ਮੁਅਤਲ ਕੀਤੇ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ
ਫਤਿਹਗੜ੍ਹ ਸਾਹਿਬ 29,ਨਵੰਬਰ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ,ਸੁਖਨੰਦਨ ਸਿੰਘ ਮੈਹਣੀਆ, ਮਨਜੀਤ ਸਿੰਘ ਸੰਗਤਪੁਰਾ, ਦਵਿੰਦਰ ਸਿੰਘ ਨਾਭਾ, ਸਰਬਜੀਤ ਸਿੰਘ ਭੁੱਲਰ ਕੋ ਕਨਵੀਨਰ ਮਹਿਮਾ ਸਿੰਘ ਧਨੌਲਾ, ਬਿਕਰ ਸਿੰਘ ਮਾਖਾ, ਮੁਕੇਸ਼ ਕੰਡਾ ,ਨਰਿੰਦਰ ਸਿੰਘ , ਹਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਰੋਡਵੇਜ਼ , ਪਨਬੱਸ ਅਤੇ ਪੀ ਆਰ ਟੀਸੀ ਕੰਟਰੈਕਟ ਕੰਮਿਆ ਤੇ ਜਬਰ ਕਰਨ, ਝੂਠੇ ਕੇਸ ਦਰਜ ਕਰਕੇ ਗਿਰਫਤਾਰੀਆਂ ਕਰਨ ਅਤੇ ਰੈਗੂਲਰ ਹੋਣ ਦੀ ਮੰਗ ਲਈ ਸੰਘਰਸ਼ ਕਰਦੇ ਕਾਮਿਆਂ ਨੂੰ ਮੁਅੱਤਲ ਕਰਨ ਦੀ ਜੋਰਦਾਰ ਨਿਖੇਦੀ ਕੀਤੀ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਇਹਨਾਂ ਕਾਮਿਆਂ ਦੀ ਮਿਹਨਤ ਸਦਕਾ ਹੀ ਸਰਕਾਰੀ ਬੱਸਾਂ ਨੂੰ ਕਰਜ਼ਾ ਮੁਕਤ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਗਿਆ ਹੈ। ਇਹਨਾਂ ਕਾਮਿਆਂ ਨੇ ਭਾਵੇਂ ਕਰਜੇ ਤੇ ਲਈਆਂ ਬੱਸਾਂ ਨੂੰ ਮੁਕਤ ਕਰਕੇ ਪੰਜਾਬ ਰੋਡਵੇਜ਼ ਵਿੱਚ ਪੱਕੀਆਂ ਕਰ ਦਿੱਤਾ ਹੈ। ਪਰਤੂੰ ਇਹ ਕਾਮੇ ਲੰਮੇ ਸਮੇਂ ਤੋਂ ਲਗਾਤਾਰ ਕੱਚੇ ਰੁਜ਼ਗਾਰ ਦੀ ਰੂੜੀ ਤੋਂ ਵੀ ਮਾੜੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। ਮੈਨੇਜਮੈਂਟਾਂ ਸਮੇਤ ਸਰਕਾਰਾਂ ਨੇ ਇਹਨਾਂ ਨਾਲ ਟਾਲਮਟੋਲ ਦੀ ਹੀ ਨੀਤੀ ਅਪਣਾਈ ਹੈ, ਸਗੋਂ ਇਹਨਾਂ ਕਾਮਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਅਨੰਦਪੁਰ ਸਾਹਿਬ ਵਿਖੇ ਅਹਿਮ ਭੂਮਿਕਾ ਨਿਭਾਈ ਹੈ ।ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਸਮੁੱਚੇ ਮੁਆਤਲ ਕੀਤੇ ਕਾਮਿਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਸਮੁੱਚੇ ਕਾਮਿਆਂ ਨੂੰ ਬਿਨਾਂ ਸ਼ਰਤ ਵਿਭਾਗ ਅਧੀਨ ਰੈਗੂਲਰ ਕੀਤਾ ਜਾਵੇ, ਸੰਘਰਸ਼ ਕਮੇਟੀ ਵੱਲੋਂ ਇਹਨਾਂ ਕਾਮਿਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ।












