ਚੰਡੀਗੜ੍ਹ, 7 ਦਸੰਬਰ ,ਬੋਲੇ ਪੰਜਾਬ ਬਿਊਰੋ;
ਸੋਨਾਲੀ ਗਿਰੀ, ਸੈਕਟਰੀ ਕਮ ਡਾਇਰੈਕਟਰ ਸਿਵਲ Aviation ਪੰਜਾਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਡੀਗੋ ਦੀ ਫਲਾਈਟ ਕੈਂਸਲੇਸ਼ਨ ਕਾਰਨ ਪਿਛਲੇ ਦੋ ਦਿਨਾਂ ਤੋਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਅੱਜ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ CISF ਦੇ ਅਧਿਕਾਰੀ, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਅਜੇ ਵਰਮਾ, ਇੰਡੀਗੋ ਦੇ ਅਧਿਕਾਰੀ ਅਤੇ ਹੋਰ ਵੀ ਜਿਹੜੇ ਅਲਾਇੰਸ ਦੇ ਅਧਿਕਾਰੀ ਹਨ, ਉਹਨਾਂ ਸਾਰਿਆਂ ਨੇ ਆਪਣੇ-ਆਪਣੇ ਵਿਚਾਰ ਦਿੱਤੇ। ਇਸ ਦੇ ਨਾਲ ਹੀ ਜਿਹੜੇ ਇਸ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਅਤੇ ਪੈਸੰਜਰਾਂ ਦੀ ਸਹੂਲਤ ਵਾਸਤੇ ਅੱਗੇ ਉਪਾਅ ਲਾਗੂ ਕਰ ਰਹੇ ਹਨ, ਉਸ ਦੇ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਨਾਲ ਹੀ ਅੱਜ ਇਹ ਫੈਸਲਾ ਲਿਆ ਗਿਆ ਕਿ ਇੱਥੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜੋ ਅੱਜ ਤੋਂ ਹੀ ਚਾਲੂ ਹੋ ਜਾਵੇਗਾ। ਇਹ ਖਾਸ ਤੌਰ ‘ਤੇ ਉਹਨਾਂ ਪੈਸੰਜਰਾਂ ਵਾਸਤੇ ਹੈ, ਜਿਹੜੇ ਪੈਸੰਜਰ ਕੈਂਸਲੇਸ਼ਨ ਕਰਵਾਉਣਾ ਚਾਹੁੰਦੇ ਹਨ ਜਾਂ ਜਿਹਨਾਂ ਦੀ ਕੈਂਸਲੇਸ਼ਨ ਹੋ ਚੁੱਕੀ ਹੈ, ਉਹਨਾਂ ਸਬੰਧੀ ਜਾਣਕਾਰੀ ਲੈਣਾ ਚਾਹੁੰਦੇ ਹਨ ਅਤੇ ਅੱਗੇ ਆਪਣੀਆਂ ਜਿਹੜੀਆਂ ਫਲਾਈਟਾਂ ਹੋਣ ਵਾਲੀਆਂ ਹਨ, ਉਹਨਾਂ ਦੇ ਸਬੰਧ ਵਿੱਚ ਕਨਫਰਮੇਸ਼ਨ ਵਾਸਤੇ ਜਾਣਕਾਰੀ ਲੈਣਾ ਚਾਹੁੰਦੇ ਹਨ।
ਸੋਨਾਲੀ ਗਿਰੀ ਨੇ ਦੱਸਿਆ ਕਿ ਡੈਮੇਜ ਬੈਗੇਜ ਬਾਰੇ ਬਹੁਤ ਸਾਰੇ ਲੋਕਾਂ ਨੇ ਸਾਡੇ ਧਿਆਨ ਵਿੱਚ ਲਿਆਂਦਾ ਹੈ। ਜਿਸ ਬਾਰੇ ਇੰਡੀਗੋ ਅਧਿਕਾਰੀਆਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਹਨਾਂ ਦੇ ਕੋਲ ਅੱਜ ਦੀ ਡੇਟ ਵਿੱਚ ਤਕਰੀਬਨ 25 ਤੋਂ ਲੈ ਕੇ 30 ਬੈਗ ਜਿਹੜੇ ਵੱਖ-ਵੱਖ ਫਲਾਈਟਾਂ ਤੋਂ ਇੱਥੇ ਆਏ ਸਨ, ਉਹਨਾਂ ਦੀ ਹੈਂਡਲਿੰਗ ਅਤੇ ਉਹਨਾਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਅਤੇ ਬਕਾਇਦਾ ਉਹਨਾਂ ਦੇ ਘਰਾਂ ਤੱਕ ਬੈਗੇਜ ਨੂੰ ਪਹੁੰਚਾਇਆ ਜਾ ਰਿਹਾ ਹੈ। ਇੱਕ ਉਦਾਹਰਣ ਦੇ ਤੌਰ ‘ਤੇ ਇੰਡੀਗੋ ਅਧਿਕਾਰੀਆਂ ਨੇ ਬਕਾਇਦਾ ਮਨਾਲੀ, ਧਰਮਸ਼ਾਲਾ ਤੱਕ ਵੀ ਬੈਗੇਜ ਪਹੁੰਚਾਇਆ ਹੈ, ਜਿਹੜੇ ਪੈਸੰਜਰ ਇੱਥੇ ਆਏ ਸਨ ਅਤੇ ਉਹਨਾਂ ਨੂੰ ਡੈਮੇਜ ਬੈਗੇਜ ਦਾ ਇਸ਼ੂ ਆ ਰਿਹਾ ਸੀ। ਉਹਨਾਂ ਸਬੰਧੀ ਵੀ ਇੱਕ ਸਪੈਸ਼ਲ ਅਸਿਸਟੈਂਸ ਨੰਬਰ ਜਾਰੀ ਕੀਤਾ ਜਾ ਰਿਹਾ ਹੈ।
ਇੱਕ ਪ੍ਰੈਸ ਰਿਲੀਜ਼ ਰਾਹੀਂ ਵੀ ਅਤੇ ਨਾਲ ਹੀ ਜਿਹੜਾ ਆਪਣਾ ਇਹ ਕੰਟਰੋਲ ਰੂਮ ਹੋਵੇਗਾ, ਉੱਥੇ ਵੀ ਇਹ ਨੰਬਰ ਮੌਜੂਦ ਹੋਵੇਗਾ। ਇਸ ਦੇ ਨਾਲ ਹੀ ਅਸੀਂ ਜਿਹੜੀ ਵੀ ਕੈਂਸਲੇਸ਼ਨ ਦੀ ਲਿਸਟ ਬਣ ਰਹੀ ਹੈ, ਹੁਣ ਤੱਕ ਪਿਛਲੇ ਦੋ ਦਿਨਾਂ ਦੇ ਵਿੱਚ ਜਿਹੜੀਆਂ ਵੀ ਫਲਾਈਟਾਂ ਦੀ ਕੈਂਸਲੇਸ਼ਨ ਹੋ ਰਹੀ ਹੈ, ਉਹਨਾਂ ਦੀ ਪੂਰੀ ਜਾਣਕਾਰੀ ਇੰਡੀਗੋ ਅਧਿਕਾਰੀਆਂ ਵੱਲੋਂ 10 ਘੰਟੇ ਪਹਿਲਾਂ ਉਹਨਾਂ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੈਸੰਜਰ ਦੇ ਮੋਬਾਈਲ ਨੰਬਰ ‘ਤੇ ਬਕਾਇਦਾ ਉਹਨਾਂ ਨੇ ਮੈਸੇਜ ਵਗੈਰਾ ਭੇਜ ਕੇ ਉਹਨਾਂ ਨੂੰ ਦੇ ਰਹੇ ਨੇ, ਲੇਕਿਨ ਫਿਰ ਵੀ ਇੱਕ ਸਟੈਪ ਹੋਰ ਅੱਗੇ ਜਾ ਕੇ ਅਸੀਂ ਉਹ ਸਾਰੀ ਕੈਂਸਲੇਸ਼ਨ ਦੀ ਜਿਹੜੀ ਜਾਣਕਾਰੀ ਹੈ, ਉਹ ਸੋਸ਼ਲ ਮੀਡੀਆ ਹੈਂਡਲ ‘ਤੇ ਪੂਰੀ ਸਾਂਝੀ ਕੀਤੀ ਜਾਵੇਗੀ ਅਤੇ ਨਾਲ ਹੀ ਗਵਰਮੈਂਟ ਪੰਜਾਬ ਦੇ ਹੈਂਡਲ ‘ਤੇ ਵੀ ਸਾਂਝੀ ਕਰਨ ਵਾਸਤੇ ਅਸੀਂ ਪੂਰੀ ਤਿਆਰੀ ਕਰ ਲਈ ਹੈ ਅਤੇ ਹੁਣ ਤੋਂ ਅੱਜ ਤੋਂ ਹੀ ਇਹ ਸਾਰੇ ਜਿਹੜੇ ਵੀ ਹੁਣ ਅਸੀਂ ਵੱਖਰੇ-ਵੱਖਰੇ ਹੱਲ ਦੱਸੇ ਹਨ, ਸਾਰੇ ਅੱਜ ਤੋਂ ਹੀ ਲਾਗੂ ਹੋ ਜਾਣੇ ਹਨ।
ਇਸ ਤੋਂ ਇਲਾਵਾ ਕੁਝ ਚੀਜ਼ਾਂ ਹਨ, ਜਿਵੇਂ ਗੱਲ ਕਰੀਏ ਕਿ ਅਗਰ ਕੈਂਸਲੇਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ, ਉਸ ਦੇ ਸੰਬੰਧ ਦੇ ਵਿੱਚ ਵੀ ਜਾਣਕਾਰੀ ਲਈ ਜਾ ਰਹੀ ਹੈ, ਪੈਸੰਜਰਾਂ ਤੋਂ ਵੀ ਜਾਣਕਾਰੀ ਲਈ ਗਈ ਹੈ ਅਤੇ ਹੁਣ ਸਾਰੇ ਹੀ ਪਾਸਿਓਂ ਜਿਹੜੇ ਵੀ ਅਸੀਂ ਹੁਣ ਤੱਕ ਏਜੰਟਸ ਵੱਲੋਂ ਵੀ ਪੁਸ਼ਟੀ ਕੀਤੀ ਗਈ, ਉਹਨਾਂ ਤੋਂ ਵੀ ਇਹੀ ਪਤਾ ਚੱਲਿਆ ਹੈ ਕਿ ਇਹ ਕੈਪਿੰਗ ਪੂਰੀ ਤਰੀਕੇ ਨਾਲ ਲਾਗੂ ਹੋ ਚੁੱਕੀ ਹੈ ਕਿ ਅਗਰ ਕੋਈ ਵੀ ਇਸ ਤੋਂ ਕੋਈ ਕੈਪਿੰਗ ਡਿਵੈਲਸ਼ਨ ਕਿੱਥੇ ਵੀ ਕਿਸੇ ਏਜੰਟ ਜਾਂ ਏਅਰਲਾਈਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਸਾਨੂੰ ਜਰੂਰ ਦੱਸਿਆ ਜਾਵੇ। ਇਸ ਦੇ ਨਾਲ ਹੀ ਚੰਡੀਗੜ੍ਹ ਏਅਰਪੋਰਟ ਦੇ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਜਿਹੜੇ ਵੀ ਬਜਟ ਹੋਟਲ ਟੂ ਥਰੀ ਸਟਾਰ ਅਗਰ ਕਿਸੇ ਪੈਸੰਜਰ ਨੂੰ ਕੋਈ ਉਪਲੱਬਧ ਕਰਾ ਰਹੇ ਹਨ, ਉਸ ਦੀ ਵੀ ਲਿਸਟ ਅਸੀਂ ਜਾਰੀ ਕਰਾਂਗੇ ਤਾਂ ਕਿ ਪੈਸੰਜਰਾਂ ਨੂੰ ਪਤਾ ਹੋਵੇਗਾ ਜਿਹੜਾ ਵੀ ਆਫ ਸਟੇਸ਼ਨ ਪਾਸੰਜਰ ਹੈ, ਜਿਸ ਨੂੰ ਚੰਡੀਗੜ੍ਹ ਬਾਰੇ ਬਹੁਤ ਜਿਆਦਾ ਪਤਾ ਨਹੀਂ ਕਿ ਉਹ ਇੱਥੇ ਅਗਰ ਕੋਈ ਸ਼ਾਰਟ ਸਟੇਅ ਕਰਨਾ ਚਾਹੁੰਦਾ ਹੈ ਤਾਂ, ਉਹਨਾਂ ਨੂੰ ਇਸ ਦੀ ਸਹੂਲਤ ਪੂਰੀ-ਪੂਰੀ ਦਿੱਤੀ ਜਾ ਸਕੇ।
ਇਸੇ ਤਰ੍ਹਾਂ ਇੰਡੀਗੋ ਏਅਰਲਾਈਨ ਪੈਸੰਜਰਾਂ ਵਾਸਤੇ ਹੋਰ ਕੰਮ ਵੀ ਕਰ ਰਹੀ ਹੈ, ਜਿਹੜੇ ਵੀ ਪੈਸੰਜਰ ਇੱਥੇ ਫਲਾਈਟ ਡਿਲੇਅ ਹੋਣ ਕਾਰਨ ਰੁਕੇ ਹੋਏ ਹਨ, ਉਹਨਾਂ ਵਾਸਤੇ ਇੱਥੇ ਉਹਨਾਂ ਨੂੰ ਫਰੀ ਫੂਡ ਮੁਹੱਈਆ ਕਰਾਇਆ ਜਾ ਰਿਹਾ ਹੈ ਅਤੇ ਬਾਕੀ ਉਹਨਾਂ ਦੇ ਸੈਨੇਟਰੀ ਅਗਰ ਕੋਈ ਮਸਲੇ ਹਨ, ਉਹਨਾਂ ਨੂੰ ਵੀ ਹੈਂਡਲ ਕੀਤਾ ਜਾ ਰਿਹਾ ਹੈ। ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਅਗਰ ਕੋਈ ਮੈਡੀਸਨ ਵਗੈਰਾ ਦੀ ਵੀ ਕੋਈ ਲੋੜ ਹੈ ਤਾਂ ਜਰੂਰ ਪੈਸੰਜਰ ਵੱਲੋਂ ਸਾਨੂੰ ਦੱਸਿਆ ਜਾਵੇ, ਕਿਉਂਕਿ ਕਈ ਵਾਰ ਹੁੰਦਾ ਹੈ ਕਿ ਕਿਸੇ ਨੂੰ ਕੋਈ ਐਮਰਜੈਂਸੀ ਦੇ ਵਿੱਚ ਕੋਈ ਮੈਡੀਸਨ ਵਗੈਰਾ ਦੀ ਲੋੜ ਹੁੰਦੀ ਹੈ। ਸੋਨਾਲੀ ਗਿਰੀ ਨੇ ਕਿਹਾ ਕਿ ਅਗਲੇ ਆਉਣ ਵਾਲੇ ਹਫਤੇ ਦੇ ਵਿੱਚ ਸਭ ਕੁੱਝ ਨੌਰਮਲ ਹੋਣ ਦੀ ਉਮੀਦ ਹੈ।












