ਮਨਰੇਗਾ ਦਾ ਬੰਦ ਪਿਆ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ÷ਮਜਦੂਰ ਮੁਕਤੀ ਮੋਰਚਾ (ਲਿਬਰੇਸ਼ਨ)

ਪੰਜਾਬ

18 ਦਸੰਬਰ ਝੁਨੀਰ ;

ਮਨਰੇਗਾ ਐਕਟ ਦਾ ਨਾਮ ਭਾਰਤ ਗਰੰਟੀ ਫਾਰ ਇੰਪਲਾਇਮੈਂਟ ਐਂਡ ਲਾਈਵਲੀਹੁੱਡ ਮਿਸ਼ਨ (ਗ੍ਰਾਮੀਣ) ਬਿੱਲ ਰੱਖਣ ਦਾ ਫ਼ੈਸਲਾ ਰੱਦ ਕਰਦਿਆਂ ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਐਕਟ ਬਹਾਲ ਕੀਤਾ ਜਾਵੇ,ਲੰਬੇ ਸਮੇਂ ਤੋਂ ਮਨਰੇਗਾ ਦਾ ਬੰਦ ਪਿਆ ਕੰਮ‌ ਤੁਰੰਤ ਚਾਲੂ ਕੀਤਾ ਜਾਵੇ ਅਤੇ ਕੰਮ ਮੁਤਾਬਿਕ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ,ਮਨਰੇਗਾ ਦੇ ਕੰਮ ਵਿੱਚ ਹਾਜ਼ਰੀ ਜ਼ੀਰੋ ਟਾਇਗ ਪਿੰਡ ਵਿੱਚ ਕੀਤੀ ਜਾਵੇ ਕਿਉਂਕਿ ਦੂਰ ਜਾਂਦੇ ਸਮੇਂ ਹਾਜ਼ਰੀ ਦਾ ਸਮਾਂ ਲੰਘ ਜਾਂਦਾ ਹੈ,ਜਿਸ ਨਾਲ ਮਨਰੇਗਾ ਵਰਕਰਾਂ ਦੀਆਂ ਗੈਰ ਹਾਜ਼ਰੀਆਂ ਲੱਗਦੀਆਂ ਹਨ,ਛੋਟੀ ਕਿਸਾਨੀ ਦੀ ਖੇਤੀ ਨੂੰ ਮਨਰੇਗਾ ਵਿੱਚ ਲਿਆਉਣ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਗ੍ਰਾਮ ਪੰਚਾਇਤਾਂ ਤੋਂ ਫਸਲਾਂ ਦੀ ਸਾਂਭ ਸੰਭਾਲ ਲਈ ਡਿਮਾਂਡਾਂ ਬਣਵਾਈਆਂ ਜਾਣ,ਮਨਰੇਗਾ ਦੀ ਦਿਹਾੜੀ 1000/- ਅਤੇ 200 ਦਿਨ ਕੰਮ ਦਿੱਤਾ ਜਾਵੇ,ਮਨਰੇਗਾ ਵਿੱਚ ਠੇਕੇਦਾਰੀ ਸਿਸਟਮ ਲਿਆਉਣਾ ਬੰਦ ਕੀਤਾ ਜਾਵੇ,ਪੰਜ ਕਿਲੋਮੀਟਰ ਦੇ ਘੇਰੇ ਤੋਂ ਵੱਧ ਥਾਵਾਂ ਤੇ ਕੰਮ ਕਰਨ ਤੇ ਪ੍ਰਤੀਸ਼ਤ ਭੱਤਾ ਦਿੱਤਾ ਜਾਵੇ,ਮਨਰੇਗਾ ਵਰਕਰਾਂ ਨੂੰ ਦੂਰ ਕੰਮ ਤੇ ਜਾਣ ਲਈ ਸਰਕਾਰ ਵੱਲੋਂ ਸਾਧਨ ਦੀ ਵਿਵਸਥਾ ਕੀਤੀ ਜਾਵੇ, ਮਨਰੇਗਾ ਵਿੱਚ ਹਾਜ਼ਰੀ ਲਗਾਉਣ ਸਮੇਂ ਨੈੱਟਵਰਕ ਦੀ ਆ ਰਹੀ ਸਮੱਸਿਆ ਦੇ ਹੱਲ ਲਈ ਹਰੇਕ ਪਿੰਡ ਵਿੱਚ ਮਨਰੇਗਾ ਲਈ ਬਾਈਫਾਈ ਦੀ ਵਿਵਸਥਾ ਕੀਤੀ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਰਾਮਾਨੰਦੀ,ਮਾਖਾ,ਮੌਜੀਆ,ਲਾਲਿਆਂਵਾਲੀ,ਰਾਏਪੁਰ ਵਿੱਚ ਮੀਟਿੰਗਾਂ ਕਰਵਾਉਂਦਿਆਂ ਗੁਰਮੀਤ ਨੰਦਗੜ੍ਹ,ਦਰਸ਼ਨ ਦਾਨੇਵਾਲਾ,ਬਿੰਦਰ ਕੌਰ ਉੱਡਤ ਭਗਤ ਰਾਮ ਅਤੇ ਹਰਮੇਸ਼ ਸਿੰਘ ਭੰਮੇ ਖੁਰਦ ਨੇਂ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਮਜ਼ਦੂਰਾਂ ਦੇ ਉਕਤ ਸਵਾਲਾਂ ਨੂੰ ਲੈ ਕੇ 24 ਦਸੰਬਰ ਨੂੰ ਬੀਡੀਓ ਬਲਾਕ ਝੁਨੀਰ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਿੱਲੂ ਸਿੰਘ ਮੌਜੀਆ,ਨਿਰੰਜਣ ਸਿੰਘ ਮਾਖਾ,ਤੇਜ ਕੌਰ,ਗੁਰਮੀਤ ਕੌਰ,ਕੇਵਲ ਸਿੰਘ ਰਾਏਪੁਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।