ਲੁਧਿਆਣਾ,22 ਦਸੰਬਰ (ਮਲਾਗਰ ਖਮਾਣੋਂ )
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਬਾ ਵਿਖੇ ਸਾਲ 2025 – 26 ਵਿੱਚ ਪੜ੍ਹਾਈ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਸਕੂਲ ਦੀ ਕਬੱਡੀ ਅੰਡਰ 19 ਨੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ।ਇਸ ਲਈ ਜਸਪ੍ਰੀਤ ਸਿੰਘ ਅਤੇ ਸਾਹਿਬਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ । ਗੁਰਨੂਰ ਸ਼ਰਮਾਂ, ਸਾਹਿਬ ਅਤੇ ਗੌਤਮ ਨੂੰ ਕ੍ਰਮਵਾਰ ਸਰਕਲ ਕਬੱਡੀ, ਪੌਲਵਲਟ ਅਤੇ ਲੰਮੀ ਛਾਲ ਵਿੱਚ ਸਟੇਟ ਪੱਧਰ ਤੇ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਸਕੂਲ ਮਨੇਜ਼ਮੈਂਟ ਕਮੇਟੀ , ਗ੍ਰਾਮ ਪੰਚਾਇਤ ਅਤੇ ਬਾਬਾ ਦਲੀਪ ਸਿੰਘ ਯਾਦਗਾਰੀ ਟਰੱਸਟ ਕੁੱਬਾ ਵੱਲੋਂ ਕੀਤਾ ਗਿਆ ਹੈ । ਇਸ ਸਮਾਗਮ ਵਿੱਚ ਜਸਬੀਰ ਕੌਰ, ਹਰਜਿੰਦਰ ਕੌਰ, ਗੁਰਇਕਬਾਲ ਸਿੰਘ, ਸੁਖਜੀਤ ਕੌਰ , ਰੁਪਿੰਦਰ ਪਾਲ ਸਿੰਘ ਗਿੱਲ,ਪ੍ਰੀਤਪਾਲ ਕੌਰ, ਮਨਪ੍ਰੀਤ ਸਿੰਘ, ਪ੍ਰਵੀਨ ਲਤਾ, ਜਸਪ੍ਰੀਤ ਕੌਰ,ਮਨਜਿੰਦਰ ਕੌਰ,ਅੰਮ੍ਰਿਤਪਾਲ ਸਿੰਘ,ਬਲਪ੍ਰੀਤ ਕੌਰ, ਬਿਕਰਮਜੀਤ ਸਿੰਘ ਮਨਦੀਪ ਕੌਰ, ਅਵਨਿੰਦਰ ਸਿੰਘ ਆਦਿ ਮੌਜੂਦ ਸਨ।












