ਮੋਰਿੰਡਾ 17 ਦਸੰਬਰ ,ਬੋਲੇ ਪੰਜਾਬ ਬਿਊਰੋ;
ਬਲਾਕ ਸੰਮਤੀ ਮੋਰਿੰਡਾ ਤੇ ਜਿਲਾ ਪਰੀਸ਼ਦ ਮਰਿੰਡਾ ਰੂਰਲ ਦੀ ਚੋਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੜੇ ਕੀਤੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਜਦਕਿ ਬਲਾਕ ਸੰਮਤੀ ਦੇ ਮਾਸੀਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਨਸੀਬ ਹੋਈ। ਇਹਨਾਂ ਚੋਣਾਂ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਨੀਤਿਕ ਕੱਦ ਉੱਚਾ ਕੀਤਾ ਹੈ ਉੱਥੇ ਹੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਵੱਖ-ਵੱਖ ਸਮੇਂ ਤੇ ਬੋਲੇ ਗਏ ਬੋਲ ਆਮ ਆਦਮੀ ਪਾਰਟੀ ਨੂੰ ਭਾਰੇ ਪਏ ਗਏ ਹਨ।
ਐਸਡੀਐਮ ਮੋਰਿੰਡਾ ਕੰਮ ਰਿਟਰਨਿੰਗ ਅਫਸਰ ਗੁਰਦੇਵ ਸਿੰਘ ਧੰਮ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ ਮਰਿੰਡਾ ਰੂਰਲ ਜੋਨ ਤੋਂ ਕਾਂਗਰਸ ਪਾਰਟੀ ਦੇ ਗੁਰਵਿੰਦਰ ਸਿੰਘ ਕਕਰਾਲੀ ਨੇ 10209, ਅਤੇ ਆਮ ਆਦਮੀ ਪਾਰਟੀ ਦੇ ਵੀਰ ਦਵਿੰਦਰ ਸਿੰਘ ਬੱਲਾਂ ਨੇ 7458 ਵੋਟਾਂ ਹਾਸਲ ਕੀਤੀਆ ਹਨ, ਜਿਸ ਵਿੱਚ ਗੁਰਵਿੰਦਰ ਸਿੰਘ ਕਕਰਾਲੀ ਨੇ ਆਪਾਂ ਆਗੂ ਵੀਰ ਦਵਿੰਦਰ ਸਿੰਘ ਬੱਲਾਂ ਨੂੰ 2751 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ। ਜਦਕਿ ਇਹਨਾਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ 144 ਅਕਾਲੀ ਦਲ ਨੂੰ 638 ਨੋਟਾਂ ਨੂੰ 54 ਅਤੇ 369 ਵੋਟਾਂ ਰੱਦ ਕੀਤੀਆਂ ਗਈਆਂ ਹਨ ।












