ਚੋਣ ਡਿਊਟੀ ਤੋ ਗੈਰ ਹਾਜ਼ਰ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਸਿਫਾਰਸ਼ ਕਰਨਾ ਨਿੰਦਣਯੋਗ 

ਪੰਜਾਬ

ਸਿਫਾਰਸ਼ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਮਹਿਲਾ ਮੁਲਾਜ਼ਮਾਂ ਦਾ ਫੁੱਟ ਸਕਦਾ ਲਾਵਾ 

ਫੈਸਲਾ ਵਾਪਸ ਲੈਣ ਦੀ ਮੰਗ 

ਖੰਨਾ,13 ਦਸੰਬਰ ,ਬੋਲੇ ਪੰਜਾਬ ਬਿਊਰੋ(  ਅਜੀਤ ਖੰਨਾ );

ਕੁਝ ਇਕ ਚੋਣ ਅਦਿਕਾਰੀਆਂ ਵੱਲੋਂ ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਸਿਫਾਰਸ਼ ਕਰਨੀ ਬੇਹੱਦ ਨਿੰਦਣਯੋਗ  ਹੈ। ਕਿਉਂਕਿ ਚੋਣ ਅਧਿਕਾਰੀਆਂ ਵੱਲੋਂ ਅਜਿਹਾ ਕਰਕੇ ਮੁਲਾਜ਼ਮ ਵਿਰੋਧੀ ਤੇ ਨਿੰਦਣਯੋਗ ਫ਼ੈਸਲਾ ਕੀਤਾ ਜਾ ਰਿਹਾ  ਹੈ ।ਜਦ ਕੇ ਸਾਰੇ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਾ ਚਾਹੁੰਦੇ ਹਨ । ਇਸ ਗੱਲ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਡਾਕਟਰ ਹਰਪਾਲ ਸਿੰਘ ਸਲਾਣਾ ਵੱਲੋਂ ਪੱਤਰਕਾਰਾਂ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕੀਤਾ ਗਿਆ। ਊਨਾ ਕਿਹਾ ਕਿ ਚੋਣ ਅਧਿਕਾਰੀਆਂ ਵੱਲੋਂ ਜਾਨ ਬੁੱਝ ਕੇ ਮੁਲਾਜਮਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਲਾ ਕੇ ਉਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਖ਼ਾਸ ਕਰਕੇ ਮਹਿਲਾ ਮੁਲਾਜ਼ਮਾਂ ਦੀਆਂ ਡਿਊਟੀਆਂ ਸੌ ਸੌ ਕਿਲੋਮੀਟਰ ਦੂਰ ਲਾ ਦਿੱਤੀਆਂ ਜਾਂਦੀਆਂ ਹਨ । ਜਿਸ ਕਰਕੇ ਉਹ ਘਰਾਂ ਤੋ ਦੂਰ ਧੱਕੇ ਖਾਣ ਲਈ ਮਜਬੂਰ ਹਨ। ਬਹੁਤ ਸਾਰੀਆਂ ਮਹਿਲਾ ਮੁਲਾਜ਼ਮਾਂ ਦੇ ਬੱਚੇ ਵੀ ਛੋਟੇ ਹੁੰਦੇ ਹਨ।ਜਿੰਨਾ ਨੂੰ ਦੁੱਧ ਦੀ ਫੀਡ ਦੇਣੀ ਲਾਜ਼ਮੀ ਹੁੰਦੀ ਹੈ ਤੇ ਕੁਝ  ਮਹਿਲਾ ਮੁਲਾਜ਼ਮਾਂ ਘਾਤਕ ਬਿਮਾਰੀਆਂ ਨਾਲ ਪੀੜਤ ਹੁੰਦੀਆਂ ਹਨ ।ਪਰ ਅਧਿਕਾਰੀ ਇਸ ਗੱਲ ਵੱਲ ਬਿਕੁਲ ਵੀ ਧਿਆਨ ਨਾ ਦੇ ਕੇ ਉਨਾ ਦੀਆਂ ਡਿਊਟੀਆਂ ਦੂਰ ਦੂਰ ਲਾ ਦਿੰਦੇ ਹਨ ।ਜਿੱਥੇ ਉਹ ਚਾਹੁੰਦੇ ਹੋਏ ਵੀ ਡਿਊਟੀ ਦੇਣ ਤੋਂ ਅਸਮਰੱਥ ਹੁੰਦੀਆਂ ਹਨ । ਸੋ ਅਧਿਕਾਰੀਆਂ ਨੂੰ ਅਜਿਹੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਡਿਊਟੀ ਟੀ ਛੋਟ ਦੇਣੀ ਬਣਦੀ ਹੈ। ਡਾਕਟਰ ਸਲਾਣਾ ਨੇ ਮੰਗ ਕੀਤੀ ਕਿ ਅਜਿਹੇ ਅਧਿਕਾਰੀਆਂ ਨੂੰ ਆਪਣਾ ਫੈਸਲਾ ਤੁਰਤ ਵਾਪਸ ਲੈਣਾ ਚਾਹੀਦਾ ਹੈ । ਕਿਉਂਕੇ ਮੁਲਾਜ਼ਮ ਸਰਕਾਰ ਤੇ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਨਾਂ ਚੋਣ ਅਧਿਕਾਰੀਆਂ ਖਿਲਾਫ ਮੁਲਾਜ਼ਮ ਵਰਗ ਦਾ ਰੋਹ ਵੀ ਭੜਕ ਸਕਦਾ ਹੈ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।