ਸਮੱਸਿਆਵਾਂ ਲਈ ਪ੍ਰਮਾਣ-ਆਧਾਰਤ, ਐਡਵਾਂਸਡ ਅੰਤਰਰਾਸ਼ਟਰੀ ਸੁੰਦਰਤਾ ਵਿਧੀਆਂ ਦੀ ਵਰਤੋਂ ਕਰ ਕੇ 100 ਤੋਂ ਵੱਧ ਬੀਮਾਰੀਆਂ ਲਈ ਵਿਸ਼ੇਸ਼ ਇਲਾਜ ਪ੍ਰਦਾਨ ਕਰੇਗਾ। ਰੋਗੀਆਂ ਨੂੰ XOGEN ਐਡਵਾਂਸ ਦੀ ਸਹੂਲਤ ਵੀ ਦਿਤੀ ਜਾਵੇਗੀ। ਚਮੜੀ ਦੀ ਸਮੱਸਿਆ ਦੀ ਸਟੀਕ ਪਛਾਣ ਲਈ ਏ-ਆਈ ਸਕਿਨ ਜਿਹੇ ਅਤਿਆਧੁਨਿਕ ਡਾਇਗਨੋਸਟਿਕ ਟੂਲਾਂ ਦੀ ਵਰਤੋਂ ਕਰਕੇ ਇਲਾਜ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਮੋਹਾਲੀ ਕਲੀਨਿਕ ਡਾ. ਬੱਤਰਾਜ਼ ਐਲਜ਼ੋਨ ਨਾਮਕ ਇਕ ਨਵੀਨ ਉਤਪਾਦ ਵੀ ਲੈ ਕੇ ਆਵੇਗਾ, ਜਿਸ ਜ਼ਰੀਏ ਮਰੀਜ਼ ਇਕ ਹੀ ਚੁਭਣ ਟੈਸਟ ਰਾਹੀਂ 45 ਤੋਂ ਵੱਧ ਖਾਧ ਐਲਰਜੀ ਦੀ ਜਾਂਚ ਕਰਾ ਸਕਦੇ ਹਨ ਅਤੇ ਅਪਣੀ ਚਮੜੀ ਦੀ ਐਲਰਜੀ ਦਾ ਇਲਾਜ ਕਰਾ ਸਕਦੇ ਹਨ।

ਇਸ ਉਦਘਾਟਨ ਸਬੰਧੀ ਟਿੱਪਣੀ ਕਰਦਿਆਂ ਪ੍ਰਸਿੱਧ ਗਾਇਕ, ਗੀਤਕਾਰ ਅਤੇ ਅਦਾਕਾਰ ਜਸਬੀਰ ਜੱਸੀ ਨੇ ਕਿਹਾ, ‘ਇਸ ਉਦਘਾਟਨ ਸਮਾਗਮ ਦਾ ਹਿੱਸਾ ਬਣ ਕੇ ਮੈਂ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ। ਹੋਮਿਉਪੈਥੀ ਅੱਜ ਵੀ ਇਲਾਜ ਦਾ ਇਕ ਸੁਰੱਖਿਅਤ ਅਤੇ ਅਸਰਦਾਰ ਤਰੀਕਾ ਹੈ ਅਤੇ ਇਸ ਤਰ੍ਹਾਂ ਦੀ ਦੇਖਭਾਲ ਨਾਲ ਜੁੜ ਕੇ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ਮਿਆਰੀ ਸਿਹਤ ਸੇਵਾ ਪ੍ਰਤੀ ਡਾ. ਬੱਤਰਾਜ਼ ਦੀ ਜ਼ਿਕਰਯੋਗ ਪ੍ਰਤੀਬੱਧਤਾ ਮੈਨੂੰ ਪ੍ਰੇਰਿਤ ਕਰਦੀ ਹੈ ‘।
ਬਾਲੀਵੁੱਡ ਸੰਗੀਤ ਨਿਰਦੇਸ਼ਕ ਸ੍ਰੀ ਸਚਿਨ ਆਹੂਜਾ ਨੇ ਕਿਹਾ, ‘ਡਾ. ਬੱਤਰਾਜ਼ ਦੇ ਇਸ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਗਵਾਹ ਬਣਨਾ ਮਾਣ ਵਾਲੀ ਗੱਲ ਹੈ। ਸਿਹਤ ਪ੍ਰਤੀ ਹੋਮਿਉਪੈਥੀ ਦਾ ਸ਼ਕਤੀਸ਼ਾਲੀ ਦ੍ਰਿਸ਼ਟੀਕੋਣ ਮੇਰੇ ਦਿਲ ਨੂੰ ਛੂੰਹਦਾ ਰਿਹਾ ਹੈ ਅਤੇ ਮਰੀਜ਼ ਦੀ ਤੰਦਰੁਸਤੀ ਪ੍ਰਤੀ ਸਮਰਪਿਤ ਸੇਵਾ ਵਿਚ ਯੋਗਦਾਨ ਦੇਣਾ ਮੈਨੂੰ ਵੀ ਚੰਗਾ ਲੱਗਦਾ ਹੈ’।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।