ਵੱਡੀ ਸਫਲਤਾ, ਦਿੱਲੀ ‘ਚ 262 ਕਰੋੜ ਰੁਪਏ ਦਾ ਨਸ਼ਾ ਬਰਾਮਦ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 23 ਨਵੰਬਰ,ਬੋਲੇ ਪੰਜਾਬ ਬਿਊਰੋ;
ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਰਵਾਈ ਦੌਰਾਨ ਅੰਤਰਰਾਸ਼ਟਰੀ ਮੈਥੈਂਫੇਟਾਮਾਈਨ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਛਤਰਪੁਰ ਸਥਿਤ ਇੱਕ ਘਰ ਤੋਂ 328 ਕਿਲੋਗ੍ਰਾਮ ਉੱਚ-ਗੁਣਵੱਤਾ ਮੈਥੈਂਫੇਟਾਮਾਈਨ ਬਰਾਮਦ ਕੀਤੀ, ਜਿਸਦੀ ਅੰਨੁਮਾਨਤ ਕੀਮਤ ਤਕਰੀਬਨ 262 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਇਸ ਸੰਯੁਕਤ ਕਾਰਵਾਈ ਨੂੰ “ਆਪ੍ਰੇਸ਼ਨ ਕ੍ਰਿਸਟਲ ਫੋਰਟਰੈਸ” ਨਾਮ ਦਿੱਤਾ ਗਿਆ। ਆਪ੍ਰੇਸ਼ਨ ਦੇ ਤਹਿਤ ਬੀਤੇ ਦਿਨੀ ਨਾਗਾਲੈਂਡ ਦੀ ਇੱਕ ਔਰਤ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰਾਸ਼ਟਰੀ ਰਾਜਧਾਨੀ ਵਿੱਚ ਨਸ਼ੀਲੇ ਪਦਾਰਥ ਦੀ ਇਹ ਬਰਾਮਦਗੀ ਹੁਣ ਤੱਕ ਦੀ ਸਭ ਤੋਂ ਵੱਡੀਆਂ ਕਾਮਯਾਬੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਾਗਾਲੈਂਡ ਦੀ ਮੂਲ ਵਾਸੀ ਇਸ ਔਰਤ ਦੇ ਛਤਰਪੁਰ ਸਥਿਤ ਘਰ ਤੋਂ ਇਹ ਵੱਡਾ ਜ਼ਖੀਰਾ ਮਿਲਿਆ, ਜਿਸ ਦੀ ਗ੍ਰਿਫ਼ਤਾਰੀ ਨਾਗਾਲੈਂਡ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।