ਫ਼ਤਹਿਗੜ੍ਹ ਸਾਹਿਬ,22, ਦਸੰਬਰ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ਪੰਜਾਬ ਦੀ ਸੁਬਾ ਵਰਕਿੰਗ ਕਮੇਟੀ ਦੀ ਮੀਟਿੰਗ ਮਹਿਮਾ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਹੋਏ ਆਗੂਆਂ ਦੀ ਸਹਿਮਤੀ ਨਾਲ ਜੱਥੇਬੰਦੀ ਦਾ ਸੂਬਾ ਪੱਧਰੀ ਡੇਲੀਗੇਟ ਅਜਲਾਸ ਬਠਿੰਡਾ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ, ਮੀਟਿੰਗ ਵਿੱਚ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਤਾਲਮੇਲ ਸੰਘਰਸ਼ ਕਮੇਟੀ ਨੂੰ ਮਜ਼ਬੂਤ ਕਰਨ, ਇਸ ਦੇ ਘੇਰੇ ਨੂੰ ਹੋਰ ਵਧਾਉਣ ਲਈ ਸੰਘਰਸ਼ ਕਮੇਟੀ ਤੋਂ ਬਾਹਰ ਰਹਦਿਆ ਦੀਆਂ ਜਥੇਬੰਦੀਆਂ ਨੂੰ ਸ਼ਾਮਲ ਕਰਨ ਲਈ ਉਪਰਾਲੇ ਕੀਤੇ ਜਾਣਗੇ । ਮੀਟਿੰਗ ਵਿੱਚ ਫੀਲਡ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ,ਮੋਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ਤੇ ਨੋਕਰੀਆਂ ਦੇਣ , ਆਦਿ ਮੰਗਾਂ ਸਬੰਧੀ ਵਿਭਾਗੀ ਮੁੱਖੀ ਵਿਰੁੱਧ ਸਾਂਝਾ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਲਈ, ਸਗੋਂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ/ਨਿੱਜੀਕਰਨ ਕਰਨ ਦੀ ਜ਼ੋਰਦਾਰ ਨਿਖੇਦੀ ਕੀਤੀ । ਮੀਟਿੰਗ ਵਿੱਚ ਵਿੱਚ ਕੇਂਦਰ ਸਰਕਾਰ ਵੱਲੋਂ 29ਲੇਬਰ ਕਨੂੰਨਾ ਨੂੰ ਭੰਗ ਕਰਕੇ ਕਾਰਪੋਰੇਟ ਪੱਖੀ ਚਾਰ ਕੋਡਾ ਵਿਰੁੱਧ ਤਬਦੀਲ ਕਰਨ ਦੀ ਨਿਖੇਧੀ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸੁਬਾ ਪ੍ਰਧਾਨ ਮਹਿਮਾ ਸਿੰਘ ਧਨੌਲਾ ਦੀ ਸੇਵਾ ਮੁਕਤੀ ਮੌਕੇ ਸਨਮਾਣ ਸਮਰੋਹ 6ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਗੁਰਚਰਨ ਸਿੰਘ ਅਕੋਈ ਸਾਹਿਬ, ਹਰਜੀਤ ਸਿੰਘ ਵਾਲੀਆ, ਰਾਮਜੀ ਸਿੰਘ, ਤਰਲੋਚਨ ਸਿੰਘ ਦੀਦਾਰ ਸਿੰਘ ਢਿੱਲੋਂ, ਸੁੱਖ ਰਾਮ ਕਾਲੇਵਾਲ,ਸਰੁਪ ਸਿੰਘ ਮੋਹਾਲੀ,ਉਮਕਾਰ ਯਾਦਵ,ਗ ਗੁਰਦੀਪ ਸਿੰਘ ਮਨੀਸ਼ ਕੁਮਾਰ, ਅਰਜਿੰਦਰ ਪਾਲ ਬਲਵਿੰਦਰ ਸਿੰਘ ਸੋਹੀ ਇੰਦਰਜੀਤ ਸਿੰਘ ਅਵਤਾਰ ਸਿੰਘ ਨਾਗਰਾ ਬਲਵੀਰ ਸਿੰਘ ਛੰਨਾ, ਅਸ਼ੋਕ ਕੁਮਾਰ ਬਠਿੰਡਾ ਆਦਿ ਹਾਜ਼ਰ ਸਨ।












