ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ 36)ਬਰਾਂਚ ਰੋਪੜ ਤੇ ਮੋਹਾਲੀ ਦਾ ਚੋਣ ਅਜਲਾਸ ਹੋਇਆ

ਪੰਜਾਬ

ਬਲਜਿੰਦਰ ਸਿੰਘ ਕਜੌਲੀ ਨੂੰ ਪ੍ਰਧਾਨ, ਅਮਰੀਕ ਸਿੰਘ ਖਿਜਰਾਬਾਦ ਨੂੰ ਜਨਰਲ ਸਕਤੱਰ ਚੁਣਿਆ ਗਿਆ


ਮੋਰਿੰਡਾ 21, ਨਵੰਬਰ ,ਬੋਲੇ ਪੰਜਾਬ ਬਿਊਰੋ;

ਪੀ ਡਬਲਿਊ ਡੀ ਭਵਨ ਤੇ ਮਾਰਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਡਰੇਨਜ਼ , ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ( ਰਜਿ ) ਬਰਾਂਚ ਰੋਪੜ ਐਂਡ ਮੋਹਾਲੀ ਦਾ ਚੋਣ ਅਜਲਾਸ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਕਜੌਲੀ ਵਿਖੇ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੋਨ ਕਮੇਟੀ ਦੇ ਚੇਅਰਮੈਨ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਚੋਣ ਇਜਰਾਸ ਦੌਰਾਨ ਦੋ ਸਾਲਾਂ ਲਈ ਯੂਨੀਅਨ ਦੇ ਅਹੁਦੇਦਾਰਾਂ ਦੀ ਦੋ ਸਾਲਾਂ ਲਈ ਸਰਬਸੰਮਤੀ ਨਾਲ ਚੋਣ ਅਜਲਾਸ ਹੋਇਆ ।ਜਿਸ ਵਿੱਚ ਬਲਜਿੰਦਰ ਸਿੰਘ ਕਜੌਲੀ ਪ੍ਰਧਾਨ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਸੰਗਤਪੁਰਾ ਮੀਤ ਪ੍ਰਧਾਨ, ਹਿੰਮਤ ਸਿੰਘ ਮੜੌਲੀ ਮੀਤ ਪ੍ਰਧਾਨ, ਅਮਰੀਕ ਸਿੰਘ ਖਿਜਰਾਬਾਦ ਜਰਨਲ ਸਕੱਤਰ, ਤਰਲੋਚਨ ਸਿੰਘ ਗੁੰਨੌ ਮਾਜਰਾ ਕੈਸ਼ੀਅਰ ,ਸਰੂਪ ਸਿੰਘ ਮਾਜਰੀ ਪ੍ਰੈਸ ਸਕੱਤਰ ,ਦਲਜੀਤ ਸਿੰਘ ਘਨੋੌਲੀ ਜੁਆਇਟ ਸਕੱਤਰ, ਹਰਮੀਤ ਸਿੰਘ ਡੇਕਵਾਲਾ ਮੁੱਖ ਸਲਾਹਕਾਰ ,ਬ੍ਰਹਮਪਾਲ ਸਹੋਤਾ ਨੂੰ ਚੇਅਰਮੈਨ ਚੁਣਿਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।