ਮਾਤਾ ਗੁਜਰ ਕੌਰ ਚਾਰ ਸਾਹਿਬਜ਼ਾਦੇ ਅਤੇ ਸਮੂਹ ਸਿੰਘ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਪੰਜਾਬ

ਖਾਲਸਾ ਪਰੇਡ , ਬੱਚਿਆਂ ਦੇ ਗੁਰਮਤ ਲਿਖਤੀ ਮੁਕਾਬਲੇ ਅਤੇ ਗੱਤਕਾ ਮੁਕਾਬਲਿਆਂ ਦੇ ਵਿੱਚ ਰਹੀ ਬੇਮਿਸਾਲ ਇਕੱਤਰਤਾ

ਮੋਹਾਲੀ 25 ਦਸੰਬਰ ,ਬੋਲੇ ਪੰਜਾਬ ਬਿਊਰੋ;

ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਮੈਂ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੱਖ-ਵੱਖ ਧਾਰਮਿਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਹੈ , ਪਰੰਤੂ ਕਿਸੇ ਵੀ ਇੱਕ ਗੁਰੂ ਘਰ ਦੇ ਅੰਦਰ ਲਗਾਤਾਰ ਇੰਨੇ ਪ੍ਰੋਗਰਾਮਾਂ ਦਾ ਆਯੋਜਨ ਮੈਂ ਕਿਧਰੇ ਨਹੀਂ ਦੇਖਿਆ, ਜਿੰਨੇ ਪ੍ਰੋਗਰਾਮ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਦੀ ਤਰਫੋਂ ਸੁਸਾਇਟੀ ਦੇ ਪ੍ਰਧਾਨ- ਫੂਲਰਾਜ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਹਨ। ਇਸ ਦੇ ਲਈ ਫੂਲਰਾਜ ਸਿੰਘ ਤੋਂ ਇਲਾਵਾ ਗੁਰਦੀਪ ਸਿੰਘ ਟਿਵਾਣਾ, ਨਿਹਾਲ ਸਿੰਘ ਵਿਰਕ, ਗੁਰਮੀਤ ਸਿੰਘ, ਗੁਰਬੀਰ ਸਿੰਘ ਬੱਗਾ ਕੁਆਰਡੀਨੇਟਰ ਪਲਵਿੰਦਰ ਸਿੰਘ ਗੁਰਾਇਆ ਤੇ ਅਧਾਰਤ ਸਮੁੱਚੀ ਟੀਮ ਪਿਛਲੇ ਕਈ ਰੋਜ਼ ਤੋਂ ਪ੍ਰੋਗਰਾਮਾਂ ਦੇ ਪ੍ਰਬੰਧ ਸੰਭਾਲ ਰਹੀ ਹੈ, ਅੱਜ ਵੀ ਗਤਕਾ ਐਸੋਸੀਏਸ਼ਨ ਆਫ ਇੰਡੀਆ ਜੋ ਕਿ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ, ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਮੋਹਾਲੀ ਦੀ ਤਰਫੋਂ ਦੂਸਰਾ ਜ਼ਿਲ੍ਹਾ ਗਤਕਾ ਟੂਰਨਾਮੈਂਟ -2025 ਦਾ ਆਯੋਜਨ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਦੇ ਨਾਲ ਮਿਲ ਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੇ ਨਜ਼ਦੀਕ ਕੀਤਾ ਗਿਆ ਹੈ, ਇਹ ਗੱਲ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਵੀ ਗਤਕਾ ਐਸੋਸੀਏਸ਼ਨ ਆਫ ਇੰਡੀਆ ਜੋ ਕਿ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਮੋਹਾਲੀ ਦੀ ਤਰਫੋਂ ਦੂਸਰਾ ਜ਼ਿਲ੍ਹਾ ਗਤਕਾ ਟੂਰਨਾਮੈਂਟ- 2025 ਦਾ ਆਯੋਜਨ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਦੇ ਨਾਲ ਮਿਲ ਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੇ ਨਜ਼ਦੀਕ ਕੀਤਾ ਗਿਆ ਹੈ, ਵਿਧਾਇਕ ਮੋਹਾਲੀ

ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪਾਂ ਸਭ ਨੂੰ ਪਤਾ ਹੈ ਕਿ ਇਹ ਪੂਰਾ ਹਫਤਾ ਸਿੱਖ ਧਰਮ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਵਿੱਚ ਕੁਰਬਾਨੀਆਂ ਭਰਿਆ ਹਫਤਾ ਹੈ ,ਅਜਿਹੀ ਲਾਸਾਨੀ ਕੁਰਬਾਨੀ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ , ਇਸ ਹਫਤੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪੂਰਾ ਪਰਿਵਾਰ ਇਸ ਹਫਤੇ ਸ਼ਹੀਦ ਹੋ ਗਏ,ਇੱਕ ਵੱਡੀ ਵਿਰਾਸਤ ਛੱਡ ਕੇ ਗਏ, ਸਾਡੇ ਸਾਰਿਆਂ ਦੇ ਵਾਸਤੇ ਵਿਰਾਸਤ ਨੂੰ ਸਾਂਭਣ ਵਾਸਤੇ ਮੈਂ ਸਮਝਦਾ ਇਹ ਜਿਹੜੀ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਨੇ ਇਹ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ ,ਮੈਂ ਇਹਨਾਂ ਨੂੰ ਬਹੁਤ -ਬਹੁਤ ਮੁਬਾਰਕ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ, ਕਿਉਂਕਿ ਜੇ ਬੱਚੇ ਆਪਣੇ ਵਿਰਾਸਤ ਤੋਂ ਟੁੱਟ ਜਾਣ ਤਾਂ ਸਮਝ ਲਓ ਕੌਮਾਂ ਖਤਮ ਹੋ ਜਾਂਦੀਆਂ ਤੇ ਇਸ ਕਰਕੇ ਕੌਮ ਨੂੰ ਬਚਾਉਣ ਵਾਸਤੇ ਜਿਹੜੀ ਹਿੰਮਤ ਕਰ ਰਹੇ ਨੇ, ਮੇਰਾ ਇਹਨਾਂ ਅੱਗੇ ਸਿਰ ਝੁੱਕਦਾ ਹੈ, ਕਿਉਂਕਿ ਇਸ ਸੁਸਾਇਟੀ ਦੇ ਵੱਲੋਂ ਨੇ ਛੋਟੇ -ਛੋਟੇ ਬੱਚੇ 5 ਸਾਲ, 7 ਸਾਲ, ਦੇ ਬੱਚਿਆਂ ਨੂੰ ਇਦਾਂ ਤਿਆਰ ਕੀਤਾ ਹੈ , ਉਹ ਅਰਦਾਸ ਵੀ ਕਰਦੇ ਨੇ ਪੂਰੀ ,ਬਕਾਇਦਾ ਤੌਰ ਤੇ ਹਰ ਇੱਕ ਸ਼ਬਦ ਵੀ ਆਉਂਦੇ ਨੇ, ਤੇ ਹਰ ਇੱਕ ਐਕਟੀਵਿਟੀ ਜਿਹੜੀ ਖਾਲਸਾ ਪੰਥ ਦੇ ਵਿੱਚ ਦਿੱਤੀ ਗਈ ,ਉਹਨੂੰ ਬਾਖੂਬੀ ਨਿਭਾਉਂਦੇ ਨੇ ,ਮੈਂ ਪੇਰੈਂਟਸ ਨੂੰ ਵੀ ਇਸ ਗੱਲੋਂ ਸ਼ਾਬਾਸ਼ ਦਿੰਨਾ ਵਧਾਈ ਵੀ ਦਿੰਦਾ, ਅਤੇ ਬੱਚਿਆਂ ਨੂੰ ਮੈਂ ਪਿਆਰ ਦਿੰਦਾ ਤੇ ਲੰਬੀ ਉਮਰ ਦੀ ਅਤੇ ਕਾਮਯਾਬੀ ਦੀ ਕਾਮਨਾ ਕਰਦਾ ਹਾਂ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਬਹੁਤ ਵੱਡਾ ਕੰਮ ਕੀਤਾ ਤੇ ਬੜਾ ਵੱਡਾ ਕੰਮ ਕਰ ਰਹੇ ਹੋ ਤੇ ਮੇਰਾ ਸਹਿਯੋਗ ਹਮੇਸ਼ਾ ਰਹੂਗਾ, ਇਸ ਗੱਲ ਦੀ ਮੈਂ ਗਰੰਟੀ ਦਿੰਨਾ ਤੇ ਤੁਸੀਂ ਸਾਰੇ ਸੈਕਟਰ 90,,ਦੀਆਂ ਸੰਗਤਾਂ ਸੈਕਟਰ- 91 ਦੀਆਂ ਸੰਗਤਾਂ, ਸੈਕਟਰ -94 ਦੀਆਂ ਵੀ ਸੰਗਤਾਂ ਆਈਆਂ , ਮੈਂ ਕੋਈ ਇੱਥੇ ਐਮ.ਐਲ.ਏ.ਬਣ ਕੇ ਨਹੀਂ ਆਇਆ, ਨਾ ਹੀ ਮੈਂ ਕੋਈ ਇੱਥੇ ਪ੍ਰਧਾਨਗੀ ਕਰਨ , ਇਸ ਗੱਲੋਂ ਤੁਹਾਡਾ ਧੰਨਵਾਦੀ ਆ ਵੀ ,ਤੁਸੀਂ ਵਿਰਸੇ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੀ ਕੌਮ ਨੂੰ ਜੋੜ ਰਹੇ ਹੋ ,ਤੁਸੀਂ ਇਦਾਂ ਹੀ ਜੋੜਦੇ ਰਹੋ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਲੋਕਾਂ ਦੀ ਲੋਕਾਂ ਦੇ ਵਿੱਚ ਇੰਨੀ ਸ਼ਰਧਾ ਹੈ ਕਿ ਤੁਸੀਂ ਦੇਖ ਰਹੇ ਹੋ ਵੀ ਅੱਜ ਜਗ੍ਹਾ -ਜਗ੍ਹਾ ਤੇ ਲੰਗਰ ਲੱਗਿਆ ਹੋਇਆ ਨੇ ,ਹਰ 200 ਮੀਟਰ ,300 ਮੀਟਰ ਤੇ ਲੰਗਰ ਚੱਲ ਰਿਹਾ ਤੇ ਐਡੀ ਵੱਡੀ ਬਖਸ਼ਿਸ਼, ਮੈਨੂੰ ਇਹ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਨਹੀਂ ਬਲਕਿ ਦੁਨੀਆਂ ਦੇ ਵਿੱਚ ਹੀ ਇੱਕੋ ਇੱਕ ਜੇ ਧਰਮ ਨੂੰ ਉਹ ਸਿੱਖ ਧਰਮ ਨੂੰ ਬਖਸ਼ਿਸ਼ ਬਹੁਤ ਵੱਡੀ ਕਿਰਪਾ ਆਪਣੇ ਸਾਰਿਆਂ ਤੇ ਹੋਈ ਆ, ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਲਿਖਤੀ ਮੁਕਾਬਲਿਆਂ ਦੇ ਵਿੱਚ ਗਰੁੱਪ ਸੀ 12 ਤੋਂ 15 ਸਾਲ ਉਮਰ ਵਰਗ ਦੇ ਵਿੱਚ ਗੁਰਮੇਹਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਪ੍ਰਬਲੀਨ ਕੌਰ ਨੇ ਦੂਸਰਾ ਅਤੇ ਹਰਜਾਪ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ, ਇਸੇ ਤਰ੍ਹਾਂ ਛੇ ਤੋਂ 12 ਸਾਲ ਉਮਰ ਵਰਗ ਦੇ ਵਿੱਚ ਉਮਰ ਵਰਗ ਦੀ ਲਿਖਤੀ ਪ੍ਰੀਖਿਆ ਦੇ ਵਿੱਚ ਪ੍ਰਭਵੀਰ ਸਿੰਘ ਨੇ ਪਹਿਲੀ ਜਦਕਿ ਹਰਵੀਰ ਸਿੰਘ ਨੇ ਦੂਸਰੀ ਅਤੇ ਅਵਲੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ, ਧਾਰਮਿਕ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਫੂਲ ਰੈਸ ਸਿੰਘ ਹੋਰਾਂ ਨੇ ਦੱਸਿਆ ਕਿ ਗੁਰਬਾਣੀ ਕੰਠ ਸਮਾਗਮ ਦੇ ਵਿੱਚ ਸੰਗਤਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਹਾਜ਼ਰੀ ਭਰੀ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਗੁਰਦੁਆਰਾ ਨਾਨਕ ਦਰਬਾਰ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਮੁਹਤਰਮ ਵਿਅਕਤੀਆਂ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਹਿਯੋਗ ਦੇ ਨਾਲ ਹੀ ਇਸ ਪ੍ਰੋਗਰਾਮ ਦੀ ਲਗਾਤਾਰਤਾ ਬਰਕਰਾਰ ਰਹਿ ਸਕੀ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।