ਸ਼ਹੀਦੀ ਦਿਹਾੜੇ ਕੌਮ ਲਈ ਪ੍ਰੇਰਨਾ ਸ੍ਰੋਤ, ਸੰਗਤਾਂ ਜਸ਼ਨਾਂ ਤੋਂ ਗੁਰੇਜ ਕਰਨ – ਅਤਲਾ

ਨੈਸ਼ਨਲ

ਨਵੀਂ ਦਿੱਲੀ, 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-

ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਸਹੀਦੀ ਦਿਹਾੜੇ ਕੌਮ ਲਈ ਪ੍ਰਰੇਨਾ ਸ੍ਰੋਤ ਹਨ ਜਿਸ ਸਬੰਧੀ ਸਾਨੂੰ ਸਰਿਆ ਨੂੰ ਸਾਡੇ ਗੁਰੂਆ, ਸਾਹਿਬਜਾਦਿਆਂ ਅਤੇ ਹੋਰ ਬੇਅੰਤ ਸਿੰਘ, ਸਿੰਘਣੀਆਂ, ਭੁਜੰਗੀਆਂ ਦੀ ਲਾਸਾਨੀ ਕੁਰਬਾਨੀ ਤੋਂ ਜਾਣੂ ਹੋਣਾ ਚਾਹੀਦਾ ਹੈ । ਭਾਈ ਅਤਲਾ ਨੇ ਅੱਗੇ ਕਿਹਾ ਕਿ ਕੌਮ ਦੀ ਖਾਤਿਰ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਛੋਟੇ ਸਾਹਿਬਜਾਦਿਆਂ ਦੇ ਸਹਾਦਤ ਦਿਹਾੜੇ ਜੋ ਕਿ 20 ਤੋਂ 27 ਦਸੰਬਰ ਤੱਕ ਚੱਲ ਰਹੇ ਹਨ ਇੰਨਾ ਦਿਨਾਂ ਵਿੱਚ ਸਿੱਖ ਸੰਗਤਾਂ ਫਤਿਹਗੜ ਸਮੇਤ ਵੱਖ ਵੱਖ ਅਸਥਾਨਾ ਤੇ ਨਤਮਸਤਕ ਹੋ ਕੇ ਜੋ ਅਥਾਹ ਸਰਧਾ ਭਾਵਨਾ ਦਾ ਪ੍ਰਗਟਾਵਾ ਕਰਦੀਆਂ ਹਨ । ਉਨਾ ਕਿਹਾ ਕਿ ਸਹੀਦੀ ਦਿਹਾੜਿਆਂ ਮੌਕੇ ਸਿੱਖ ਸੰਗਤਾਂ ਨਸਿਆ ਤੇ ਘਰਾਂ ਵਿੱਚ ਜਸਨਾਂ ਤੋਂ ਵੀ ਗੁਰੇਜ ਕਰਨ । ਉਨਾ ਅੱਗੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੁੱਚਾ ਹੱਸਦਾ ਵਸਦਾ ਪਰਿਵਾਰ ਕੌਮ ਤੇ ਦੱਬੇ ਕੁਚਲੇ ਲੋਕਾ ਦੇ ਹੱਕਾਂ ਲਈ ਲੜਦਾ ਸਹਾਦਤ ਦਾ ਜਾਮ ਪੀ ਗਿਆ ਤੇ ਅਸੀ ਘਰਾਂ ਵਿੱਚ ਜਸਨ ਨਾਚ ਕਰਕੇ ਗੁਰੂਆਂ ਦੇ ਦਰਸਾਹੇ ਮਾਰਗ ਤੋਂ ਭਟਕ ਰਹੇ ਹਾਂ । ਉਨਾ ਅੱਗੇ ਕਿਹਾ ਕਿ ਇੰਨਾ ਸ਼ਹੀਦੀ ਦਿਹਾੜਿਆਂ ਮੌਕੇ ਸਾਨੂੰ ਰੋਜਾਨਾ ਸਾਮ ਸਵੇਰੇ ਪਵਿੱਤਰ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸਹਾਦਤ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।