ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ’ਚ ਦਿੱਲੀ ਗੁਰਦੁਆਰਾ ਕਮੇਟੀ ਨੇ ਐਫਆਈਆਰ ਦਰਜ ਹੋਣ ਦਾ ਕੀਤਾ ਸਵਾਗਤ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 8 ਦਸੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੇ ਜਾਣ ਦਾ ਸਵਾਗਤ ਕਰ‌ਿਆਂ ਕਿਹਾ ਹੈ ਕਿ ਆਸ ਹੈ ਕਿ ਇਸ ਐਸ ਐਫ ਆਈ ਆਰ ਦੇ ਦਰਜ ਹੋਣ ਮਗਰੋਂ ਇਸ ਮਾਮਲੇ ਵਿਚ ਇਨਸਾਫ ਮਿਲੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਰ ਹਰ ਇਕ ਦਾ ਗੁਰੂ ਹੈ ਤੇ ਇਸ ਮਾਮਲੇ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੇ ਕਾਰਜ ਦਾ ਉਹ ਸਵਾਗਤ ਕਰਦੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਹੋਈ ਕਾਨੂੰਨੀ ਕਾਰਵਾਈ ’ਤੇ ਸਮੁੱਚੇ ਪੰਥ ਨੂੰ ਤੱਸਲੀ ਹੋਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੰਜ ਸਾਲ ਤੋਂ ਸੰਗਤ ਕਾਰਵਾਈ ਦੀ ਉਡੀਕ ਕਰ ਰਹੀ ਸੀ ਤੇ ਹੁਣ ਕਾਰਵਾਈ ਹੋਣ ਨਾਲ ਪੰਥ ਦੇ ਹਿਰਦੇ ਠਾਰੇ ਗਏ ਹਨ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਸਰਨਾ ਭਰਾਵਾਂ ਨੇ ਪਹਿਲਾਂ 328 ਸਰੂਪਾਂ ਦੇ ਲਾਪਤਾ ਹੋਣ ਦਾ ਮੁੱਦਾ ਬਣਾਇਆ ਸੀ ਪਰ ਅੱਜ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਨ ਦੇ ਬਾਅਦ ਉਹਨਾਂ ਚੁੱਪੀ ਧਾਰ ਲਈ ਹੈ ਜਿਸ ਤੋਂ ਸਾਬਤ ਹੋ ਗਿਆ ਹੈ ਕਿ ਉਹ ਸਿਰਫ ਸਿਆਸੀ ਰਾਜਨੀਤੀ ਕਰਦੇ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਹੁਣ ਮਾਮਲੇ ’ਤੇ ਚੁੱਪੀ ਤੋੜਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਬਹੁਤ ਵੱਡੇ ਕਟਹਿਰੇ ਵਿਚ ਖੜ੍ਹਾ ਹੋ ਚੁੱਕਾ ਹੈ ਜਿਸਦਾ ਜਵਾਬ ਸਰਨਾ ਭਰਾਵਾਂ ਕੋਲ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜ ਸਾਲ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ 328 ਸਰੂਪ ਲਾਪਤਾ ਹੋਣ ਦੇ ਮਾਮਲੇ ’ਤੇ ਧਰਨੇ ਦੇ ਰਹੀਆਂ ਸਨ ਪਰ ਹੁਣ ਜਦੋਂ ਐਫ ਆਈ ਆਰ ਦਰਜ ਹੋ ਗਈ ਹੈ ਤਾਂ ਸਾਰੀਆਂ ਜਥੇਬੰਦੀਆਂ ਦੇ ਮਨਾਂ ਵਿਚ ਵੱਡ ਧਰਵਾਸ ਹੈ। ਉਹਨਾਂ ਕਿਹਾ ਕਿ ਉਹ ਇਸ ਐਫ ਆਈ ਆਰ ਦਾ ਸਵਾਗਤ ਕਰਦੇ ਹਨ। ਉਹਨਾਂ ਕਿਹਾ ਕਿ ਦੂਜਾ ਕੇਸ ਜਿਹੜਾ ਕਿਤਾਬ ਦੇ ਮਾਮਲੇ ਵਿਚ ਹੋਇਆ ਹੈ, ਉਸ ਮਾਮਲੇ ਵਿਚ ਵੀ ਉਹ ਸਵਾਗਤ ਕਰਦੇ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਸਾਹਿਬਾਨ ਸਾਰੇ ਗਲਤ ਪ੍ਰਚਾਰ ਨਹੀਂ ਹੋਣਾ ਚਾਹੀਦਾ ਪਰ ਇਸ ਪੁਸਤਕ ਰਾਹੀਂ ਗਲਤ ਪ੍ਰਚਾਰ ਹੋ ਰਿਹਾ ਸੀ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਮਾਮਲੇ ਵਿਚ ਪਿਛਲੇ ਪੰਜ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਕਾਰਵਾਈ ਤੋਂ ਟੱਲਦੀ ਆ ਰਹੀ ਸੀ ਤੇ ਹੁਣ ਜਾ ਕੇ ਐਫ ਆਈ ਆਰ ਦਰਜ ਹੋਣ ਨਾਲ ਕੇਸ ਵਿਚ ਨਿਆਂ ਹੋਣ ਦੀ ਆਸ ਬੱਝੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।