ਅਰੁਣਾਚਲ ਪ੍ਰਦੇਸ਼ ’ਚ ਆਯੋਜਿਤ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਤੀ
ਜ਼ੀਰਕਪੁਰ 21 ਦਸਬਰ ,ਬੋਲੇ ਪੰਜਾਬ ਬਿਊਰੋ;
ਅਰੁਣਾਚਲ ਪ੍ਰਦੇਸ਼ ਵਿੱਚ ਆਯੋਜਿਤ 69ਵੀਆਂ ਸਕੂਲ ਰਾਸ਼ਟਰੀ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬ੍ਰਾਂਜ ਮੈਡਲ ਜਿੱਤਣ ਵਾਲੀ ਜ਼ੀਰਕਪੁਰ ਦੀ ਅਨੰਨਿਆ ਦੀ ਉਪਲੱਬਧੀ ’ਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਅੱਜ ਉਨ੍ਹਾਂ ਦੇ ਘਰ ਜਾ ਸਨਮਾਨਿਤ ਕੀਤਾ। ਇਸ ਵੇਟਲਿਫਟਿੰਗ ਮੁਕਾਬਲੇ ਵਿੱਚ ਅਨੰਨਿਆ ਨੇ ਕੁੜੀਆਂ ਦੇ 77+ ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲਿਆ। ਅਨੰਨਿਆ ਪਹਿਲਾਂ ਵੀ ਰਾਜ ਪੱਧਰ ‘ਤੇ ਕਈ ਤਗਮੇ ਜਿੱਤ ਚੁੱਕੀ ਹੈ।
ਐਨ.ਕੇ. ਸ਼ਰਮਾ ਅੱਜ ਸਵੇਰੇ ਸਕਾਈ ਨੈੱਟ ਐਨਕਲੇਵ ਸਥਿਤ ਅਨੰਨਿਆ ਦੇ ਘਰ ਪਹੁੰਚੇ ਅਤੇ ਅਨੰਨਿਆ ਨੂੰ ਸਨਮਾਨਿਤ ਕੀਤਾ। ਐਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਖੇਤਰ ਵਿੱਚ ਖਿਡਾਰੀਆਂ ਲਈ ਕਈ ਖੇਡ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਸੰਭਾਲਿਆ ਵੀ ਨਹੀਂ ਜਾ ਰਿਹਾ ਹੈ। ਸ਼ਰਮਾ ਨੇ ਅਨੰਨਿਆ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਹੂਲਤਾਂ ਦੀ ਘਾਟ ਕਾਰਨ ਕਿਸੇ ਵੀ ਖਿਡਾਰੀ ਦੀ ਪ੍ਰਤਿਭਾ ਨੂੰ ਦੱਬਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਨੰਨਿਆ ਨੇ ਨਾ ਸਿਰਫ਼ ਜ਼ੀਰਕਪੁਰ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਇਸ ਮੌਕੇ ਕੌਂਸਲਰ ਤੇਜਿੰਦਰ ਸਿੱਧੂ, ਕੁਨਾਲ ਸੇਠ, ਐਡਵੋਕੇਟ ਸਪਨਾ ਸੇਠ ਸਮੇਤ ਕਈ ਪਤਵੰਤੇ ਮੌਜੂਦ ਸਨ।












