ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਕਾਮੇਂ 11 ਦਸੰਬਰ ਨੂੰ ਕਰਨਗੇ ਧੂਰੀ ਵਿਖੇ ਝੰਡਾ ਮਾਰਚ

ਪੰਜਾਬ

ਫ਼ਤਹਿਗੜ੍ਹ ਸਾਹਿਬ,7, ਦਸੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਆਊਟਸੋਰਸਿੰਗ ਵਰਕਰਜ਼ ਯੂਨੀਅਨ ਰਜਿ ਦੀ ਪੰਜਾਬ ਪ੍ਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਵਿੱਚ ਅਗਲੇ ਸੰਘਰਸ਼ਾਂ ਸਬੰਧੀ ਪੰਜਾਬ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਅਗਲੇ ਸੰਘਰਸ਼ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਜਨਰਲ ਸਕੱਤਰ ਜਗਵੀਰ ਸਿੰਘ ਨੇ ਪੈ੍ੱਸ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਵਿੱਚ ਪਿਛਲੇ ਲੰਬੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ ਤੇ ਆਊਟਸੋਰਸ ਕਾਮੇਂ ਆਪਣੀਆਂ ਪੰਜਾਬ ਪੱਧਰੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ | ਪਰ ਸਰਕਾਰ ਹੱਕ ਮੰਂਗਦੇ ਆਊਟਸੋਰਸ ਕਾਮਿਆਂ ਤੇ ਪਰਚੇ ਪਾ ਕੇ ਉਨਾਂ ਨੂੰ ਜੇਲਾਂ ਵਿੱਚ ਸੁੱਟ ਰਹੀ ਹੈ | ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਮੌੜ ਮੰਡੀ ਦੇ ਆਊਟਸੋਰਸ ਸੀਵਰਮੈਨ ਕਾਮਿਆਂ ਤੇ ਵੀ ਸਰਕਾਰ ਵੱਲੋਂ ਪਰਚੇ ਪਾ ਕੇ ਉਨਾ ਨੂੰ ਜੇਲ ਭੇਜਿਆ ਗਿਆ ਅਤੇ ਨੌਕਰੀ ਤੋਂ ਵੀ ਕੱਢਿਆ ਗਿਆ ਅਤੇ ਜਿਲਾ ਸੰਗਰੂਰ ਬਰਨਾਲਾ ਵਰਕਰਾਂ ਦੀਆਂ ਅਗਸਤ ਮਹੀਨੇ ਦੀਆਂ ਤਨਖਾਹਾਂ ਵੀ ਰੋਕੀਆਂ ਗਈਆਂ | ਮੌੜ ਮੰਡੀ ਦੇ ਪੰਦਰਾਂ ਵਰਕਰਾਂ ਨੂੰ ਨੌਕਰੀ ਤੇ ਬਹਾਲ ਕਰਵਾਉਣ ਲਈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ 11 ਦਸੰਬਰ ਨੂੰ ਧੂਰੀ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ ਬੀਰਾ ਸਿੰਘ ਕੁਲਵਿੰਦਰ ਸਿੰਘ ਅਮਰੀਕ ਸਿੰਘ ਬਰਨਾਲਾ ਵਿਨੋਦ ਕੁਮਾਰ ਬਰਨਾਲਾ ਸੰਜੂ ਕੁਮਾਰ ਬੁਢਲਾਡਾ, ਸੱਤਪਾਲ ਸਿੰਘ, ਬੇਅੰਤ ਸਿੰਘ, ਜਗਸੀਰ ਟਾਹਲੀਆਂ, ਗੋਗੀ ਭੀਖੀ, ਸਨੀ ਬਟਾਲਾ, ਨਰਿੰਦਰ ਕੁਮਾਰ ਨੰਗਲ, ਰਾਜੇਸ ਕੁਮਾਰ ਮਾਨਸਾ ਜਗਤਾਰ ਸਿੰਘ ਮੌੜ ਮੰਡੀ ਆਦਿ ਹਾਜ਼ਰ ਸਨ |

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।