ਧੀਆਂ ਤੋਂ ਬਿਨਾਂ ਰਹਿੰਦੇ ਨੇ ਵਿਹੜੇ ਸੁੰਨੇ : ਕੁਲਵੰਤ ਸਿੰਘ
ਮੋਹਾਲੀ, 15 ਦਸੰਬਰ,ਬੋਲੇ ਪੰਜਾਬ ਬਿਊਰੋ;
ਅੱਜ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਅਤੇ ਲਾਇਨਸ ਕਲੱਬ ਪ੍ਰੀਮੀਅਰ ਪੰਚਕੂਲਾ ਦੀ ਤਰਫੋਂ ਪਿੰਡ ਮਟੌਰ ਵਿਖੇ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਸੈਂਟਰ ਵਿਖੇ ਸਿਲਾਈ ਸਿਖਲਾਈ ਦਾ 6 ਮਹੀਨੇ ਦਾ ਕੋਰਸ ਪੂਰਾ ਕਰਨ ਮੌਕੇ ਰੱਖੇ ਗਏ ਇੱਕ ਸਮਾਗਮ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਪ੍ਰਦਾਨ ਕੀਤੇ , ਜਿਸ ਦੇ ਨਾਲ ਉਹਨਾਂ ਨੂੰ ਇੱਕ ਐਜੂਕੇਸ਼ਨ ਕਿੱਟ ਅਤੇ ਮੈਡੀਕਲ ਕਿੱਟ ਵੀ ਮੁਹੱਈਆ ਕਰਵਾਈ ਗਈ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਧੀਆਂ ਤੋਂ ਬਿਨਾਂ ਵਿਹੜੇ ਸੁੰਨੇ ਰਹਿੰਦੇ ਹਨ ਅਤੇ ਪਿਛਾਂਹ -ਖਿੱਚੂ ਸੋਚ ਦੇ ਮਾਲਕ ਅੱਜ ਵੀ ਬੱਚੀਆਂ ਨੂੰ ਘਰ ਤੋਂ ਬਾਹਰ ਨਿਕਲਣ ਨਹੀਂ ਦੇਣਾ ਚਾਹੁੰਦੇ ,ਅੱਜ ਇਸ ਸਿਖਲਾਈ ਕੇਂਦਰ ਦੇ ਵਿੱਚ ਮੈਡਮ ਦੁਰਗਾ ਜੋ ਕਿ ਇੱਕ ਟ੍ਰੇਨਰ ਵਜੋਂ ਇਹਨਾਂ ਬੱਚਿਆਂ ਨੂੰ ਕੋਰਸ ਕਰਵਾ ਰਹੇ ਸਨ, ਵਧਾਈ ਦੇ ਪਾਤਰ ਹਨ, ਅਤੇ ਨਾਲ ਹੀ ਮੈਂ ਇਹਨਾਂ ਬੱਚਿਆਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ, ਜਿਹੜੀਆਂ ਅੱਜ ਤੋਂ ਬਾਅਦ ਆਪਣੇ ਪੈਰਾਂ ਤੇ ਖੜੀਆਂ ਹੋ ਸਕਣਗੀਆਂ ਅਤੇ ਇਹਨਾਂ ਨੂੰ ਸਾਡੇ ਵੱਲੋਂ ਅਗਾਂਹ ਕੰਮ ਕੀਤੇ ਜਾਣ ਦੀ ਸ਼ੁਰੂਆਤ ਦੇ ਲਈ ਵੀ ਮਦਦ ਕੀਤੀ ਜਾਵੇਗੀ।

ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਮਿਹਨਤੀ ਔਰਤਾਂ ਨੂੰ 4 ਸਿਲਾਈ ਮਸ਼ੀਨਾਂ ਵੰਡੀਆਂ ਅਤੇ 20 ਸਰਟੀਫਿਕੇਟ ਪ੍ਰਦਾਨ ਕੀਤੇ। ਇਹ ਸਰਟੀਫਿਕੇਟ ਉਨ੍ਹਾਂ ਔਰਤਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਸਫਲਤਾਪੂਰਵਕ 6 ਮਹੀਨੇ ਦਾ ਸਿਲਾਈ ਮਸ਼ੀਨ ਕੋਰਸ ਪੂਰਾ ਕੀਤਾ ਹੈ।
ਸਮਾਗਮ ਦੌਰਾਨ, ਵਿਧਾਇਕ ਕੁਲਵੰਤ ਸਿੰਘ ਨੇ ਇਨ੍ਹਾਂ ਔਰਤਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਲਗਨ ਨਾਲ ਇਹ ਹੁਨਰ ਸਿੱਖਿਆ ਹੈ ਅਤੇ ਹੁਣ ਉਹ ਕਾਬਲ ਬਣ ਗਈਆਂ ਹਨ। ਤੁਸੀਂ ਸਾਰੀਆਂ ਨੇ ਮਿਹਨਤ ਕਰਕੇ ਇਹ ਕੋਰਸ ਪੂਰਾ ਕੀਤਾ ਹੈ ਅਤੇ ਹੁਣ ਤੁਸੀਂ ਆਤਮ-ਨਿਰਭਰ ਬਣਨ ਦੇ ਰਾਹ ‘ਤੇ ਹੋ। ਉਹਨਾਂ ਕਿਹਾ ਕਿ ਤੁਸੀਂ ਸਾਰੇ ਆਪਣੀ ਕਾਬਲੀਅਤ ਦੇ ਜ਼ਰੀਏ ਜ਼ਿੰਦਗੀ ਵਿੱਚ ਕੁਝ ਬਣ ਕੇ ਦਿਖਾਓਗੀਆਂ ਅਤੇ ਵੱਡੇ ਮੁਕਾਮ ਹਾਸਲ ਕਰੋਗੀਆਂ। ਸਿਲਾਈ ਮਸ਼ੀਨਾਂ ਪ੍ਰਾਪਤ ਕਰਨ ਵਾਲੀਆਂ ਅਤੇ ਸਰਟੀਫਿਕੇਟ ਹਾਸਲ ਕਰਨ ਵਾਲੀਆਂ ਔਰਤਾਂ ਦੇ ਚਿਹਰਿਆਂ ‘ਤੇ ਭਵਿੱਖ ਪ੍ਰਤੀ ਨਵੀਂ ਉਮੀਦ ਅਤੇ ਖੁਸ਼ੀ ਝਲਕ ਰਹੀ ਸੀ। ਕੋਰਸ ਪੂਰਾ ਕਰਨ ਤੋਂ ਬਾਅਦ, ਉਹ ਹੁਣ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਤਿਆਰ ਹਨ, ਜਿਸ ਨਾਲ ਉਹ ਨਾ ਸਿਰਫ ਆਪਣੇ ਪਰਿਵਾਰਾਂ ਦੀ ਆਰਥਿਕ ਮਦਦ ਕਰ ਸਕਣਗੀਆਂ, ਬਲਕਿ ਸਮਾਜ ਵਿੱਚ ਵੀ ਆਪਣੀ ਪਛਾਣ ਬਣਾ ਸਕਣਗੀਆਂ।
ਇਹ ਉਪਰਾਲਾ ਸਥਾਨਕ ਭਾਈਚਾਰੇ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਸਮਰਥਨ ਦਿੰਦੇ ਰਹਿਣਗੇ।
ਇਸ ਮੌਕੇ ਤੇ ਡਾਕਟਰ ਸਤਿੰਦਰ ਸਿੰਘ ਭੰਵਰਾ, ਪਰਮਜੀਤ ਸਿੰਘ ਚੌਹਾਨ ਡਾਇਰੈਕਟਰ ਜੇ.ਐਲ.ਪੀ.ਐਲ. ਕੌਂਸਲਰ ਕਰਮਜੀਤ ਕੌਰ, ਡਾਕਟਰ ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੋਰ, ਤਰਲੋਚਨ ਸਿੰਘ ਮਟੋਰ, ਅਰੁਣ ਗੋਇਲ,ਅਕਵਿੰਦਰ ਸਿੰਘ ਗੋਸਲ, ਰਣਦੀਪ ਸਿੰਘ ਮਟੋਰ, ਕੌਂਸਲਰ ਗੁਰਪ੍ਰੀਤ ਕੌਰ, ਰਜਿੰਦਰ ਪ੍ਰਸਾਦ ਸ਼ਰਮਾ ਵੀ ਹਾਜ਼ਰ ਸਨ।












