ਮੋਹਾਲੀ 14 ਦਸੰਬਰ ,ਬੋਲੇ ਪੰਜਾਬ ਬਿਊਰੋ;
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੰਜੀਵ ਕੁਮਾਰ ਅਤੇ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਸਕਰਨ ਸਿੰਘ ਭੁੱਲਰ ਅੰਗਰੇਜੀ ਮਾਸਟਰ ਸ ਹ ਸ ਖੋਟੇ ਅਤੇ ਕਮਲਜੀਤ ਕੌਰ ਬਾਘਾ ਪੁਰਾਣਾ ਵਿਖੇ ਅਧਿਆਪਕ ਦੀ ਡਿਊਟੀ ਨਿਭਾਅ ਰਹੇ ਸਨ।ਸਵੇਰੇ ਚੋਣ ਡਿਊਟੀ ਦੇਣ ਜਾਦਿਆ ਦਾ ਐਕਸੀਡੈਂਟ ਕਾਰਨ ਮੌਤ ਹੋ ਗਈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਨੇ ਅਫਸੋਸ ਪ੍ਰਗਟਾਇਆ ਕਰਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਖੀ ਪਰਿਵਾਰ ਨੂੰ ਪੰਜ ਕਰੋੜ ਵਿੱਤੀ ਸਹਾਇਤਾ ਅਤੇ ਯੋਗ ਪਰਿਵਾਰ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਚੋਣ ਡਿਊਟੀ ਲਗਾਉਣ ਸਮੇਂ ਆਪਣੇ ਬਲਾਕ ਵਿਚ ਹੀ ਡਿਊਟੀ ਲਗਾਈ ਜਾਵੇ ਕਿਉਕਿ ਸਰਕਾਰੀ ਮੁਲਾਜ਼ਮ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਰਪੱਖ ਹੋ ਕੇ ਨਿਭਾਉਂਦੇ ਹਨ।

ਇਸ ਅਫਸੋਸ ਸਭਾ ਵਿੱਚ ਸਕੱਤਰ ਜਨਰਲ ਰਵਿੰਦਰਪਾਲ ਸਿੰਘ, ਜਨਰਲ ਸਕੱਤਰ ਬਲਰਾਜ ਬਾਜਵਾ,ਜਗਤਾਰ ਸਿੰਘ ਸੈਦੋਕੇ,ਜਸਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਚਮਕੌਰ ਸਿੰਘ, ਰਣਜੀਤ ਸਿੰਘ ਅਤੇ ਅਵਤਾਰ ਸਿੰਘ ਧਨੋਆ ਹਾਜ਼ਰ ਸਨ।












