ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਵਿਦਿਆਰਥੀ ਨੇ ਜਿੱਤਿਆ ਨੈਸ਼ਨਲ ਪੱਧਰ ‘ਤੇ ਗੋਲਡ ਮੈਡਲ

ਖੇਡਾਂ ਪੰਜਾਬ

ਰੋਨਿਸ਼ ਨੇ ਸਕੂਲ, ਜਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ : ਮੁੱਖ ਅਧਿਆਪਕ ਗੁਰਸੇਵਕ ਸਿੰਘ

ਮੋਹਾਲੀ, 15 ਦਸੰਬਰ, ਬੋਲੇ ਪੰਜਾਬ ਬਿਊਰੋ;

ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਵਿਦਿਆਰਥੀ ਰੋਨਿਸ਼ ਸਪੁੱਤਰ ਰੋਹਿਤ ਕੁਮਾਰ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਵੇਟ ਲਿਫਟਿੰਗ ਵਿੱਚ ਅੰਡਰ-17 ਭਾਗ ਲੈ ਕੇ ਗੋਲਡ ਮੈਡਲ ਜਿੱਤਿਆ ਹੈ। ਸਕੂਲ ਪੁੱਜਣ ‘ਤੇ ਰੋਨਿਸ਼ ਦਾ ਮੁੱਖ ਅਧਿਆਪਕ ਸਰਦਾਰ ਗੁਰਸੇਵਕ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਫੁੱਲਾਂ ਨਾਲ ਭਰਵਾਂ ਸਵਾਗਤ ਕੀਤਾ।

ਇਸ ਵਿਸ਼ੇਸ਼ ਮੌਕੇ ਸ. ਗੁਰਜੀਤ ਸਿੰਘ ਮੁੱਖ ਅਧਿਆਪਕ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਫੇਜ-5, ਮੋਹਾਲੀ ਉਚੇਚੇ ਤੌਰ ਤੇ ਸ਼ਾਮਿਲ ਹੋਏ, ਕਿਉਂਕਿ ਉਹ ਸਰਕਾਰੀ ਹਾਈ ਸਕੂਲ, ਕੁੰਭੜਾ ਵਿਖੇ ਸਾਬਕਾ ਡੀ.ਪੀ. ਵਜੋਂ ਸੇਵਾ ਨਿਭਾ ਰਹੇ ਸਨ।

ਇਸ ਦੌਰਾਨ ਮੁੱਖ ਅਧਿਆਪਕ ਸਰਦਾਰ ਗੁਰਸੇਵਕ ਸਿੰਘ ਜੀ ਅਤੇ ਸਟਾਫ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲ ਬਰਸਾ ਕੇ ਰੋਨਿਸ਼ ਦਾ ਸਵਾਗਤ ਕੀਤਾ। ਸਰਦਾਰ ਗੁਰਸੇਵਕ ਸਿੰਘ ਜੀ ਨੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਇਹ ਸਕੂਲ ਲਈ ਤਾਂ ਮਾਣ ਵਾਲੀ ਗੱਲ ਹੈ ਹੀ, ਸਗੋਂ ਜਿਲ੍ਹੇ ਲਈ ਅਤੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਉਹਨਾਂ ਰੋਨਿਸ਼ ਦੇ ਕੋਚ ਗਾਇਡ ਸ੍ਰੀ ਅਨਿਲ ਕੁਮਾਰ ਅਤੇ ਰੋਨਿਸ਼ ਨੂੰ ਗੱਡੀ ਵਿੱਚ ਬਿਠਾ ਕੇ ਪੂਰੇ ਕੁੰਭੜੇ ਪਿੰਡ ਦਾ ਚੱਕਰ ਲਗਵਾਇਆ।

ਇਸ ਮੌਕੇ ਸਕੂਲ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਬਿੰਦਰਾ (ਐਮ.ਸੀ.) ਵੱਲੋਂ ਖੁਸ਼ੀ ਜਾਹਿਰ ਕੀਤੀ ਗਈ। ਸਮਾਜ ਸੇਵੀ ਸ੍ਰੀ ਰਵੀ ਬੇਦੀ ਜੀ ਵੱਲੋਂ ਰੋਨਿਸ਼ ਨੂੰ ਸਨਮਾਨਿਤ ਕੀਤਾ ਗਿਆ।

ਸ਼੍ਰੀ ਅਨਿਲ ਕੁਮਾਰ ਡੀ.ਪੀ. ਨੇ ਵਿਦਿਆਰਥੀ ਦੀ ਪ੍ਰਾਪਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸੰਸਥਾ ਦੇ ਮੁੱਖੀ ਸ. ਗੁਰਸੇਵਕ ਸਿੰਘ ਨੇ ਰੋਨਿਸ਼ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਉਂਦਿਆਂ ਸਭ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਤੇ ਭਰੋਸਾ ਦਿਵਾਇਆ ਕਿ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਸਰਵਪੱਖੀ ਵਿਕਾਸ ਵਿਚ ਸਹਿਯੋਗ ਦਿੱਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।