ਸੰਗਰੂਰ , 26ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਗ ਖਮਾਣੋ);
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਸਾਹਿਬ ਨੂੰ ਮਾਂ ਬੋਲੀ ਪੰਜਾਬੀ ਲਈ ਉਨ੍ਹਾਂ ਵਲੋਂ ਪਾਏ ਜਾ ਰਹੇ ਵਿਸ਼ੇਸ਼ ਤੇ ਵਰਣਨਯੋਗ ਯੋਗਦਾਨ ਲਈ ਅਕਾਲ ਕਾਲਜ ਕੌਂਸਲ ਮਸਤੁਆਣਾ ਸਾਹਿਬ ਵੱਲੋਂ ਦਾ ਜਿਸਟ ਸੰਗਰੂਰ ਦੇ ਸਹਿਯੋਗ ਨਾਲ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇਹਨਾਂ ਦੁਆਰਾ ਸੁਰੂ ਕੀਤੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ’ ਦੀ ਬਾਲ ਸਾਹਿਤਕਾਰਾ ਪਿੰਡ ਚੋਟੀਆਂ ਦੀ ਵਸਨੀਕ ਗੁਨੀਤ ਕੌਰ ਚਹਿਲ ਦੇ ਮਾ. ਅਵਤਾਰ ਸਿੰਘ ਚੋਟੀਆਂ ਦੀ ਯੋਗ ਅਗਵਾਈ ਹੇਠ ਜੇਪੀ ਪਬਲੀਕੇਸ਼ਨ ਪਟਿਆਲਾ ਦੁਆਰਾ ਪ੍ਕਾਸ਼ਿਤ ਕਾਵਿ ਸੰਗ੍ਰਹਿ ‘ਬੱਦਲਾਂ ਉਹਲੇ ਚੰਨ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੇਸ਼ ਕੀਤੀ ਗਈ ਰਚਨਾ ਨੂੰ ਸਮੂਹ ਹਾਜਰੀਨ ਸਾਹਿਤਕਾਰਾਂ, ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸਖਸੀਅਤਾਂ ਦੁਆਰਾ ਬਹੁਤ ਸਲਾਹਿਆ ਗਿਆ । ਇਸ ਸਮਾਗਮ ਵਿੱਚ ਸੁੱਖੀ ਬਾਠ ਪੰਜਾਬ ਭਵਨ ਸਰੀ ਕੈਨੇਡਾ,ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੁਆਣਾ ਸਾਹਿਬ, ਡਾ. ਦਲਵੀਰ ਸਿੰਘ ਕਥੂਰੀਆ,ਸੁਖਵਿੰਦਰ ਸਿੰਘ ਫੁੱਲ, ਪੋ੍ਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ , ਅਵਤਾਰ ਸਿੰਘ ਚੋਟੀਆਂ ਜਿਲ੍ਹਾ ਪ੍ਰਧਾਨ ਸੰਗਰੂਰ,ਪ੍ਸਿੱਧ ਲੇਖਕਾ ਮੈਡਮ ਸ਼ਸ਼ੀ ਬਾਲਾ, ਕੈਨੇਡਾ ਤੋਂ ਪਹੁੰਚੇ ਹਰਬੰਸ ਸਿੰਘ ਜੰਡਾਲੀ (ਕੈਨੇਡਾ ਦੀ ਕੈਬਨਿਟ ਮੰਤਰੀ ਰੂਬੀ ਸਹੋਤਾ ਦੇ ਪਿਤਾ) , ਪ੍ਰਭਦਿਆਲ ਸਿੰਘ ਖੰਨਾ, ਪ੍ਰਿੰਸੀਪਲ ਸੁਖਦੀਪ ਕੌਰ ਸਿੱਧੂ ਅਤੇ ਇੰਜ ਸ਼ਿਵ ਆਰੀਆ ਚੇਅਰਮੈਨ ਨੈਸ਼ਨਲ ਨਰਸਿੰਗ ਕਾਲਜ ਅਤੇ ਚੇਅਰਮੈਨ ਕੈਬਰੇਜ ਇਟਰਨੈਸ਼ਨਲ ਸਕੂਲ,ਅਭੇਜੀਤ ਸਿੰਘ ਗਰੇਵਾਲ ਅਤੇ ਕੰਵਰਜੀਤ ਸਿੰਘ ਬਰਾੜ ਤੋਂ ਇਲਾਵਾ ਪ੍ਰੋ ਸੋਨਦੀਪ ਕੌਰ ਬਰਾੜ, ਇੰਜ ਪ੍ਰਵੀਨ ਬਾਂਸਲ, ਹਰਜੀਤ ਸਿੰਘ ਢੀਂਗਰਾ, ਮੁਲਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਸੁਖਵਿੰਦਰ ਸਿੰਘ ਲੋਟੇ ਜਨਰਲ ਸਕੱਤਰ ਮਾਲਵਾ ਲਿਖਾਰੀ ਸਭਾ, ਡਾ. ਸੁਖਵਿੰਦਰ ਸਿੰਘ ਡਾਇਰੈਕਟਰ ਲਾਇਵ ਗਾਰਡ ਨਰਸਿੰਗ ਕਾਲਜ, ਮਹੰਤ ਹਰਪਾਲ ਦਾਸ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਰਾਜ ਕੁਮਾਰ ਅਰੋੜਾ, ਪ੍ਰਿੰ. ਚਰਨਜੀਤ ਕੌਰ ਪਟਿਆਲਾ, ਦਲਬਾਰ ਸਿੰਘ ਚੱਠੇ, ਬਲਵੰਤ ਸਿੰਘ ਜੋਗਾ ਪਿੰ. ਡਾ. ਜਸਪਾਲ ਸਿੰਘ, ਡਾ. ਜਗਦੀਪ ਸਿੰਘ ਅਹੂਜਾ ਪ੍ਰਿੰਸੀਪਲ ਤਾਰਾ ਕਾਲਜ, ਸੱਤਦੇਵ ਸ਼ਰਮਾ, ਡਾ. ਹਰਪ੍ਰੀਤ ਕੌਰ ਖਾਲਸਾ, ਕੁਲਵਿੰਦਰ ਕੌਰ ਢੀਂਗਰਾ, ਰਾਜਦੀਪ ਕੌਰ ਬਰਾੜ, ਸਤਵੀਰ ਸਿੰਘ ਅੰਮ੍ਰਿਤਸਰ ਡਾ. ਮਹਿਬੂਬ ਥਿੰਦ ਮਲੋਰਕੋਟਲਾ, ਸ. ਬਲਦੇਵ ਸਿੰਘ ਗੋਸਲ ਅਤੇ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ,ਧਰਮੀ ਤੁੰਗਾਂ ਅਤੇ ਹੋਰ ਸਖਸੀਅਤਾਂ ਵੀ ਮੌਜੂਦ ਸਨ। ਕਾਵਿ ਸੰਗ੍ਰਹਿ ਲੋਕ ਅਰਪਣ ਹੋਣ ਤੇ ਸ. ਅਵਤਾਰ ਸਿੰਘ ਚੋਟੀਆਂ ਤੇ ਗੁਨੀਤ ਕੌਰ ਚਹਿਲ ਨੂੰ ਸੁੱਖੀ ਬਾਠ ਤੇ ਹੋਰ ਪ੍ਸਿੱਧ ਸਖਸੀਅਤਾਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ












