ਚੰਡੀਗੜ੍ਹ, 6 ਦਸੰਬਰ, ਬੋਲੇ ਪੰਜਾਬ ਬਿਊਰੋ :
ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਦਾ ਨਾਂ ਹੁਣ ਲੋਕ ਭਵਨ ਪੰਜਾਬ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਦੇਸ਼ ਭਰ ’ਚ ਰਾਜ ਭਵਨਾਂ ਦਾ ਨਾਂ ਬਦਲ ਕੇ ਲੋਕ ਭਵਨ ਕਰ ਦਿੱਤਾ ਗਿਆ ਸੀ। ਇਸੇ ਤਹਿਤ ਰਾਜਪਾਲ ਨੇ ਇਸ ਬਦਲਾਅ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਉੱਧਰ, ਰਾਜ ਭਵਨ ਦੇ ਅਧਿਕਾਰਤ ਵ੍ਹਟਸਐਪ ਗਰੁੱਪ ਦਾ ਨਾਂ ਵੀ ਬਦਲ ਕੇ ਹੁਣ ਲੋਕ ਭਵਨ ਪੰਜਾਬ ਕਰ ਦਿੱਤਾ ਗਿਆ ਹੈ।












