ਹਲਕਾ ਖੰਨਾ ਦੇ ਪਿੰਡ ਮਾਜਰੀ ਨੂੰ ਮਿਲੀ ਵੱਡੀ ਸੌਗਾਤ!

ਪੰਜਾਬ

ਡਾ. ਅਮਰ ਸਿੰਘ ਤੇ ਗੁਰਕੀਰਤ ਕੋਟਲੀ ਵੱਲੋਂ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ 

ਖੰਨਾ ਵਿਧਾਨ ਸਭਾ ਹਲਕੇ ਦਾ ਵਿਕਾਸ ਕਾਂਗਰਸ ਹੀ ਕਰ ਸਕਦੀ ਹੈ – ਕੋਟਲੀ 


ਖੰਨਾ,19 ਨਵੰਬਰ ( ਅਜੀਤ ਖੰਨਾ )

ਸਾਬਕਾ ਮੰਤਰੀ ਸ. ਗੁਰਕੀਰਤ ਸਿੰਘ  ਕੋਟਲੀ ਦੇ ਭਰਪੂਰ ਯਤਨਾਂ ਸਦਕਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਜੀ ਵੱਲੋਂ ਜਗਦੇਵ ਕਲੋਨੀ ਵਿੱਚ ਸੀਵਰੇਜ ਪਾਉਣ ਦੇ ਕੰਮ ਲਈ ਆਪਣੇ ਕੋਟੇ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਕੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ।ਇਸ ਵਿਕਾਸ ਕਾਰਜ ਦੇ ਸ਼ੁਰੂ ਹੋਣ ‘ਤੇ ਪਿੰਡ ਵਾਸੀਆਂ ਦੇ ਚਿਹਰਿਆਂ ‘ਤੇ ਖੁਸ਼ੀ ਝਲਕੀ ਅਤੇ ਉਨ੍ਹਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ,ਐਡਵੋਕੇਟ ਜਗਜੀਤ ਸਿੰਘ ਔਜਲਾ, 

ਸਾਬਕਾ ਚੇਅਰਮੈਨ ਗੁਰਦੀਪ ਸਿੰਘ, ਸਾਬਕਾ ਚੇਅਰਮੈਨ ਸਤਨਾਮ ਸਿੰਘ ਸੋਨੀ, ਮਾਸਟਰ ਸੋਹਣ ਸਿੰਘ,ਸਰਪੰਚ ਬਬਲਜੀਤ ਕੌਰ, ਮਗਿੰਦਰ ਸਿੰਘ ਪੰਚ, ਹਰਦੀਪ ਕੌਰ ਪੰਚ, ਹਰਪ੍ਰੀਤ ਕੌਰ ਪੰਚ, ਕਮਲਜੀਤ ਸਿੰਘ ਪੰਚ, ਚਰਨਜੀਤ ਸਿੰਘ ਚੰਨਾ, ਸਾਬਕਾ ਸਰਪੰਚ ਮਨਮੋਹਨ ਸਿੰਘ, ਸਾਬਕਾ ਪੰਚ ਸਰੂਪ ਸਿੰਘ, ਗੱਜਣ ਸਿੰਘ, ਗੁਰਿੰਦਰ ਸਿੰਘ, ਰੁਪਿੰਦਰ ਸਿੰਘ ਆਦਿ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।