ਹਿੰਦ ਸਰਕਾਰ ਦੇ ਦਬਾਅ ਹੇਠ ਭਾਈ ਗੁਰਪ੍ਰੀਤ ਸਿੰਘ ਰੀਹਲ ਤੇ ਯੂ ਕੇ ਵੱਲੋਂ ਲਾਈਆਂ ਪਾਬੰਦੀਆਂ ਦੀ ਸਖ਼ਤ ਸ਼ਬਦਾਂ ਚ ਨਿਖੇਧੀ:ਪੰਥਕ ਜਥੇਬੰਦੀਆਂ ਜਰਮਨੀ

ਨੈਸ਼ਨਲ

ਨਵੀਂ ਦਿੱਲੀ 16 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-

ਪੰਜਾਬ ਸੂਬੇ ਚ ਵੱਸਦੇ ਸਿੱਖਾਂ ਨੂੰ ਹਿੰਦਸਤਾਨ ਸਰਕਾਰ ਕਿਵੇਂ ਇੱਕ ਲੰਮੀ ਸਾਜ਼ਿਸ਼ ਅਧੀਨ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਹੈ, ਦੀਆਂ ਸਾਜਸ਼ਾਂ ਨੂੰ ਸੰਸਾਰ ਪੱਧਰ ਤੇ ਉਜਾਗਰ ਕਰਨ ਵਾਲੇ ਭਾਈ ਗੁਰਪ੍ਰੀਤ ਸਿੰਘ ਰੀਹਲ ਤੇ ਯੂਕੇ ਸਰਕਾਰ ਵੱਲੋਂ ਹਿੰਦੁਸਤਾਨ ਦੀ ਸਰਕਾਰ ਦੇ ਦਬਾਅ ਹੇਠ ਲਾਈਆਂ ਪਾਬੰਦੀਆਂ ਦੀ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ de ਭਾਈ ਹੀਰਾ ਸਿੰਘ ਮੱਤੇਵਾਲ, ਦਲ ਖਾਲਸਾ de ਭਾਈ ਅੰਗਰੇਜ਼ ਸਿੰਘ, ਭਾਈ ਹਰਮੀਤ ਸਿੰਘ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਵੱਲੋਂ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਗਈ। ਆਗੂਆਂ ਵੱਲੋ ਕਿਹਾ ਕਿ ਹਿੰਦ ਸਰਕਾਰ ਵਿਦੇਸ਼ਾਂ ਚ ਬੈਠੇ ਸਿੱਖ ਜੋ ਅਪਣੀ ਕੌਮ ਦੇ ਹੱਕਾਂ ਹਕੂਕਾ ਦੀ ਗੱਲ ਕਰਨੇ ਵਾਲੇ ਅਤੇ ਸਿੱਖਾਂ ਪ੍ਰਤੀ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਸੰਸਾਰ ਪੱਧਰ ਤੇ ਅਵਾਜ਼ ਬਲੰਦ ਕਰਨ ਵਾਲਿਆਂ ਤੇ ਪਾਬੰਦੀਆਂ ਲਗਾਉਣ ਅਤੇ ਕਤਲ ਕਰਵਾਉਣਾਂ ਕੋਈ ਪਹਿਲੀ ਘਟਨਾ ਨਹੀ। ਭਾਈ ਗੁਰਪ੍ਰੀਤ ਸਿੰਘ ਨੇ ਪੰਜਾਬ ਪੱਧਰ ਤੇ ਇੱਕ ਇੱਕ ਪਿੰਡ ਦਾ ਦੌਰਾ ਕਰ ਜ਼ਮੀਨੀ ਪੱਧਰ ਤੇ ਜਾਅ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਆ ਰਹੀਆਂ ਮੁਸ਼ਕਲਾਂ ਵਾਤਾਵਰਣ, ਪਾਣੀ, ਨਸ਼ੇ, ਸਰਕਾਰੀ ਗੈਗਸਟਰ, ਨਸਲਕੁਸ਼ੀ ਦੇ ਨਵੇਂ ਢੰਗ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਯੂਐਨਓ ਤੱਕ ਪਹੁੱਚਾਉਣ ਦਾ ਕਾਰਜ ਕੀਤਾ ਗਿਆ। ਯੂਕੇ ਸਰਕਾਰ ਵੱਲੋਂ ਵਪਾਰਕ ਹਿਤਾਂ ਨੂੰ ਮੁੱਖ ਰੱਖ ਅਪਣੇ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਦਾ ਕਤਲ ਕਰਨਾ ਜਾਇਜ਼ ਨਹੀ ਹੈ। ਪੰਥਕ ਜਥੇਬੰਦੀਆ ਇਸ ਪਬੰਦੀ ਦੀ ਸਰਕਾਰੀ ਅਦਾਲਤ ਦੀ ਜਾਂਚ ਦੀ ਮੰਗ ਕਰਦੀਆਂ ਹਨ ਅਤੇ ਹਰ ਸਹਿਯੋਗ ਲਈ ਵਚਨਬੱਧ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।