ਸਵਿਟਜਰਲੈਡ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਕਾਨਫਰੰਸ ਵਿਚ ਪ੍ਰਿਤਪਾਲ ਸਿੰਘ ਖਾਲਸਾ ਨੇ ਹਾਜ਼ਿਰੀ ਭਰ ਕੇ ਚੁੱਕੇ ਗੰਭੀਰ ਮੁੱਦੇ

ਨੈਸ਼ਨਲ ਪੰਜਾਬ

ਨਵੀਂ ਦਿੱਲੀ 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-

ਸਵਿਟਜਰਲੈਡ ਦੀ ਰਾਜਧਾਨੀ ਬੈਰਨ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਯੂਨੀਵਰਸਲ ਪੀਸ ਫੈਡਰੇਸ਼ਨ ਵਲੋ ਦੁਨੀਆਂ ਦੇ ਵੱਖ ਵੱਖ ਦੇਸ਼ਾ ਦੇ ਐਨਜੀਓ ਦੀ ਇਕ ਕਾਨਫਰੰਸ ਆਯੋਜਿਤ ਕੀਤੀ ਗਈ। ਸਵਿਟਜਰਲੈਡ ਤੋ ਜਲਾਵਤਨੀ ਆਗੂ ਪ੍ਰਿਤਪਾਲ ਸਿੰਘ ਖਾਲਸਾ ਦਲ ਖਾਲਸਾ ਹਿਉਮਨ ਰਾਇਟਸ ਨੇ ਇਸ ਕਾਨਫਰੰਸ ਵਿਚ ਹਾਜ਼ਿਰੀ ਭਰ ਕੇ ਸਿੱਖ ਪੰਥ ਦੇ ਗੰਭੀਰ ਮੁਦਿਆਂ ਉਪਰ ਰੋਸ਼ਨੀ ਪਾਈ ਸੀ । ਉਨ੍ਹਾਂ ਦਸਿਆ ਕਿ 10 ਦਸੰਬਰ ਨੂੰ ਸਵਿਸ ਦੀ ਰਾਜਧਾਨੀ ਬੈਰਨ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਯੂਨੀਵਰਸਲ ਪੀਸ ਫੈਡਰੇਸ਼ਨ ਵਲੋ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾ ਦੇ ਐਨਜੀਓ ਨੇ ਸ਼ਿਰਕਤ ਕੀਤੀ ਸੀ । ਇਸ ਸੈਮੀਨਾਰ ਵਿਚ ਹਾਜਿਰ ਹੋਏ ਸਮੂਹ ਬੂਲਾਰਿਆ ਨੇੰ ਵਿਸ਼ਵ ਦੇ ਮੌਜੂਦਾ ਹਾਲਾਤਾਂ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ । ਖਾਸ ਕਰ ਕੇ ਲਮੇ ਸਮੇ ਤੋ ਚਲੀ ਆ ਰਹੀ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਹੋ ਰਹੀ ਮਨੁੱਖੀ ਅਧਿਕਾਰਾ ਉਲੰਘਣਾ ਜਿਸ ਵਿੱਚ ਹਜਾਰਾ ਬੇਗੂਨਾਹ ਲੋਕ ਮਾਰੇ ਗਏ ਅਤੇ ਓਥੇ ਹੋ ਰਹੇ ਭਾਰੀ ਮਾਲੀ ਨੂਕਸਾਨ ਤੇ ਲੰਮੀ ਵਿਚਾਰ ਚਰਚਾ ਹੋਈ ਸੀ । ਸੈਮੀਨਾਰ ਵਿਚ ਦਲ ਖਾਲਸਾ ਆਗੂ ਪ੍ਰਿਤਪਾਲ ਸਿਘ ਖਾਲਸਾ ਨੇ ਅਪਨੇ ਵਿਚਾਰਾ ਦੀ ਸ਼ੁਰੂਆਤ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਤੋ ਸ਼ੁਰੂ ਕਰਦਿਆਂ ਹਿੰਦੁਸਤਾਨ ਅੰਦਰ ਘੱਟ ਗਿਣਤੀ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਰੋਸ਼ਨੀ ਪਾਈ, ਉਨ੍ਹਾਂ ਵਿਦੇਸ਼ਾਂ ਅੰਦਰ ਭਾਰਤੀ ਦਖਲਅੰਦਾਜ਼ੀ ਨਾਲ ਸਿੱਖਾਂ ਦੇ ਕੀਤੇ ਜਾ ਰਹੇ ਕਤਲ ਅਤੇ ਕਤਲ ਦੀ ਕੋਸ਼ਿਸ਼ ਬਾਰੇ ਜਿਕਰ ਕਰਦਿਆਂ ਸਿੱਖਾਂ ਉਪਰ ਵੱਧ ਰਹੇ ਖ਼ਤਰਿਆ ਬਾਰੇ ਦਸਿਆ ਉਪਰੰਤ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ਹਰ ਸਾਲ ਦਸ ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਯਾਦ ਦਿਵਾਉਣ ਲਈ ਕਿ ਵਿਸ਼ਵ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਕਿਸ ਤਰ੍ਹਾਂ ਨਜਿੱਠ ਕੇ ਮਨੁੱਖੀ ਜੀਵਨ ਨੂੰ ਸੁਰੱਖਿਅਤ ਬਣਾਇਆ ਜਾਏ ਜਿਸ ਨਾਲ ਸਯੂੰਕਤ ਰਾਸ਼ਟਰ ਦੀ ਆਸਾ ਅਨੁਸਾਰ ਦੇਸ਼ਾ ਅਤੇ ਸਮੂਹ ਵੱਖ ਵੱਖ ਕੌਮਾ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਵਧੇ ਅਤੇ ਸ਼ੰਸ਼ਾਰ ਵਿੱਚ ਸ਼ਾਤੀ ਹੋ ਸਕੇ । ਉਨ੍ਹਾਂ ਦੇ ਵਿਚਾਰਾਂ ਉਪਰੰਤ ਹਾਲ ਵਿੱਚ ਹਾਜਿਰ ਸ਼੍ਰੋਤਿਆਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਉਪਰੰਤ ਭਾਈ ਖਾਲਸਾ ਨੇ ਆਪਣੇ ਵਿਚਾਰਾਂ ਦੀ ਸਮਾਪਤੀ ਤੇਰੇ ਭਾਣੇ ਸਰਬੱਤ ਦਾ ਭਲਾ ਨਾਲ ਕਰਦਿਆਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।