ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਹਾਦਸਾਗ੍ਰਸਤ, ਕਈ ਜ਼ਖਮੀ 

ਚੰਡੀਗੜ੍ਹ ਪੰਜਾਬ

ਪਟਿਆਲਾ, 25 ਦਸੰਬਰ, ਬੋਲੇ ਪੰਜਾਬ ਬਿਊਰੋ :

ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ‘ਤੇ ਜਾ ਰਹੇ ਸ਼ਰਧਾਲੂਆਂ ਦੀ ਇੱਕ ਟਰਾਲੀ ਦੇਰ ਰਾਤ ਨਾਭਾ ਨੇੜੇ ਪਲਟ ਗਈ। ਟਰਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਤੋਂ ਨਾਭਾ ਵੱਲ ਆ ਰਹੀ ਸੀ। ਜਦੋਂ ਟਰਾਲੀ ਨਵੀਂ ਜ਼ਿਲ੍ਹਾ ਜੇਲ ਦੇ ਨੇੜੇ ਟਰੱਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤਦ ਡਰਾਈਵਰ ਵੱਲੋਂ ਬਰੇਕ ਲਗਾਉਣ ’ਤੇ ਸੰਤੁਲਨ ਵਿਗੜ ਗਿਆ ਅਤੇ ਟਰਾਲੀ ਉਲਟ ਗਈ।

ਟਰਾਲੀ ਵਿੱਚ ਲਗਭਗ 10 ਸ਼ਰਧਾਲੂ ਸਵਾਰ ਸਨ। ਹਾਦਸੇ ਦੌਰਾਨ ਚਾਰ ਨੌਜਵਾਨ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਕਸੀਡੈਂਟ ਵਿੱਚ ਜ਼ਖ਼ਮੀ ਚਾਰ ਨੌਜਵਾਨਾਂ ਵਿੱਚੋਂ ਇੱਕ ਦੇ ਸਿਰ ’ਤੇ ਟਾਂਕੇ ਲੱਗੇ ਹਨ, ਜਦਕਿ ਬਾਕੀਆਂ ਨੂੰ ਹਲਕੀਆਂ ਸੱਟਾਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।