ਕੰਨਿਆ ਸਕੂਲ ਚ ਮਹਿਲਾ ਪ੍ਰਿੰਸੀਪਲ ਦੀ ਹੋਵੇ ਨਿਯੁਕਤੀ- ਅਜੀਤ ਖੰਨਾ
ਖੰਨਾ,15ਦਸੰਬਰ (ਅਜੀਤ ਸਿੰਘ ਖੰਨਾ );
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ,ਸਕੂਲ( ਸਕੂਲ ਆਫ਼ ਐਮੀਨੈਂਸ )ਖੰਨਾ ਦੇ ਪ੍ਰਿੰਸੀਪਲ ਦੀ ਆਪਣੇ ਸਕੂਲ ਦੀਆਂ ਮਹਿਲਾ ਅਧਿਆਪਕਾਂਵਾਂ ਨਾਲ ਵਾਇਰਲ ਹੋਈ ਵੀਡੀਓ ਦਾ ਮਾਮਲਾ ਹੁਣ ਸਿੱਖਿਆ ਵਿਭਾਗ ਪੰਜਾਬ ਦੀ ਸਹਾਇਕ ਡਾਇਰੈਕਟਰ ਦੇ ਦਰਬਾਰ ਪਹੁੰਚ ਚੁੱਕਾ ਹੈ। ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
ਇਸ ਗੱਲ ਦੀ ਜਾਣਕਾਰੀ ਪੰਜਾਬੀ ਲੇਖਕ ਤੇ ਉੱਘੇ ਸਮਾਜ ਸੇਵੀ ਅਜੀਤ ਖੰਨਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ।ਉਨਾਂ ਕਿਹਾ ਉਹ ਪੜਤਾਲ ਦੌਰਾਨ ਹੋਰ ਵੀ ਸਬੂਤਾਂ ਸਮੇਤ ਸਹਾਇਕ ਡਾਇਰੈਕਟਰ ਨੂੰ ਵਾਇਰਲ ਵੀਡੀਓ ਬਾਰੇ ਮੁਕੰਮਲ ਜਾਣਕਾਰੀ ਦੇਣਗੇ।।ਉਨਾਂ ਇਕ ਵਾਰ ਮੁੜ ਦੁਹਰਾਇਆ ਕਿ ਤਹਿਸੀਲ ਦੇ ਸਭ ਤੋ ਵੱਡੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੇ ਟ੍ਰਿਪ ਦੇ ਬਹਾਨੇ ਅਜਿਹੀਆਂ ਗਤੀਵਿਧੀਆਂ ਸ਼ੋਭਾ ਨਹੀਂ ਦਿੰਦਿਆਂ। ਕਿਉਂਕਿ ਲੜਕੀਆਂ ਵਾਲੇ ਸਕੂਲ ਦੇ ਬਤੌਰ ਪ੍ਰਿੰਸੀਪਲ ਹੋਣ ਦੇ ਨਾਤੇ ਇਹ ਅਹੁਦਾ ਹੋਰ ਵੀ ਜ਼ਿੰਮੇਵਾਰੀ ਵਾਲਾ ਬਣ ਜਾਂਦਾ ਹੈ । ਉਨਾਂ ਸਵਾਲ ਉਠਾਇਆ ਕਿ ਜਦੋ ਸਕੂਲ ਚ ਪੁਰਸ਼ ਅਧਿਆਪਕ ਮਜੂਦ ਹਨ ਤਾਂ ਬਾਹਰਲੀ ਤਹਿਸੀਲ ਦੇ ਪੁਰਸ਼ ਅਧਿਆਪਕ ਦਿਨੇਸ਼ ਪਾਸੀ ਨੂੰ 7 ਨਵੰਬਰ ਤੋਂ 11 ਨਵੰਬਰ ਚਾਰ ਰੋਜ਼ਾ ਰਾਜਸਥਾਨ ਲੰਬੇ ਟੂਰ ਉੱਤੇ ਲੈ ਕੇ ਜਾਣ ਪਿੱਛੇ ਕੀ ਲੁਕਵਾਂ ਰਾਜ ਹੈ।ਉਨਾਂ ਕਿ ਅਜਿਹਾ ਕਰਕੇ ਪ੍ਰਿੰਸੀਪਲ ਵੱਲੋਂ ਸਿੱਖਿਆ ਵਿਭਾਗ ਦੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ। ਜੋ ਸ਼ੱਕ ਦੇ ਘੇਰੇ ਚ ਆਉਂਦਾ ਹੈ। ਉਨਾਂ ਅੱਗੇ ਆਖਿਆ ਕਿ ਪ੍ਰਿੰਸੀਪਲ ਦੀਆਂ ਇਨਾਂ ਗਤੀਵਿਧੀਆਂ ਨਾਲ ਵਿਭਾਗ ਦੀ ਬਦਨਾਮੀ ਹੋਈ ਹੈ ਤੇ ਵਿਭਾਗ ਦਾ ਅਕਸ ਖਰਾਬ ਹੋਇਆ ਹੈ।ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ,ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਸ੍ਰੀਮਤੀ ਅੰਨਾਦਿਤ ਮਿੱਤਰਾ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਸੋਢੀ ਨੂੰ ਇਸ ਉੱਤੇ ਤੁਰਤ ਐਕਸ਼ਨ ਲੈਂਦੇ ਹੋਏ ਕਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਨੂੰ ਢਾਹ ਨਾ ਲੱਗੇ। ਅਜੀਤ ਖੰਨਾ ਨੇ ਮੰਗ ਕੀਤੀ ਕਿ ਕੰਨਿਆ ਸਕੂਲ ਹੋਣ ਕਰਕੇ ਇੱਥੇ ਮਹਿਲਾ ਪ੍ਰਿੰਸੀਪਲ ਦੀ ਨਿਜੁਕਤੀ ਕੀਤੀ ਜਾਣ ਦੀ ਜਰੂਰਤ ਹੈ ।
ਇੱਥੇ ਦੱਸਣਯੋਗ ਹੈ ਕਿ ਉਕਤ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਵੱਲੋਂ ਪਿਛਲੇ ਦਿਨੀ ਕਸੌਲੀ ਟ੍ਰਿਪ ਦੌਰਾਨ ਦੇਰ ਰਾਤ ਇਕ ਢਾਬੇ ਉੱਤੇ ਸਕੂਲ ਦੀਆਂ ਮਹਿਲਾ ਅਧਿਆਪਕਾਂ ਨਾਲ ਖੁੱਲ੍ਹੇਆਮ “ਮੇਰੇ ਪਿੰਡ ਦਾ ਮੁੰਡਾ,ਗੇੜੇ ਮਾਰਦਾ ਤੇ ਮੇਰੀ ਕਾਲੀ ਐਕਟਿਵਾ ਦਾ ਫੜ ਗਿਆ ਹੈਂਡਲ ਫੜ ਕੇ”ਵਰਗੇ ਲੱਚਰ ਗਾਣੇ ਉੱਤੇ ਡਾਂਸ ਕਰਕੇ ਸਿੱਖਿਆ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਜਿਸ ਦੀ ਪੂਰੇ ਪੰਜਾਬ ਚ ਚਰਚਾ ਹੋਈ ਸੀ ਤੇ ਲੋਕਾਂ ਵੱਲੋਂ ਪ੍ਰਿੰਸੀਪਲ ਦੀ ਇਸ ਹਰਕਤ ਨੂੰ ਸ਼ਰਮਸ਼ਾਰ ਕਰਨ ਵਾਲੀ ਤੇ ਲੱਚਰਤਾ ਫੈਲਾਉਣ ਵਾਲੀ ਦੱਸਿਆ ਗਿਆ ਸੀ। ਹੁਣ ਵੇਖਣਾ ਹੋਵੇਗਾ ਕਿ ਸਹਾਇਕ ਡਾਇਰੈਕਟਰ ਵੱਲੋਂ ਇਸ ਮਾਮਲੇ ਚ ਕੀ ਕਾਰਵਾਈ ਕੀਤੀ ਜਾਂਦੀ ਹੈ ।












