ਆਦਮਪੁਰ, 14 ਦਸੰਬਰ, ਬੋਲੇ ਪੰਜਾਬ ਬਿਊਰੋ :
ਆਦਮਪੁਰ ਦੇ ਅਧੀਨ ਜੰਡੂ ਸਿੰਘਾ ਜ਼ਿਲ੍ਹਾ ਪ੍ਰੀਸ਼ਦ ਅਧੀਨ ਆਉਂਦੇ ਸਿਕੰਦਰਪੁਰ ਪਿੰਡ ਵਿੱਚ ਗਲਤ ਬੈਲਟ ਪੇਪਰ ਆਉਣ ਤੋਂ ਬਾਅਦ ਵੋਟਿੰਗ ਰੋਕ ਦਿੱਤੀ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣਬੁੱਝ ਕੇ ਵਿਰੋਧੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ।












