ਨਵੀਂ ਦਿੱਲੀ 18 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-
ਸਿੱਖ ਪੰਥ ਦੀ ਆਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਦੇ ਮਾਮਲੇ ਦੀ ਸੁਣਵਾਈ ਕੈਨੇਡਾ ਦੀ ਸ਼ਿਖਰਲੀ ਅਦਾਲਤ ਅੰਦਰ ਚਲ ਰਹੀ ਹੈ । ਭਾਈ ਨਰਿੰਦਰ ਸਿੰਘ ਰੰਧਾਵਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਅਦਾਲਤ ਵਲੋਂ ਸੁਣਵਾਈ ਲਈ 15 ਦਸੰਬਰ ਦੀ ਤਰੀਕ ਮੁਕਰਰ ਕੀਤੀ ਹੋਈ ਸੀ ਜੋ ਕਿ ਕਿਸੇ ਕਾਰਣਾ ਕਰਕੇ ਸੁਣਵਾਈ ਨਹੀਂ ਹੋ ਸਕੀ ਤੇ 16 ਅਤੇ 17 ਦਸੰਬਰ ਦੀ ਅਗਲੀ ਤਰੀਕਾ ਦਿਤੀਆਂ ਗਈਆਂ । ਉਨ੍ਹਾਂ ਦਸਿਆ ਕੈਨੇਡੀਅਨ ਪੁਲਿਸ ਵਲੋਂ ਸਖ਼ਤ ਸੁਰੱਖਿਆ ਵਿਚ ਨਾਮਜਦ ਦੋਸ਼ੀਆਂ ਨੂੰ ਅਦਾਲਤ ਅੰਦਰ ਪੇਸ਼ ਕੀਤਾ ਗਿਆ ਪਰ ਅਦਾਲਤ ਅੰਦਰ ਸੰਗਤ ਵਲੋਂ ਕਿਸੇ ਨੂੰ ਵੀਂ ਅਦਾਲਤੀ ਕਾਰਵਾਈ ਨੂੰ ਸੁਣਨ ਦੇਖਣ ਤੋਂ ਮਨਾਹੀ ਕਰਦਿਆਂ ਸੰਗਤਾਂ ਨੂੰ ਅਦਾਲਤ ਦੇ ਬਾਹਰ ਹੀ ਰੱਖਿਆ ਗਿਆ ਸੀ ਤੇ ਅਦਾਲਤੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ । ਉਨ੍ਹਾਂ ਦਸਿਆ ਇਸ ਮੌਕੇ ਭਾਈ ਨਿੱਝਰ ਟੀਮ ਦੇ ਸਿੰਘ ਸਿੰਘਣੀਆਂ ਨੇ ਸੰਗਤਾਂ ਦੀ ਵਡੀ ਗਿਣਤੀ ਨਾਲ ਅਦਾਲਤ ਦੇ ਬਾਹਰ ਭਾਈ ਨਿੱਝਰ ਨੂੰ ਇੰਨਸਾਫ ਦੇਣ ਲਈ ਹਿੰਦ ਸਰਕਾਰ ਵਿਰੁੱਧ ਰੋਸ ਮੁਜਾਹਿਰਾ ਕਰਦਿਆਂ ਨਾਹਰੇਬਾਜੀ ਕੀਤੀ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਹੋਰ ਮੈਂਬਰਾਂ ਨੇ ਓਸ ਸਮੇਂ ਦੇ ਤੱਤਕਾਲੀ ਭਾਰਤੀ ਰਾਜਦੁਤਾਂ ਨੂੰ ਕੈਨੇਡੀਅਨ ਅਤੇ ਉਨ੍ਹਾਂ ਪਿੱਛੇ ਕੰਮ ਰਹੇ ਭਾਰਤੀ ਨੇਤਾਵਾਂ ਨੂੰ ਕੈਨੇਡੀਅਨ ਕਾਨੂੰਨ ਤਹਿਤ ਕੈਨੇਡਾ ਲਿਆ ਕੇ ਉਨ੍ਹਾਂ ਵਿਰੁੱਧ ਮਾਮਲਾ ਚਲਾਣ ਦੀ ਜ਼ੋਰਦਾਰ ਮੰਗ ਕੀਤੀ । ਇਸ ਮੌਕੇ ਭਾਈ ਮਨਜਿੰਦਰ ਸਿੰਘ ਐਸਐਫਜੇ, ਭਾਈ ਅਜੈਪਾਲ ਸਿੰਘ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਜੈਗ ਸਿੱਧੂ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਅਦਾਲਤ ਦੇ ਬਾਹਰ ਹਾਜਿਰ ਸਨ । ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 12 ਜਨਵਰੀ 2026 ਨੂੰ ਹੋਵੇਗੀ ।












