ਪੁੱਡਾ ਭਵਨ ਮੋਹਾਲੀ ਵਿਖੇ 48ਵੇਂ ਦਿਨ ਵਿਸ਼ਾਲ ਰੈਲੀ ਦੌਰਾਨ ਮੁੱਖ ਪ੍ਰਸ਼ਾਸ਼ਕ ਦੀ ਅਰਥੀ ਫੂਕੀ

ਪੰਜਾਬ

ਮੋਹਾਲੀ 08 ਦਸੰਬਰ ,ਬੋਲੇ ਪੰਜਾਬ ਬਿਊਰੋ;

ਮੁੱਖ ਪ੍ਰਸ਼ਾਸ਼ਕ ਪੁੱਡਾ ਮੈਡਮ ਨੀਰੂ ਕਤਿਆਲ ਗੁਪਤਾ ਦੇ ਦਫਤਰ ਪੁੱਡਾ ਭਵਨ ਮੋਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ 48 ਵੇਂ ਦਿਨ ਵਿਸ਼ਾਲ ਰੈਲੀ ਕੱਢੀ ਗਈ ਅਤੇ  ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਪ੍ਰਸ਼ਾਸ਼ਕ ਦੀ ਅਰਥੀ ਫੂਕੀ।
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਰਜਿ: ਨੰ: 21), ਮੁੱਖ ਦਫਤਰ ਡੇਰਾਬੱਸੀ ਦੇ ਝੰਡੇ ਹੇਠ ਅੱਜ ਭੁੱਖ ਹੜਤਾਲ ਤੇ ਰਣਬੀਰ ਸਿੰਘ, ਅਕਾਸ਼ ਕੁਮਾਰ, ਰਣਜੀਤ ਸਿੰਘ, ਸ਼ਿਵ ਕੁਮਾਰ, ਦਰਸ਼ਨ ਸਿੰਘ ਬੈਠੇ ਅੱਜ ਦੀ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਨੂੰ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ ਮੋਹਾਲੀ ਆਗੂ ਤਰਲੋਚਨ ਸਿੰਘ, ਮਲਕੀਤ ਸਿੰਘ, ਹਾਕਮ ਸਿੰਘ, ਪਾਲਾ ਰਾਮ, ਨਸੀਬ ਸਿੰਘ, ਰਣਧੀਰ ਸਿੰਘ, ਕੁਲਦੀਪ ਸਿੰਘ, ਸੁਭਾਸ਼ ਰਾਣਾ ਨੇ ਕਿਹਾ ਕਿ ਪੁੱਡਾ ਵਿਭਾਗ ਵਿੱਚ 01-04-2004 ਤੋਂ ਪਹਿਲਾਂ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਪੁੱਡਾ ਵਿਭਾਗ ਵਿੱਚ ਬੋਨਸ/ਐਕਸਗੇ੍ਰਸ਼ੀਆ ਜੋ ਨਾਜਾਇਜ ਕੱਟਿਆ ਗਿਆ ਹੈ, ਉਹ 2 ਸਾਲਾਂ ਦਾ ਤੁਰੰਤ ਦਿੱਤਾ ਜਾਵੇ। ਪੁੱਡਾ ਵਿਭਾਗ ਅਤੇ ਸਾਰੀਆਂ ਅਥਾਰਟੀਆਂ  ਵਿੱਚ ਲਗਾਤਾਰ 5-10-2015 ਤੋਂ ਕੰਮ ਕਰਦੇ ਡੈਲੀਵੇਜ, ਆਊਟਸੋਰਸ, ਥਰੂ ਕੰਟਰੈਕਟ, ਕੰਟਰੈਕਟ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਕਿਰਤ ਵਿਭਾਗ ਵੱਲੋਂ ਨਿਰਧਾਰਤ ਸਹੂਲਤਾ ਦਿੱਤੀਆਂ ਜਾਣ। ਜਿਵੇਂ ਗਜਟਿਡ ਛੁੱਟੀਆਂ, ਬੋਨਸ, ਐਕਸਗੇ੍ਰਸ਼ੀਆ, ਈ ਪੀ ਐੱਫ, ਈ ਐੱਸ ਆਈ, ਗੈ੍ਰਜੂਟੀ ਆਦਿ ਸਹੂਲਤਾਂ ਕੀਤੀਆਂ ਜਾਣ। ਰਿਟਾਇਰੀ ਕਰਮਚਾਰੀਆਂ ਦੇ ਮੈਡੀਕਲ ਰਿਵਰਸਮੈਂਟ ਦਿੱਤੇ ਜਾਣ। ਪੁੱਡਾ ਕਰਮਚਾਰੀਆਂ ਨੂੰ ਮਿਲਦਾ 25 ਫੀਸਦੀ ਹਾਊਸ ਰੈਂਟ, ਬਹਾਲ ਕੀਤਾ ਜਾਵੇ। ਵਿਭਾਗ ਦੇ ਖਾਲੀ ਫਲੈਟ ਜੋ ਲੋਕਾਂ ਨੇ ਦੱਬੇ ਹੋਏ ਹਨ, ਖਾਲੀ ਕਰਵਾ ਕਰਵਾ ਕੇ ਮੁਲਾਜਮਾਂ ਨੂੰ ਦਿੱਤੇ ਜਾਣ। ਪਲਾਟਾਂ ਦੀ ਅਲਾਟਮੈਂਟ ਸਮੇਂ ਮੁਲਾਜਮਾਂ ਦਾ ਕੋਟਾ 10 ਫੀਸਦੀ ਕੀਤਾ ਜਾਵੇ। ਰਿਟਾਇਰੀ ਕਰਮਚਾਰੀਆਂ ਦੇ ਡਿਊ ਸਮੇਂ ਸਿਰ ਕੀਤੇ ਜਾਣ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ 16ਫੀਸਦੀ ਡੀਏ ਰੀਲੀਜ ਕੀਤਾ ਜਾਵੇ। ਕੱਚੇ ਮੁਲਾਜਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।