ਸਰਕਾਰੀ ਕੰਨਿਆ ਸਕੂਲ ਖੰਨਾ ਦਾ ਪ੍ਰਿੰਸੀਪਲ ਮੁੜ ਸੁਰਖੀਆਂ ਚ

ਪੰਜਾਬ

ਪ੍ਰਿੰਸੀਪਲ ਨੇ ਬੋਲੇ ਦਲਿਤ ਅਧਿਆਪਕ ਨੂੰ ਅਪਸ਼ਬਦ 

ਅਧਿਆਪਕ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜੀ ਲਿਖਤੀ ਸਿਕਾਇਤ 

ਪ੍ਰਿੰਸੀਪਲ ਵੱਲੋਂ ਸਲਾਨਾ ਰਿਪੋਰਟਾਂ ਖਰਾਬ ਕੀਤੇ ਜਾਣ ਦੀਆਂ ਦਿੱਤੀਆ ਜਾ ਰਹੀਆਂ ਹਨ ਧਮਕੀਆਂ 

ਖੰਨਾ,16 ਦਸੰਬਰ  ( ਅਜੀਤ ਖੰਨਾ     )

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ,ਸਕੂਲ ਖੰਨਾ ( ਸਕੂਲ ਆਫ਼ ਐਮੀਨੈਂਸ )ਦਾ ਪ੍ਰਿੰਸੀਪਲ ਭੱਦੀ ਭਾਸ਼ਾ ਦਾ ਪ੍ਰਯੋਗ ਕਰਨ ਕਰਕੇ ਇਕ ਵਾਰ ਮੁੜ ਸੁਰਖੀਆਂ ਚ ਆ ਗਿਆ ਹੈ ।ਜਿੱਥੇ  ਪਹਿਲਾਂ ਇਕ ਪਾਸੇ ਮੌਜੂਦਾ ਪ੍ਰਿੰਸੀਪਲ ਦੀ ਕੁਝ ਮਹਿਲਾ ਅਧਿਆਪਕਾਂ ਨਾਲ ਲੱਚਰ ਲੱਚਰ ਗਾਣੇ ਉੱਤੇ ਡਾਂਸ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਕਰਕੇ ਸੂਬੇ ਭਰ ਚ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋ ਚੁੱਕਾ ਹੈ।ਉੱਥੇ ਦੂਜੇ ਪਾਸੇ ਹੁਣ ਉਕਤ ਪ੍ਰਿੰਸੀਪਲ ਵੱਲੋਂ ਇਕ ਦਲਿਤ ਅਧਿਆਪਕ ਨੂੰ ਭੱਦੀ ਭਾਸ਼ਾ ਬੋਲੇ ਜਾਣ ਕਰਕੇ ਚਰਚਾ ਹੈ।ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਨੂੰ ਇਕ ਲਿਖਤੀ ਸ਼ਕਾਇਤ ਭੇਜ ਕਿ ਸਰਕਾਰੀ ਸੀਨੀਅਰ ਸੈਕੰਡਰੀ ਬੀਜਾ ( ਲੁਧਿਆਣਾ ) ਦੇ ਗਣਿਤ ਅਧਿਆਪਕ ਕਰਦੀਪ ਸਿੰਘ ਨੇ ਆਪਣੀ ਸਕੂਲ ਦੀ ਇੰਚਾਰਜ ਸ੍ਰੀ ਮਤੀ ਸੁਭਾਗ ਦੇਵੀ ਅਤੇ ਸਕੂਲ ਦੇ ਡੀ ਡੀ ਓ ਸਰਕਾਰੀ ਕੰਨਿਆ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਉੱਤੇ ਦੋਸ਼ ਲਾਏ ਹਨ ਕਿ ਉਹ ਉਸ ਨੂੰ ਦਲਿਤ ਹੋਣ ਕਰਕੇ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਦੇ ਹਨ। ਇਸੇ ਲਈ ਉਸ ਨੂੰ ਸਕੂਲ ਦੇ ਮਿਡ ਡੇ ਮਿਲ ਦਾ ਚਾਰਜ ਬਣਾਇਆ ਗਿਆ ਹੈ।ਜਦੋ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਗਣਿਤ ਅਧਿਆਪਕ ਨੂੰ ਇਹ ਚਾਰਜ ਨਹੀਂ ਦਿੱਤਾ ਜਾ ਸਕਦਾ। ਸ਼ਕਾਇਤ ਚ ਦਲਿਤ ਅਧਿਆਪਕ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਜਦੋਂ ਉਹ ਖੰਨੇ ਦੇ ਕੰਨਿਆ ਸਕੂਲ ਦੇ ਪ੍ਰਿੰਸੀਪਲ ਕੋਲ ਕਿਸੇ ਕੰਮ ਲਈ ਗਿਆ ਤਾਂ ਉਸ ਵੱਲੋਂ ਉਸ ਨੂੰ ਬੁਰਾ ਭਲਾ ਕਹਿੰਦੇ ਹੋਏ ਉਸ ਨੂੰ ਅੱਪ ਸ਼ਬਦ ਵੀ ਬੋਲੇ ਸ਼ਬਦ ਬੋਲੇ ਗਏ ਤੇ ਨਾਲ ਹੀ ਏ ਸੀ ਆਰ ਖ਼ਰਾਬ ਕੀਤੇ ਜਾਣ ਦੀ ਧਮਕੀ ਵੀ ਦਿੱਤੀ ਗਈ ।ਜਿਸ ਨਾਲ ਉਨਾਂ ਦੇ ਮਨ ਨੂੰ ਠੇਸ ਪੁੱਜੀ ਹੈ ।ਉਨਾ ਕਮਿਸ਼ਨ ਦੇ ਚੇਅਰਮੈਨ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।