ਮੋਹਾਲੀ 25 ਨਵੰਬਰ ,ਬੋਲੇ ਪੰਜਾਬ ਬਿਊਰੋ;
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਪ੍ਰਧਾਨਗੀ ਵਿੱਚ ਹੋਈ| ਇਸ ਮੀਟਿੰਗ ਵਿੱਚ ਸਕੂਲ ਲੈਕਚਰਾਰਾ ਦੀਆਂ ਬਤੌਰ ਪ੍ਰਿੰਸੀਪਲ ਤਰੱਕੀਆਂ ਦੇ ਮੁੱਦੇ ਨੂੰ ਵਿਚਾਰਿਆ ਗਿਆ|ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਸੰਜੀਵ ਕੁਮਾਰ ਜੀ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਕੱਲ ਲੈਕਚਰਾਰਾਂ ਤੋਂ ਬਤੌਰ ਪ੍ਰਿੰਸੀਪਲ ਤਰੱਕੀਆਂ ਲਈ ਡੀਪੀਸੀ ਕੀਤੀ ਗਈ ਹੈ|ਉਹਨਾਂ ਨੇ ਕਿਹਾ ਕਿ ਵਿਭਾਗ ਦੇ ਇਸ ਕਾਰਜ ਬਾਰੇ ਪਤਾ ਚੱਲਦਿਆਂ ਹੀ ਲੈਕਚਰਾਰ ਕਾਰਡ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਕਿਉਂਕਿ ਲੈਕਚਰਾਰ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਲਈ ਸੰਘਰਸ਼ ਕਰ ਰਹੀ ਸੀ| ਉਹਨਾਂ ਨੇ ਅੱਗੇ ਦੱਸਦਿਆਂ ਕਿਹਾ ਕਿ ਵਿਭਾਗ ਵਿੱਚ 1945 ਪੋਸਟਾਂ ਪ੍ਰਿੰਸੀਪਲ ਦੀਆਂ ਹਨ ਜਿਨਾਂ ਵਿੱਚੋਂ 964 ਅਸਾਮੀਆਂ ਖਾਲੀ ਸਨ| ਉਹਨਾਂ ਦੱਸਿਆ ਕਿ ਸੂਤਰਾਂ ਅਨੁਸਾਰ ਤਕਰੀਬਨ 462 ਲੈਕਚਰਾਰਾਂ ਨੂੰ ਬਤੌਰ ਪ੍ਰਿੰਸੀਪਲਾਂ ਨੂੰ ਪਦ ਉਨਤ ਕਰਨ ਦਾ ਅਮਲ ਇਸ ਡੀਪੀਸੀ ਰਾਹੀਂ ਪੂਰਾ ਕੀਤਾ ਗਿਆ ਹੈ ਇਹਨਾਂ ਪੋਸਟਾਂ ਨੂੰ ਭਰਨ ਲਈ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਵਾਅਦਾ ਕੀਤਾ ਗਿਆ ਸੀ ਜੋ ਉਹਨਾਂ ਨੇ ਇਹ ਡੀਪੀਸੀ ਕਰਕੇ ਪੂਰਾ ਕੀਤਾ ਹੈ| ਉਹਨਾਂ ਕਿਹਾ ਕਿ ਗੌਰਮਿੰਟ ਸਕੂਲ ਲੈਕਚਰਰ ਯੂਨੀਅਨ ਪੰਜਾਬ ਮਾਨਯੋਗ ਸਿੱਖਿਆ ਮੰਤਰੀ ਜੀ ਦਾ ਧੰਨਵਾਦ ਕਰਦੀ ਹੈ ਇਸ ਸਬੰਧ ਵਿੱਚ ਰਵਿੰਦਰਪਾਲ ਸਿੰਘ ਬੈਂਸ ਸੂਬਾ ਸਕੱਤਰ ਜਨਰਲ ਨੇ ਕਿਹਾ ਕਿ ਨੇ ਮਾਨਯੋਗ ਸਿੱਖਿਆ ਸਕੱਤਰ ਸ੍ਰੀਮਤੀ ਅਨੰਦਿਤਾ ਮਿੱਤਰਾ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਇਸ ਡੀਪੀਸੀ ਨਾਲ ਲੰਮੇ ਸਮੇਂ ਤੋਂ ਪ੍ਰਿੰਸੀਪਲਾਂ ਤੋਂ ਸੱਖਣੇ ਪਏ ਪੰਜਾਬ ਦੇ ਸਕੂਲਾਂ ਨੂੰ ਸਕੂਲ ਮੁਖੀ ਮਿਲਣਗੇ ਇਸ ਦੇ ਸੰਬੰਧ ਵਿੱਚ ਜਨਰਲ ਸਕੱਤਰ ਸਰਦਾਰ ਬਲਰਾਜ ਸਿੰਘ ਬਾਜਵਾ ਕਿਹਾ ਕਿ ਡੀਪੀਸੀ ਦਾ ਇਹ ਅਮਲ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸਕੂਲ ਪ੍ਰਿੰਸੀਪਲਾਂ ਤੋਂ ਕਦੇ ਵੀ ਸੱਖਣਾ ਨਾ ਰਹੇ ਸਕੂਲਾਂ ਵਿੱਚ ਸਕੂਲ ਮੁਖੀ ਨਾ ਹੋਣ ਕਾਰਨ ਨੂੰ ਵਿਦਿਆਰਥੀਆਂ ਦੀ ਸਿੱਖਿਆ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਸਕੂਲ ਦੇ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ| ਸੂਬਾ ਪ੍ਰੈੱਸ ਸਕੱਤਰ ਸਰਦਾਰ ਰਣਵੀਰ ਸਿੰਘ ਸੋਹਲ ਨੇ ਮਾਨਯੋਗ ਸਿੱਖਿਆ ਮੰਤਰੀ ਕੋਲੋਂ ਮੰਗ ਕੀਤੀ ਕਿ ਭਾਵੀ ਪ੍ਰਿੰਸੀਪਲਾਂ ਨੂੰ ਜਲਦੀ ਤੋਂ ਜਲਦੀ ਸਟੇਸ਼ਨ ਦੇ ਕੇ ਜੁਆਇਨ ਕਰਵਾਇਆ ਜਾਵੇ|
ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ,ਜਗਤਾਰ ਸਿੰਘ ਸੈਦੋਕੇ, ਅਮਨ ਸ਼ਰਮਾ,ਦਿਲਬਾਗ ਸਿੰਘ, ਨਾਇਬ ਸਿੰਘ,ਜਸਪਾਲ ਸਿੰਘ ਵਾਲੀਆ, ਬਲਜੀਤ ਸਿੰਘ,ਪਰਮਿੰਦਰ ਕੁਮਾਰ, ਅਵਤਾਰ ਸਿੰਘ ਧਨੋਆ,ਅਮਰਜੀਤ ਸਿੰਘ ਵਾਲੀਆ, ਬਲਦੀਸ਼ ਕੁਮਾਰ, ਤੇਜਿੰਦਰ ਸਿੰਘ, ਜਗਤਾਰ ਸਿੰਘ, ਕੁਲਦੀਪ ਗਰੋਵਰ, ਕੌਸ਼ਲ ਕੁਮਾਰ, ਲਖਵੀਰ ਸਿੰਘ,ਗੁਰਮੀਤ ਸਿੰਘ, ਵਿਵੇਕ ਕਪੂਰ, ਚਮਕੌਰ ਸਿੰਘ, ਚਰਨ ਦਾਸ, ਸਾਹਿਬ ਰਣਜੀਤ ਸਿੰਘ, ਰਾਮਵੀਰ ਸਿੰਘ ਆਦਿ ਮੌਜ਼ੂਦ ਸਨ












