ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪ੍ਰਸ਼ਨ ਪੱਤਰ ਬਦਲਣ ਬਾਰੇ ਵੱਡਾ ਫ਼ੈਸਲਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 30 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਹੋਇਆ ਪੁਰਾਣੇ ਪ੍ਰਸ਼ਨ ਪੱਤਰ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਤਿੰਨ ਰੋਜ਼ਾਂ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਸਵਾ 100 ਦੇ ਕਰੀਬ ਵਿਸ਼ਾ ਮਾਹਿਰਾਂ ਨੇ ਹਿੱਸਾ ਲਿਆ।

ਉਕਤ ਵਰਕਸ਼ਾਪ ਵਿੱਚ ਸਿੱਖਿਆ ਵਿੱਚੋਂ ਰੱਟਾ ਰੁਝਾਨ ਖ਼ਤਮ ਕਰਨ ਜਾਂ ਫਿਰ ਘਟਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਤਾਂ, ਜੋ ਬੱਚੇ ਅੱਗੇ ਵਧ ਸਕਣ ਅਤੇ ਆਪਣੀ ਅਸਲੀ ਜਿੰਦਗੀ ਦਾ ਰਾਹ ਚੁਣ ਸਕਣ।

ਵਰਕਸ਼ਾਪ ਦੌਰਾਨ ਸਕੂਲ ਬੋਰਡ ਨੇ ਰਿਵਾਈਜ਼ਡ ਬਲੂਮ ਟੈਕਸੋਨੋਮੀ ਅਨੁਸਾਰ ਪ੍ਰਸ਼ਨ ਪੱਤਰਾਂ ਦਾ ਨਵਾਂ ਫਾਰਮੈਟ ਜਾਰੀ ਕੀਤਾ। ਇਹ ਫਾਰਮੈਟ ਅਜਿਹੇ ਪ੍ਰਸ਼ਨਾਂ ’ਤੇ ਧਿਆਨ ਕੇਂਦਰਤ ਕਰੇਗਾ ਜੋ ਸਿਰਫ਼ ਯਾਦ ਕਰਨ ਦੀ ਥਾਂ ਵਿਦਿਆਰਥੀਆਂ ਦੀ ਸਮਝ, ਸੋਚ-ਵਿਚਾਰ ਅਤੇ ਸਿਰਜਣਾਤਮਕਤਾ ਦੀ ਜਾਂਚ ਕਰਨ।

ਇਸੇ ਲੜੀ ਤਹਿਤ ਹੁਣ ਸਾਰੇ ਪ੍ਰਸ਼ਨ ਪੱਤਰ ਸਪੱਸ਼ਟ ਬਲੂਪ੍ਰਿੰਟ ਅਤੇ ਆਈਟਮ ਮੈਟ੍ਰਿਕਸ ਦੇ ਅਧਾਰ ’ਤੇ ਤਿਆਰ ਕੀਤੇ ਜਾਣਗੇ। ਇਨ੍ਹਾਂ ਵਿੱਚ ਵਿਗਿਆਨ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿੱਚ ਅਸਲ ਜੀਵਨ ਨਾਲ ਜੁੜੇ ਪ੍ਰਸ਼ਨ ਵੀ ਸ਼ਾਮਲ ਹੋਣਗੇ। ਇਸ ਨਾਲ ਮੁਲਾਂਕਣ ਹੋਰ ਨਿਰਪੱਖ ਅਤੇ ਵਿਦਿਆਰਥੀਆਂ ਦੀ ਅਸਲੀ ਸਮਰੱਥਾ ਨੂੰ ਦਰਸਾਉਣ ਵਾਲਾ ਬਣੇਗਾ। ਇਹ ਸੁਧਾਰ ਲਗਪਗ 13,000 ਸਰਕਾਰੀ ਅਤੇ ਐਫੀਲਿਏਟਿਡ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ।

ਦੂਜੇ ਪਾਸੇ ਪੰਜਾਬੀ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਮਾਨ ਸਰਕਾਰ ਦਾ ਸਪੱਸ਼ਟ ਟੀਚਾ ਹੈ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਦੇਣਾ ਨਹੀਂ, ਬਲਕਿ ਨੌਜਵਾਨਾਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਹੈ।

ਰਾਜ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ, PSEB ਨੇ 12ਵੀਂ ਜਮਾਤ ਲਈ ਉੱਦਮਤਾ ਕੋਰਸ ਨੂੰ ਅੰਤਿਮ ਰੂਪ ਬੈਂਸ ਨੇ ਦੇ ਦਿੱਤਾ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਥਾਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਉਤਸ਼ਾਹਿਤ ਕਰੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।