ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ/ ਨਿੱਜੀਕਰਨ ਨੀਤੀ ਰੱਦ ਕਰਨ ਲਈ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ

Uncategorized

ਫਤਿਹਗੜ੍ਹ ਸਾਹਿਬ,3, ਦਸੰਬਰ ,ਬੋਲੇ ਪੰਜਾਬ ਬਿਊਰੋ;

ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਮੁਤਾਬਿਕ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ਬਰਾਂਚ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਬਰਾਂਚ ਪ੍ਰਧਾਨ ਤਰਲੋਚਨ ਸਿੰਘ ਚੁੰਨੀ ਦੀ ਪ੍ਰਧਾਨਗੀ ਹੇਠ ਹਲਕਾ ਵਿਧਾਇਕ ਸ੍ਰੀ ਫਤਿਹਗੜ੍ਹ ਸਾਹਿਬ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਦੀ ਬੁਨਿਆਦੀ ਪਾਣੀ ਦੀ ਸਹੂਲਤ ਦਾ ਨਿੱਜੀਕਰਨ ਕਰਨ ਲਈ ਪਹਿਲੇ ਪੜਾਅ ਵਜੋਂ ਪੰਚਾਇਤੀਕਰਨ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ ।ਜਿਸ ਨਾਲ ਸੈਂਕੜੇ ਸਕੀਮਾਂ ਜੋ ਪੰਚਾਇਤਾਂ ਅਧੀਨ ਦਿੱਤੀਆਂ ਗਈਆਂ ਸਨ ਖੰਡਰ ਦਾ ਰੂਪ ਧਾਰਨ ਕਰ ਗਈਆਂ ਹਨ ਅਤੇ ਬਹੁਤੀਆਂ ਸਕੀਮਾਂ ਖਤਮ ਹੋਣ ਦੇ ਕਿਨਾਰੇ ਪਹੁੰਚ ਗਈਆਂ ਹਨ। ਇਹਨਾਂ ਸਕੀਮਾਂ ਤੇ ਕਰੋੜਾਂ ਰੁਪਏ ਦੀ ਮਸ਼ੀਨਰੀ ਬਰਬਾਦ ਹੋ ਰਹੀ ਹੈ। ਇਸ ਲੋਕ ਵਿਰੋਧੀ ਨੀਤੀ ਨੂੰ ਇਸ ਸਰਕਾਰ ਵੱਲੋਂ ਵੀ ਲਾਗੂ ਕੀਤਾ ਜਾ ਰਿਹਾ ਹੈ ,ਜਿਸ ਨਾਲ ਜਿੱਥੇ ਪੇਂਡੂ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਖਤਮ ਹੋ ਜਾਵੇਗੀ, ਉੱਥੇ ਹੀ ਪੀਣ ਵਾਲੇ ਪਾਣੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ ।ਇਹਨਾਂ ਦੱਸਿਆ ਕਿ ਇਸ ਨੀਤੀ ਨੂੰ ਰੱਦ ਕਰਨ ,ਪੇਂਡੂ ਭੱਤਾ ਬਹਾਲ ਕਰਨ , ਇਨਲਿਸਟਮੈਂਟ, ਆਊਟਸੋਰਸਿੰਗ ਨੀਤੀ ਤਹਿਤ ਲਗਾਤਾਰ ਕੰਮ ਕਰਦੇ ਕੰਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਰੈਗੂਲਰ ਕਰਨ, ਵਿਭਾਗ ਵਿੱਚ ਪ੍ਰਮੋਸ਼ਨ ਨੀਤੀ ਲਾਗੂ ਕਰਨ, ਖਾਲੀ ਹੋ ਰਹੀਆਂ ਹਜ਼ਾਰਾਂ ਪੋਸਟਾਂ ਤੇ ਪੱਕੀ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੈਸ਼ ਲੈਸ ਹੈਲਥ ਸਕੀਮ ਲਾਗੂ ਕਰਨ , ਡੀ ਏ ਦੀਆਂ ਕਿਸਤਾਂ ਸਮੇਤ ਪੇ ਕਮਿਸ਼ਨ ਦੇ ਬਕਾਏ ਜਾਰੀ ਕਰਨ, ਪੇਂਡੂ ਸਕੀਮਾਂ ਲਈ ਲੁੜੀਦੇ ਫੰਡ ਜਾਰੀ ਕਰਨ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਹਲਕਾ ਵਿਧਾਇਕ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਪੀਏ ਨੇ ਮੰਗ ਪੱਤਰ ਹਾਸਿਲ ਕੀਤਾ, ਉਹਨਾਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਮੌਜੂਦਾ ਵਿਧਾਇਕ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇਂ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ,ਸੁਖਰਾਮ ਕਾਲੇਵਾਲ, ਬਲਜੀਤ ਸਿੰਘ ਹਿੰਦੂਪੁਰ, ਹਰਜਿੰਦਰ ਸਿੰਘ ਖਮਾਣੋ ,ਲਖਵੀਰ ਸਿੰਘ, ਕਰਮ ਸਿੰਘ ਚੁੰਨੀ ,ਆਦਿ ਆਗੂ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।