ਦਸਮ ਪਾਤਸ਼ਾਹ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਜਾਏ ਗਏ ਦੀਵਾਨ
ਨਵੀਂ ਦਿੱਲੀ 9 ਦਸੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ 350 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰੂਦੁਆਰਾ ਸਿੰਘ ਸਭਾ ਸ਼ਿਵ ਨਗਰ ਅਤੇ ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਵਿਖ਼ੇ ਗੁਰਬਾਣੀ ਦੇ ਵਿਸ਼ੇਸ਼ ਦੀਵਾਨ ਸਜਾਏ ਗਏ । ਇੰਨ੍ਹਾ ਦਿਵਾਨਾਂ ਵਿਚ ਭਾਈ ਜਗਪ੍ਰੀਤ ਸਿੰਘ ਖੰਨੇ ਵਾਲੇ ਅਤੇ ਭਾਈ ਹਰਵਿੰਦਰ ਸਿੰਘ ਲਿਟਲ ਵੀਰ ਜੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਇਸ ਮੌਕੇ ਲਿਟਲ ਵੀਰਜੀ ਨੇ ਭਾਈ ਪਰਮਜੀਤ ਸਿੰਘ ਵੀਰਜੀ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਰਵਾਏ ਜਾਂਦੇ ਪ੍ਰੋਗਰਾਮਾਂ ਕਰਕੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਤੇ ਗੁਰਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਜਿਸ ਤਰ੍ਹਾਂ ਬੀਤੇ ਦਿਨੀਂ ਦਿੱਲੀ ਸਿੱਖ ਕਤਲੇਆਮ ਦੇ ਇਕ ਮੁੱਖ ਕਾਤਿਲ ਬਲਵਾਨ ਖੋਖਰ ਨੂੰ ਫਰਲੋ ਦਿੱਤੀ ਗਈ ਹੈ ਜੋ ਕਿ ਬਹੁਤ ਚਿੰਤਾਜਨਕ ਹੈ ਤੇ ਓਸ ਦਾ ਵਿਰੋਧ ਨਾ ਕੀਤੇ ਜਾਣ ਕਰਕੇ ਹੁਣ ਸੱਜਣ ਕੁਮਾਰ ਨੂੰ ਵੀਂ ਪੈਰੋਲ ਮਿਲਣ ਦਾ ਰਾਹ ਖੁਲ ਗਿਆ ਹੈ ਤੇ ਇਸ ਲਈ ਅਸੀਂ ਦਿੱਲੀ ਦੀ ਸਿੱਖਾਂ ਦੀ ਵਡੀ ਸੰਸਥਾ ਨੂੰ ਜੁੰਮੇਵਾਰ ਕਹਿ ਸਕਦੇ ਹਾਂ ਕਿਉਕਿ ਓਹ ਅਦਾਲਤ ਵਿਚ ਇੰਨ੍ਹਾ ਮਾਮਲਿਆਂ ਦੀ ਠੋਸ ਪੈਰਵਾਈ ਕਰਣ ਵਿਚ ਨਾਕਾਬਿਲ ਰਹੇ ਹਨ । ਉਨ੍ਹਾਂ ਦਾ ਫਰਜ਼ ਬਣਦਾ ਸੀ ਇਸ ਸਮੇਂ ਅਦਾਲਤ ਅੰਦਰ ਬੰਦੀ ਸਿੰਘਾਂ ਦਾ ਮਸਲਾ ਚੁੱਕ ਕੇ ਅਦਾਲਤ ਕੋਲੋਂ ਸਿੱਖਾਂ ਦੇ ਕਾਤਲਾਂ ਦੀ ਫਰਲੋ ਮੰਜੂਰ ਨਾ ਹੋਣ ਦੇਣੀ ਸੀ । ਉਨ੍ਹਾਂ ਕਿਹਾ ਕਿ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦਾ ਵਿਵਹਾਰ ਬਹੁਤ ਹੀ ਸਲਾਘਾਯੋਗ ਹੈ ਜਿਸ ਨੂੰ ਅਦਾਲਤਾਂ ਵਲੋਂ ਦਰਕਿਨਾਰ ਕਰਣਾ ਤੇ ਸਿੱਖਾਂ ਦੇ ਕਾਤਿਲਾਂ ਨੂੰ ਫਰਲੋ ਦੇਣਾ ਬੰਦੀ ਸਿੰਘਾਂ ਨਾਲ ਭੇਦਭਾਵ ਹੈ ਜਦਕਿ ਓਹ ਪਿਛਲੇ 30 ਸਾਲਾ ਤੋਂ ਵੀਂ ਵੱਧ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਹਨ ਤੇ ਉਨ੍ਹਾਂ ਦਾ ਵੀਂ ਹਕ਼ ਬਣਦਾ ਹੈ ਕਿ ਓਹ ਵੀਂ ਸਮਾਜ ਦੀ ਮੁਖਧਾਰਾ ਵਿਚ ਸ਼ਾਮਿਲ ਹੋ ਸਕਣ । ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇੰਨ੍ਹਾ ਉਪਰ ਤੁਰੰਤ ਕਾਰਵਾਈ ਕਰਦਿਆਂ ਜਮਾਨਤਾਂ ਦੇਣ ਦਾ ਰਾਹ ਪੱਧਰਾ ਕਰਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਦਸੰਬਰ ਦੀ 20 ਤਰੀਕ ਤੋਂ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਬਾਣੀ ਦੇ ਦੀਵਾਨ ਸੱਜਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ ਹਾਜ਼ਿਰੀ ਭਰ ਕੇ ਨਿੱਕੀਆਂ ਜਿੰਦਾ ਵੱਡੇ ਸਾਕੇ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਣਗੇ ।













