ਘਨੌਰ ਸਕੂਲ ਵਿੱਚ ਰੌਣਕਾਂ ਨਾਲ ਕਰਵਾਇਆ ਗਿਆ ਸਲਾਨਾ ਖੇਡ ਸਮਾਗਮ

ਪੰਜਾਬ

ਘਨੌਰ, 23 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਰ ਵਿੱਚ ਪ੍ਰਿੰਸੀਪਲ ਜਗਦੀਸ਼ ਸਿੰਘ ਦੀ ਯੋਗ ਅਗਵਾਈ ਹੇਠ ਸਲਾਨਾ ਖੇਡ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਟੇਕ ਚੰਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਮੈਬਰਾਂ ਸਮੇਤ ਹਾਜ਼ਰ ਰਹੇ। ਪ੍ਰੋਗਰਾਮ ਦਾ ਸ਼ੁਭ ਉਦਘਾਟਨ ਪ੍ਰਿੰਸੀਪਲ ਵੱਲੋਂ ਕੀਤਾ ਗਿਆ।

ਐਨ.ਐਸ.ਐਸ. ਵਿੰਗ ਦੇ ਪ੍ਰੋਗਰਾਮ ਅਫਸਰ ਦੌਲਤ ਰਾਮ ਦੀ ਅਗਵਾਈ ਹੇਠ ਐਨ.ਐਸ.ਐਸ. ਵਲੰਟੀਅਰਾਂ ਨੇ ਪਰੇਡ ਕਰਕੇ ਅਨੁਸ਼ਾਸਨ ਦੀ ਮਿਸਾਲ ਪੇਸ਼ ਕੀਤੀ। ਖੋ-ਖੋ ਦੀ ਨੈਸ਼ਨਲ ਖਿਡਾਰਨ ਸਰੋਜ ਬਾਲਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਭਾਗ ਲੈਣ ਲਈ ਸਹੁੰ ਦਿਵਾਈ।

ਸਕੂਲ ਦੇ ਚਾਰੋਂ ਹਾਊਸਾਂ—ਮਦਰ ਟਰੇਸਾ, ਮੇਜਰ ਧਿਆਨ ਚੰਦ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਭਾਈ ਵੀਰ ਸਿੰਘ—ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਪ੍ਰਤੀਯੋਗਿਤਾਵਾਂ ਵਿੱਚ ਵੱਧ-ਚੜ੍ਹਕੇ ਹਿੱਸਾ ਲਿਆ ਅਤੇ ਉਤਸਾਹ ਜਾਹਿਰ ਕੀਤਾ।

ਮਦਰ ਟਰੇਸਾ ਹਾਊਸ ਨੇ ਬਾਲ ਐਂਡ ਬਾਸਕਿਟ, ਪਾਲਕੀ ਦੌੜ, ਮੱਕੜੀ ਦੌੜ ਅਤੇ ਚੈਨ ਦੌੜ ਵਿੱਚ ਪਹਿਲਾ, ਕੋਣ ਦੌੜ ਵਿੱਚ ਦੂਜਾ ਤੇ ਤੀਜਾ, ਜਦਕਿ ਰੱਸਾਕਸੀ, ਬੋਰੀ ਦੌੜ, ਲੰਗੜੀ ਦੌੜ ਅਤੇ ਬਾਲ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਮੇਜਰ ਧਿਆਨ ਚੰਦ ਹਾਊਸ ਨੇ ਕੋਣ ਦੌੜ, ਪਲੇਟ ਦੌੜ ਅਤੇ ਲੈਮਨ ਦੌੜ ਵਿੱਚ ਪਹਿਲਾ, ਜਦਕਿ ਪਾਲਕੀ ਦੌੜ, ਬਾਲ ਐਂਡ ਬਾਸਕਿਟ, ਲੰਗੜੀ ਦੌੜ, ਕੋਣ ਦੌੜ ਅਤੇ ਬਾਲ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ।

ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਨੇ ਕੋਣ ਦੌੜ ਅਤੇ ਬਾਲ ਦੌੜ ਵਿੱਚ ਪਹਿਲਾ, ਪਾਲਕੀ ਦੌੜ, ਪਲੇਟ ਦੌੜ ਅਤੇ ਚੈਨ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸੀ ਦੇ ਦਿਲਚਸਪ ਮੁਕਾਬਲਿਆਂ ਵਿੱਚ ਇਹ ਹਾਊਸ ਸਿਲਵਰ ਮੈਡਲ ਜੇਤੂ ਬਣਿਆ।

ਭਾਈ ਵੀਰ ਸਿੰਘ ਹਾਊਸ ਨੇ ਬੋਰੀ ਦੌੜ ਅਤੇ ਲੰਗੜੀ ਦੌੜ ਵਿੱਚ ਪਹਿਲਾ, ਜਦਕਿ ਪਲੇਟ ਦੌੜ, ਲੈਮਨ ਦੌੜ ਅਤੇ ਚੈਨ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਹਾਊਸ ਨੇ ਰੱਸਾਕਸੀ ਵਿੱਚ ਚੈਂਪੀਅਨ ਬਣਦਿਆਂ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ, ਜਿਸ ਲਈ ਪ੍ਰਿੰਸੀਪਲ ਵੱਲੋਂ ਟੀਮ ਨੂੰ ਵਿਸ਼ੇਸ਼ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਖੇਡ ਵਿਭਾਗ ਦੀ ਮੁਖੀ ਲੈਕਚਰਾਰ ਰੁਪਿੰਦਰ ਕੌਰ ਨੇ ਸਲਾਨਾ ਖੇਡ ਰਿਪੋਰਟ ਪੜ੍ਹਦੇ ਹੋਏ ਦੱਸਿਆ ਕਿ ਸਕੂਲ ਦੇ ਲਗਭਗ 400 ਖਿਡਾਰੀਆਂ ਨੇ ਜ਼ੋਨ, ਜਿਲ੍ਹਾ ਤੇ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਸੈਸ਼ਨ ਦੌਰਾਨ ਖੋ-ਖੋ ਦੇ ਨੈਸ਼ਨਲ ਮੁਕਾਬਲਿਆਂ ਵਿੱਚ ਵੀ ਦਰਜਨ ਦੇ ਕਰੀਬ ਖਿਡਾਰੀਆਂ ਨੇ ਪ੍ਰਦਰਸ਼ਨ ਧਿਰਿਆ।

ਲੈਕਚਰਾਰ ਗੁਰਸ਼ਰਨ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਕਰਮਜੀਤ ਕੌਰ ਨੇ ਸੁਚੱਜੇ ਢੰਗ ਨਾਲ ਨਿਭਾਈ। ਅੰਤ ਵਿੱਚ ਮੈਡਮ ਨਵਜੋਤ ਕੌਰ ਨੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਸਮਾਗਮ ਵਿੱਚ ਸਕੂਲ ਦਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।