ਚੋਣ ਡਿਊਟੀ ‘ਤੇ ਜਾਂਦਿਆਂ ਹਾਦਸੇ ‘ਚ ਅਧਿਆਪਕ ਜੋੜੇ ਦੀ ਮੌਤ 

ਚੰਡੀਗੜ੍ਹ ਪੰਜਾਬ

ਮੋਗਾ, 14 ਦਸੰਬਰ, ਬੋਲੇ ਪੰਜਾਬ ਬਿਊਰੋ :

ਚੋਣ ਡਿਊਟੀ ‘ਤੇ ਜਾਂਦਿਆਂ ਹਾਦਸੇ ‘ਚ ਅਧਿਆਪਕ ਜੋੜੇ ਦੇ ਮਾਰੇ ਜਾਣ ਦੀ ਖ਼ਬਰ ਆ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ ਭੁੱਲਰ, ਅੰਗਰੇਜ਼ੀ ਮਾਸਟਰ ਸਹਸ ਖੋਟੇ (ਮੋਗਾ ਜ਼ਿਲ੍ਹਾ) ਅਤੇ ਉਨ੍ਹਾਂ ਦੀ ਪਤਨੀ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਚੋਣ ਡਿਊਟੀ ਲਈ ਜਾਂਦੇ ਸਮੇਂ ਸੰਘਣੀ ਧੁੰਦ ਕਾਰਨ ਖਾਈ ਵਿੱਚ ਡਿੱਗ ਗਈ। ਅਧਿਆਪਕ ਜਸਕਰਨ ਸਿੰਘ ਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਾਸੀ ਧੂਰਕੋਟ ਰਣਸਿੰਘ, ਅੱਜ ਸਵੇਰੇ ਧੁੰਦ ਕਾਰਨ ਮੋਗਾ ਜ਼ਿਲ੍ਹੇ ਵਿੱਚ ਬਾਘਾ ਪੁਰਾਣਾ ਕਸਬੇ ਦੇ ਪਿੰਡ ਸੰਗਤਪੁਰਾ ਨੇੜੇ ਹਾਦਸਾਗ੍ਰਸਤ ਹੋ ਗਏ। ਹਾਦਸੇ ਵਿੱਚ ਦੋਵਾਂ ਪਤੀ-ਪਤਨੀ ਦੀ ਮੌਤ ਹੋ ਗਈ। ਅਧਿਆਪਕ ਜਸਕਰਨ ਸਿੰਘ ਆਪਣੀ ਪਤਨੀ ਨੂੰ ਡਿਊਟੀ ਲਈ ਮਾੜੀ ਮੁਸਤਫਾ ਵਿਖੇ ਛੱਡਣ ਆ ਰਹੇ ਸਨ। ਦੋਵਾਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।