ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਪ੍ਰਸ਼ਾਸ਼ਕ ਦੀ ਅਰਥੀ ਫੂਕੀ
ਮੋਹਾਲੀ 02-12,ਬੋਲੇ ਪੰਜਾਬ ਬਿਊਰੋ;
ਮੁੱਖ ਪ੍ਰਸ਼ਾਸ਼ਕ ਪੁੱਡਾ ਮੈਡਮ ਨੀਰੂ ਕਤਿਆਲ ਗੁਪਤਾ ਦੇ ਦਫਤਰ ਪੁੱਡਾ ਭਵਨ ਮੋਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ 44 ਵੇਂ ਦਿਨ ਵਿਸ਼ਾਲ ਰੈਲੀ ਕੱਢੀ ਗਈ ਅਤੇ ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਪ੍ਰਸ਼ਾਸ਼ਕ ਦੀ ਅਰਥੀ ਫੂਕੀ।
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਰਜਿ: ਨੰ: 21), ਮੁੱਖ ਦਫਤਰ ਡੇਰਾਬੱਸੀ ਦੇ ਝੰਡੇ ਹੇਠ ਅੱਜ ਭੁੱਖ ਹੜਤਾਲ ਤੇ ਪਰਮਜੀਤ ਸਿੰਘ, ਜੀ.ਈ. ਨਰਾਤਾ ਰਾਮ, ਸੁਰੇਸ਼ ਸ਼ਰਮਾ, ਸੁਪਰਵਾਈਜਰ ਚਰਨ ਸਿੰਘ, ਰਣਜੀਤ ਸਿੰਘ ਬੈਠੇ। ਅੱਜ ਦੀ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ, ਜਨਰਲ ਸਕੱਤਰ ਸ਼ੀਸਨ ਕੁਮਾਰ, ਸੀ.ਮੀਤ ਪ੍ਰਧਾਨ ਜਰਨੈਲ ਸਿੰਘ, ਵਿੱਤ ਸਕੱਤਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੁੱਡਾ ਵਿਭਾਗ ਵਿੱਚ 01-04-2004 ਤੋਂ ਪਹਿਲਾਂ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਪੁੱਡਾ ਵਿਭਾਗ ਵਿੱਚ ਬੋਨਸ/ਐਕਸਗੇ੍ਰਸ਼ੀਆ ਜੋ ਨਾਜਾਇਜ ਕੱਟਿਆ ਗਿਆ ਹੈ, ਉਹ 2 ਸਾਲਾਂ ਦਾ ਤੁਰੰਤ ਦਿੱਤਾ ਜਾਵੇ। ਪੁੱਡਾ ਵਿਭਾਗ ਅਤੇ ਸਾਰੀਆਂ ਅਥਾਰਟੀਆਂ ਵਿੱਚ ਲਗਾਤਾਰ 5-10-2015 ਤੋਂ ਕੰਮ ਕਰਦੇ ਡੈਲੀਵੇਜ, ਆਊਟਸੋਰਸ, ਥਰੂ ਕੰਟਰੈਕਟ, ਕੰਟਰੈਕਟ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਕਿਰਤ ਵਿਭਾਗ ਵੱਲੋਂ ਨਿਰਧਾਰਤ ਸਹੂਲਤਾ ਦਿੱਤੀਆਂ ਜਾਣ। ਜਿਵੇਂ ਗਜਟਿਡ ਛੁੱਟੀਆਂ, ਬੋਨਸ, ਐਕਸਗੇ੍ਰਸ਼ੀਆ, ਈ ਪੀ ਐੱਫ, ਈ ਐੱਸ ਆਈ, ਗੈ੍ਰਜੂਟੀ ਆਦਿ ਸਹੂਲਤਾਂ ਕੀਤੀਆਂ ਜਾਣ। ਰਿਟਾਇਰੀ ਕਰਮਚਾਰੀਆਂ ਦੇ ਮੈਡੀਕਲ ਰਿਵਰਸਮੈਂਟ ਦਿੱਤੇ ਜਾਣ। ਪੁੱਡਾ ਕਰਮਚਾਰੀਆਂ ਨੂੰ ਮਿਲਦਾ 25 ਫੀਸਦੀ ਹਾਊਸ ਰੈਂਟ, ਬਹਾਲ ਕੀਤਾ ਜਾਵੇ। ਵਿਭਾਗ ਦੇ ਖਾਲੀ ਫਲੈਟ ਜੋ ਲੋਕਾਂ ਨੇ ਦੱਬੇ ਹੋਏ ਹਨ, ਖਾਲੀ ਕਰਵਾ ਕਰਵਾ ਕੇ ਮੁਲਾਜਮਾਂ ਨੂੰ ਦਿੱਤੇ ਜਾਣ। ਪਲਾਟਾਂ ਦੀ ਅਲਾਟਮੈਂਟ ਸਮੇਂ ਮੁਲਾਜਮਾਂ ਦਾ ਕੋਟਾ 10 ਫੀਸਦੀ ਕੀਤਾ ਜਾਵੇ। ਰਿਟਾਇਰੀ ਕਰਮਚਾਰੀਆਂ ਦੇ ਡਿਊ ਸਮੇਂ ਸਿਰ ਕੀਤੇ ਜਾਣ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ।
ਅੱਜ ਦੇ ਧਰਨੇ ਨੂੰ ਤਰਲੋਚਨ ਸਿੰਘ, ਦਵਾਰਕਾ ਪ੍ਰਸਾਦ, ਪ੍ਰਵੀਨ ਕੁਮਾਰ, ਮੰਗਤ ਰਾਮ, ਮਨਦੀਪ ਸਿੰਘ, ਹਰਜੀਤ ਸਿੰਘ, ਬੌਬੀ ਕੁਮਾਰ, ਰਵਦੀਪ ਸਿੰਘ, ਅਮਰਜੀਤ ਵਿੱਕੀ, ਰਾਜੂ ਕੁਮਾਰ, ਰਵਵੀਰ ਸਿੰਘ, ਪਾਲ ਸਿੰਘ, ਮੋਹਨ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ ਨੇ ਸੰਬੋਧਿਤ ਕੀਤਾ ਅਤੇ ਅਰਥੀ ਫੂਕ ਮੁਜਾਹਰਾ ਕਰਕੇ ਮੁੱਖ ਪ੍ਰਸ਼ਾਸ਼ਕ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ 16ਫੀਸਦੀ ਡੀਏ ਰੀਲੀਜ ਕੀਤਾ ਜਾਵੇ। ਕੱਚੇ ਮੁਲਾਜਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਅੰਤ ਵਿੱਚ ਮੁੱਖ ਇੰਜਨੀਅਰ ਅਨੁਜ ਸਹਿਗਲ ਦੇ ਰੈਜੀਡੈਂਸ ਅੱਗੇ ਰਾਤ ਨੂੰ ਜਗਰਾਤਾ ਅਤੇ ਅਰਥੀ ਫੂਕ ਮੁਜਾਹਰਾ ਕੀਤਾ ਜਾਵੇ।












