ਜੇ.ਪੀ.ਐਮ.ਓ. ਦੀ ਕਨਵੈਨਸ਼ਨ ਵਿੱਚ ਮੁਲਾਜ਼ਮ ਕਰਨਗੇ ਭਾਰੀ ਸ਼ਮੂਲੀਅਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 26 ਦਸੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਅਤੇ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀ ਕਿਹਾ ਹੈ ਕਿ ਜਨਤਕ ਜੱਥੇਬੰਦੀਆਂ ਸੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਭਲਕੇ ਮਿਤੀ 28 ਦਸੰਬਰ ਨੂੰ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਜੱਥੇਬੰਦੀ ਦੇ ਆਗੂਆਂ ਕਰਮਜੀਤ ਬੀਹਲਾ, ਸੁਖਵਿੰਦਰ ਚਾਹਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਵਰਗ ਵਿਰੋਧੀ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰਕੇ ਕਾਰਪੋਰੇਟਾਂ ਨੂੰ ਬੇਲੋੜੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸਦੇ ਵਿਰੁੱਧ ਦੇਸ਼ ਭਰ ਅੰਦਰ ਸੰਘਰਸ਼ ਹੋ ਰਹੇ ਹਨ ਅਤੇ ਪੰਜਾਬ ਅੰਦਰ ਵੀ ਜੇ.ਪੀ.ਐਮ.ਓ. ਵਲੋਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਲਈ ਇਹ ਕਨਵੈਨਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾ ਸਕੇ। ਪ.ਸ.ਸ.ਫ. ਦੇ ਵੱਖ-ਵੱਖ ਜ਼ਿਲਿਆਂ ਦੇ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਅਮ੍ਰਿਤਸਰ, ਅਨਿਲ ਕੁਮਾਰ ਗੁਰਦਾਸਪੁਰ, ਰਵੀ ਦੱਤ ਸ਼ਰਮਾ ਪਠਾਣਕੋਟ, ਬਲਜਿੰਦਰ ਸਿੰਘ ਤਰਨਤਾਰਨ, ਪੁਸ਼ਪਿੰਦਰ ਪਿੰਕੀ ਜਲੰਧਰ, ਮੱਖਣ ਸਿੰਘ ਵਾਹਿਦਪੁਰੀ ਹੁਸ਼ਿਆਰਪੁਰ, ਸੁਰਿੰਦਰਪਾਲ ਨਵਾਂਸ਼ਹਿਰ, ਕਰਮਾਪੁਰੀ ਮੁਹਾਲੀ, ਜਸਵਿੰਦਰਪਾਲ ਕਾਂਗੜ ਰੋਪੜ, ਰਜਿੰਦਰ ਸਿੰਘ ਰਿਆੜ ਮੋਗਾ, ਲਖਵਿੰਦਰ ਸਿੰਘ ਖਾਨਪੁਰ ਪਟਿਆਲਾ, ਜਗਤਾਰ ਸਿੰਘ ਫਤਿਹਗੜ੍ਹ ਸਾਹਿਬ, ਸੁਖਦੇਵ ਸਿੰਘ ਚੰਗਾਲੀਵਾਲਾ ਸੰਗਰੂਰ, ਦਰਸ਼ਣ ਚੀਮਾ ਬਰਨਾਲਾ, ਜੱਗਾ ਸਿੰਘ ਅਲੀਸ਼ੇਰ ਮਾਨਸਾ, ਹਰਨੇਕ ਗਹਿਰੀ ਬਠਿੰਡਾ, ਗੁਰਦੇਵ ਸਿੰਘ ਸਿੱਧੂ ਫਿਰੋਜ਼ਪੁਰ, ਪੂਰਨ ਸਿੰਘ ਸੰਧੂ ਫਾਜ਼ਿਲਕਾ, ਮੁਕੇਸ਼ ਕੁਮਾਰ ਮੁਕਤਸਰ ਸਾਹਿਬ, ਗੁਰਤੇਜ ਸਿੰਘ ਖਹਿਰਾ ਫਰੀਦਕੋਟ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚੋਂ ਮੁਲਾਜ਼ਮ ਵੱਡੀ ਗਣਤੀ ਵਿੱਚ ਪਹੁੰਚ ਰਹੇ ਹਨ ਅਤੇ ਜ਼ਿਿਲਆਂ ਅੰਦਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜੱਥੇਬੰਦੀ ਦੇ ਆਗੂਆਂ ਅਮਰੀਕ ਸਿੰਘ, ਬੋਬਿਵੰਦਰ ਸਿੰਘ, ਜਤਿੰਦਰ ਕੁਮਾਰ, ਮੋਹਣ ਸਿੰਘ ਪੂਨੀਆ, ਗੁਰਬਿੰਦਰ ਸਿੰਘ, ਕਿਸ਼ੋਰ ਚੰਦ ਗਾਜ, ਬਲਰਾਜ ਮੌੜ, ਗੁਰਪ੍ਰੀਤ ਰੰਗੀਲਪੁਰ, ਤਰਸੇਮ ਮਾਧੋਪੁਰੀ, ਬਲਵਿੰਦਰ ਭੁੱਟੋ, ਗੁਰਪ੍ਰੀਤ ਸਿੰਘ ਮਕੀਮਪੁਰ, ਚਮਕੌਰ ਸਿੰਘ ਨਾਭਾ, ਕੁਲਦੀਪ ਪੂਰੋਵਾਲ, ਕਰਮ ਸਿੰਘ, ਜਸਵਿੰਦਰ ਸੋਜਾ, ਸਰਬਜੀਤ ਸਿੰਘ ਪੱਟੀ ਨੇ ਕਿਹਾ ਕਿ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੇ ਹਿੱਤ ਪੂਰਦੀਆਂ ਨਿੱਜੀਕਰਣ ਦੀਆਂ ਨੀਤੀਆਂ ਤੋਂ ਮੁਕਤੀ ਲਈ, ਮਨਰੇਗਾ ਕਾਨੂੰਨ ਦੀ ਇੰਨ-ਬਿਨ ਬਹਾਲੀ ਲਈ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ, ਕਿਰਤੀ ਮਾਰੂ 4 ਕਿਰਤ ਕੋਡ ਰੱਦ ਕਰਵਾਉਣ ਲਈ, ਬਿਜਲੀ ਸੋਧ ਬੱਲ 2025 ਤੇ ਸੀਡ ਬਿੱਲ ਪੱਕੇ ਤੌਰ ਤੇ ਰੱਦ ਕਰਵਾਉਣ ਲਈ, ਬੰਦ ਕੀਤੇ ਭੱਤੇ ਬਹਾਲ ਕਰਵਾਉਣ, ਨਵੀ ਸਿੱਖਿਆ ਨੀਤੀ ਰੱਦ ਕਰਵਾਉਣ ਲਈ ਇਹ ਕਨਵੈਨਸ਼ਨ ਬਹੁਤ ਹੀ ਮਹੱਤਵ ਰੱਖਦੀ ਹੈ ਅਤੇ ਉਹਨਾਂ ਨੇ ਸਮੂਹ ਮੁਲਾਜ਼ਮ ਵਰਗ ਨੂੰ ਮਿਤੀ 28 ਦਸੰਬਰ ਨੂੰ ਵਹੀਰਾਂ ਘੱਤ ਕੇ ਰੇਲਵੇ ਸਟੇਸ਼ਨ ਜਲੰਧਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।