ਖੰਨਾ, 19 ਦਸੰਬਰ ,ਬੋਲੇ ਪੰਜਾਬ ਬਿਊਰੋ;
ਖੰਨਾ ਦੇ ਗਿਣਤੀ ਕੇਂਦਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸਿਟੀ ਪੁਲਿਸ ਸਟੇਸ਼ਨ 2 ਦੇ ਐਸਐਚਓ ਇੰਸਪੈਕਟਰ ਹਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਗਿਣਤੀ ਕੇਂਦਰ ‘ਤੇ ਡਿਊਟੀ ‘ਤੇ ਲਾਪਰਵਾਹੀ ਲਈ ਕੀਤੀ ਗਈ ਸੀ।ਜਾਣਕਾਰੀ ਮੁਤਾਬਕ, ਜਦੋਂ ਅਕਾਲੀ ਆਗੂ ਨੂੰ ਰਿਹਾਸਤ ‘ਚ ਲਿਆ ਗਿਆ ਸੀ, ਉਸ ਦੌਰਾਨ ਕਾਫ਼ੀ ਹੰਗਾਮਾ ਵੀ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਗਿਣਤੀ ਕੇਂਦਰ ਸਿਟੀ ਪੁਲਿਸ ਸਟੇਸ਼ਨ 2 ਦੇ ਅਧਿਕਾਰ ਖੇਤਰ ਵਿੱਚ ਸਥਿਤ ਸੀ, ਅਤੇ ਐਸਐਚਓ ਦੀ ਲਾਪਰਵਾਹੀ ਨੂੰ ਘਟਨਾ ਦਾ ਕਾਰਨ ਮੰਨਿਆ ਗਿਆ ਹੈ।











