ਚੰਦੂਮਾਜਰਾ ਅਤੇ ਅਲੂਣਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਕੀਤੀ

ਪੰਜਾਬ

ਸਸਸਸ ਚੰਦੂਮਾਜਰਾ ਵਿੱਚ ਪ੍ਰਿੰਸੀਪਲ ਬਲਬੀਰ ਸਿੰਘ ਅਤੇ ਸਸਸਸ ਅਲੂਣਾ ਵਿੱਚ ਪ੍ਰਿੰਸੀਪਲ ਕਵਿਤਾ ਮਿੱਤਲ ਦੀ ਦੇਖ-ਰੇਖ ਅਧੀਨ ਸ਼ੈਸਨ ਕਰਵਾਏ ਗਏ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਡਾ. ਮਨਪ੍ਰੀਤ ਕੌਰ ਅਤੇ ਪ੍ਰੋਫੈਸਰ ਅਮਨਜੋਤ ਕੌਰ, ਬਲਾਕ ਕਾਊਂਸਲਰ ਚੰਦਨ ਜੈਨ ਅਤੇ ਰਾਜਿੰਦਰ ਸਿੰਘ ਚਾਨੀ ਨੇ ਵਿਸ਼ੇਸ਼ ਲੈਕਚਰ ਕੀਤੇ।

ਰਾਜਪੁਰਾ, 20 ਨਵੰਬਰ ,ਬੋਲੇ ਪੰਜਾਬ ਬਿਊਰੋ;

ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ, ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਪਟਿਆਲਾ ਦੇ ਡੀਈਓ ਸੰਜੀਵ ਸ਼ਰਮਾ ਜੀ ਦੀ ਅਗਵਾਈ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਮਾਸ ਕਾਊਂਸਲਿੰਗ ਪ੍ਰੋਗਰਾਮ-2025 ਤਹਿਤ ਰਾਜਪੁਰਾ ਖੇਤਰ ਦੇ ਚੰਦੂਮਾਜਰਾ ਅਤੇ ਅਲੂਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਸ਼ਨ ਆਯੋਜਿਤ ਕੀਤੇ ਗਏ। ਸੈਸ਼ਨਾਂ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਦੀ ਸਿੱਖਿਆ, ਰੁਜ਼ਗਾਰ ਦੇ ਵਿਕਲਪਾਂ ਅਤੇ ਆਪਣੇ ਰੁਝਾਨ ਅਨੁਸਾਰ ਠੀਕ ਕਰੀਅਰ ਚੋਣ ਕਰਨ ਲਈ ਪ੍ਰੇਰਿਤ ਕਰਨਾ ਸੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦੂਮਾਜਰਾ ਵਿੱਚ ਇਹ ਸੈਸ਼ਨ ਪ੍ਰਿੰਸੀਪਲ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੂਣਾ ਵਿੱਚ ਪ੍ਰਿੰਸੀਪਲ ਕਵਿਤਾ ਮਿੱਤਲ ਨੇ ਰਹਿਨੁਮਾਈ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਡਾ. ਮਨਪ੍ਰੀਤ ਕੌਰ ਅਤੇ ਪ੍ਰੋਫੈਸਰ ਅਮਨਜੋਤ ਕੌਰ, ਬਲਾਕ ਕਾਊਂਸਲਰ ਚੰਦਨ ਜੈਨ ਅਤੇ ਰਾਜਿੰਦਰ ਸਿੰਘ ਚਾਨੀ ਨੇ ਵਿਸ਼ੇਸ਼ ਲੈਕਚਰ ਕੀਤੇ। ਦੋਵੇਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਕੋਰਸਾਂ, ਸਕਿਲ ਡਿਵੈਲਪਮੈਂਟ, ਵੋਕੇਸ਼ਨਲ ਸਿੱਖਿਆ, ਮੁਕਾਬਲਾ ਪ੍ਰੀਖਿਆ ਦੀ ਤਿਆਰੀ ਅਤੇ ਸਿੱਖਿਆ ਨੀਤੀ ਅਧੀਨ ਉਪਲਬਧ ਮੌਕਿਆਂ ਅਤੇ ਵਜ਼ੀਫਿਆਂ ਬਾਰੇ ਵਿਸਥਾਰਪੂਰਵਕ ਜਾਣੂੰ ਕਰਵਾਇਆ ਗਿਆ।
ਮਾਹਿਰਾਂ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ, ਕੌਸ਼ਲਾਂ ਅਤੇ ਰੁਚੀਆਂ ਦੀ ਪਛਾਣ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਸਹੀ ਕਰੀਅਰ ਚੋਣ ਜੀਵਨ ਦੀ ਦਿਸ਼ਾ ਨਿਰਧਾਰਤ ਕਰਦੀ ਹੈ। ਵਿਦਿਆਰਥੀਆਂ ਨੇ ਵੀ ਜ਼ੋਰਦਾਰ ਉਤਸਾਹ ਨਾਲ ਭਾਗ ਲਿਆ ਅਤੇ ਇੰਜੀਨੀਅਰਿੰਗ, ਮੈਡੀਕਲ, ਆਰਟਸ, ਕਾਮਰਸ, ਡਿਫੈਂਸ, ਸੂਚਨਾ ਤਕਨਾਲੋਜੀ ਅਤੇ ਕੌਸ਼ਲ ਅਧਾਰਿਤ ਕੋਰਸਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ।
ਅਧਿਆਪਕਾਂ ਨੇ ਇਸ ਪਹਿਲ ਨੂੰ ਵਿਦਿਆਰਥੀਆਂ ਦੇ ਭਵਿੱਖ ਲਈ ਲਾਭਕਾਰੀ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਸ਼ਨ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਂਦੇ ਹਨ। ਸੈਸ਼ਨਾਂ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸੁਝਾਅ ਵੀ ਦਿੱਤੇ ਗਏ ਤਾਂ ਜੋ ਉਹ ਆਪਣੇ ਸਮਰੱਥਾ ਅਨੁਸਾਰ ਭਵਿੱਖ ਵਿੱਚ ਟੀਚਿਆਂ ਨੂੰ ਪ੍ਰਾਪਤ ਕਰ ਸਕਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।