ਇਲਾਕੇ ਦੇ ਲੋਕ ਕਾਂਗਰਸੀ ਤੇ ਆਪ ਆਗੂਆਂ ਨੂੰ ਪਾ ਰਹੇ ਹਨ, ਲਾਹਨਤਾਂ
ਫਤਿਹਗੜ੍ਹ ਸਾਹਿਬ,23 ਦਸੰਬਰ (ਮਲਾਗਰ ਖਮਾਣੋਂ);
ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਪਵਿੱਤਰ ਧਰਤੀ ਜਿੱਥੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ , ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਚ ਲੋਕ ਪ੍ਰਣਾਮ ਕਰਨ ਲਈ ਪੁੱਜ ਰਹੇ ਹਨ, ਪੰਜਾਬ ਦੇ ਸੇਕੜੈ ਪਿੰਡਾਂ ਦੇ ਲੋਕ , ਸੰਗਤਾਂ ਲਈ ਚਾਹ ਦੁੱਧ , ਖੀਰ , ਗੰਨੇ ਦੇ ਰਸ ,ਦਾਲ ਫੁਲਕੇ,ਮੱਟਰਪਨੀਰ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਂਗ ਸਮੇਤ ਸੈਂਕੜੇ ਪਦਾਰਥਾਂ ਦੇ ਦੇ ਲੰਗਰ ਚੱਲ ਰਹੇ ਹਨ। ਇਥੋਂ ਤੱਕ ਵੱਡੀ ਗਿਣਤੀ ਵਿੱਚ ਮਲੇਰਕੋਟਲਾ ਤੇ ਇਲਾਕੇ ਦੇ ਮੁਸਲਮਾਨ ਵੀਰਾਂ ਵੱਲੋਂ ਵੀ ਬਰਿਆਨੀ ਦੇ ਲੰਗਰ ਲਾਏ ਜਾ ਰਹੇ ਹਨ।ਜ਼ਿਲ੍ਹੇ ਦਾ ਪੂਰਾ ਪ੍ਰਸ਼ਾਸਨ, ਵੱਖ ਵੱਖ ਵਿਭਾਗ ਦੇ ਅਧਿਕਾਰੀ ਵੀ ਇੱਕ ਮਹੀਨੇ ਤੋਂ ਪੂਰੇ ਪ੍ਰਬੰਧਾਂ ਵਿੱਚ ਜੁੱਟ ਜਾਂਦੇ ਹਨ ।ਪ੍ਰੰਤੂ ਇਸ ਸ਼ਹਿਰ ਨੂੰ ਜੋੜਦੀਆਂ ਪੇਂਡੂ ਸੜਕਾਂ ਸੰਘੋਲ ਤੋਂ ਫਤਿਹਗੜ੍ਹ ਸਾਹਿਬ, ਖੰਟ ਤੋਂ ਫਤਿਹਗੜ੍ਹ ਸਾਹਿਬ ਅਤੇ ਹੋਰ ਲਿੰਕ ਸੜਕਾਂ ਦੀ ਇਨੀ ਮਾੜੀ ਹਾਲਤ ਹੈ ਕਿ ਦੋ ਪਹੀਆ ਵਹੀਕਲ ਵੀ ਬਹੁਤ ਔਖੇ ਹੋ ਕੇ ਲੰਘਦੇ ਸਨ,ਸੜਕਾਂ ਵਿੱਚ ਇੰਨੇ ਵੱਡੇ ਟੋਏ ਪਏ ਹਨ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੜਕਾਂ ਦੀ ਮਰੰਮਤ ਕਰਨ ਦੀ ਉਡੀਕ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਆਪਣੀਆਂ ਟਰਾਲੀਆਂ ਰਾਹੀਂ ਸੜਕ ਤੇ ਪਏ ਟੋਏ ਭਰਨੇ ਸ਼ੁਰੂ ਕਰ ਦਿੱਤੇ, ਜਿੱਥੇ ਰਾਹਗਿਰੀ ਲੋਕ ਇਹਨਾਂ ਲੋਕਾਂ ਦੀਆਂ ਸਿਫਤਾਂ ਕਰਦੇ ਹਨ ਉਥੇ ਹੀ ਪੰਜਾਬ ਸਰਕਾਰ , ਅਤੇ ਇਲਾਕੇ ਦੇ ਮੌਜੂਦਾ ਕਾਂਗਰਸੀ ਐਮਪੀ ਨੂੰ ਵੀ ਲਾਹਨਤਾਂ ਪਾ ਰਹੇ ਹਨ, ਭਾਵੇਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਕੇ ਭਰਾ ਡਾ ਮਨੋਹਰ ਸਿੰਘ ਇਸ ਇਲਾਕੇ ਦੇ ਕਾਂਗਰਸੀ ਆਗੂ ਵਜੋਂ ਜਾਣੇ ਜਾਂਦੇ ਹਨ ਜਿਨਾਂ ਨੇ ਸ਼ਹੀਦੀ ਜੋੜ ਮੇਲ ਮੌਕੇ ਪੈਦਲ ਯਾਤਰਾ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਦੇ ਐਲਾਨ ਕੀਤੇ ਹੋਏ ਹਨ, ਕਿਰਤੀ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬੀਰ ਸਿੰਘ ਬੜਬਾ, ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਪਿੰਡਾਂ ਦੀਆਂ ਸੜਕਾਂ ਦੀ ਬਹੁਤ ਖਸਤਾ ਹਾਲਤ ਹੋ ਚੁੱਕੀ ਹੈ ਭਗਵੰਤ ਮਾਨ ਦੀ ਸਰਕਾਰ ਵੱਲੋਂ ਇੱਕ ਵੀ ਸੜਕ ਨਵੀਂ ਨਵੀਂ ਬਣਾਈ ਗਈ ਅਤੇ ਨਾ ਹੀ ਪੁਰਾਣੀਆਂ ਸੜਕਾਂ ਦੀ ਰਿਪੇਅਰ ਕੀਤੀ ਗਈ, ਇਤਿਹਾਸਿਕ ਸ਼ਹਿਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜ ਦੀਆਂ ਪੇਂਡੂ ਸੜਕਾਂ ਬਾਰੇ ਉਨਾਂ ਦੱਸਿਆ ਕਿ ਇਹਨਾਂ ਦੀ ਇਨੀ ਮਾੜੀ ਹਾਲਤ ਹੈ ਕਿ ਜਿਸ ਤੇ ਬਹੁਤ ਹਾਦਸੇ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਲੋਕਾਂ ਨੂੰ ਉਮੀਦ ਸੀ ਕਿ ਸ਼ਹੀਦੀ ਜੋੜ ਮੇਲ ਹੋਣ ਕਾਰਨ ਸ਼ਾਇਦ ਪੰਜਾਬ ਦੀ ਸਰਕਾਰ ਸੜਕਾਂ ਦੀ ਹਾਲਤ ਦੇਖ ਕੇ ਜਾਗ ਜਾਂਦੀ ਪ੍ਰੰਤੂ ਮੁੱਖ ਮੰਤਰੀ ਦੇ ਬਿਆਨ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਹੀ ਰਹੇ ਪਰੰਤੂ ਹਕੀਕਤ ਵਿੱਚ ਕੁਝ ਨਹੀਂ ਹੋਇਆ। ਜਿਸ ਤੋਂ ਮਜਬੂਰ ਹੋ ਕੇ ਇਲਾਕੇ ਦੇ ਲੋਕਾਂ ਵੱਲੋਂ ਸੜਕਾਂ ਚ ਵੱਡੇ ਵੱਡੇ ਟੋਏਆ ਨੂੰ ਪੱਕੀ ਮਿੱਟੀ ਨਾਲ ਭਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਦੱਸਿਆ ਕਿ ਜਿੱਥੇ ਲੋਕ ਮੌਜੂਦਾ ਸਰਕਾਰ ਨੂੰ ਦੋਸ਼ੀ ਦੱਸ ਰਹੇ ਹਨ ਉੱਥੇ ਹੀ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਨੂੰ ਵੀ ਲਾਹਨਤਾਂ ਪਾ ਰਹੇ ਹਨ ਕਿਉਂਕਿ ਜੇਕਰ ਮੈਂਬਰ ਪਾਰਲੀਮੈਂਟ ਚਾਹੁੰਦੇ ਤਾਂ ਉਹ ਆਪਣੇ ਅਖਤਿਆਰੀ ਕੋਟੇ ਰਾਹੀਂ ਇਹਨਾਂ ਸੜਕਾਂ ਦੀ ਮੁਰੰਮਤ ਕਰਾਉਣ ਲਈ ਗਰਾਂਟ ਜਾਰੀ ਕਰ ਸਕਦੇ ਸਨ। ਇਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਹਨਾਂ ਸਰਕਾਰਾਂ ਤੋਂ ਝਾਕ ਛੱਡ ਕੇ ਭਾਈਚਾਰਕ ਸਾਂਝ ਨੂੰ ਮਜਬੂਰ ਕਰਦਿਆਂ ਸੰਘਰਸ਼ਾਂ ਦਾ ਸੱਦਾ ਦਿੱਤਾ। ਇਹੀ ਰਾਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।












