29 ਦਸੰਬਰ ਮਾਨਸਾ ,ਬੋਲੇ ਪੰਜਾਬ ਬਿਊਰੋ;
ਅੱਜ ਇੱਥੇ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿਖੇ ਸ਼ਹੀਦ ਲਾਭ ਸਿੰਘ ਮਾਨਸਾ ਯਾਦਗਾਰ ਕਮੇਟੀ ਦੀ ਮੀਟਿੰਗ ਕਮੇਟੀ ਦੇ ਕਨਵੀਨਰ ਹਰਗਿਆਨ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਹਨਾਂ ਪ੍ਰੈੱਸ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ 21 ਜਨਵਰੀ 2026 ਨੂੰ ਬੱਸ ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਮਾਨਸਾ ਦੀ 45 ਵੀਂ ਬਰਸੀ ਸਥਾਨਕ ਪੈਨਸ਼ਨਰਜ਼ ਭਵਨ ਮਾਨਸਾ ਵਿਖੇ ਮਨਾਈ ਜਾਵੇਗੀ। ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਕਿ ਬਰਸੀ ਸਮੇਂ ਸ਼ਹੀਦ ਲਾਭ ਸਿੰਘ ਮਾਨਸਾ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਬਾਰੇ ਚਰਚਾ ਕਰਦਿਆਂ ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਮਗਨਰੇਗਾ ਕਾਨੂੰਨ,ਚਾਰ ਕਿਰਤ ਕਾਨੂੰਨਾਂ,ਅਰਾਵਲੀ ਪਹਾੜੀਆਂ ਸੰਬੰਧੀ ਲਿਆਂਦੇ ਨਵੇਂ ਕਾਨੂੰਨ,ਬਿਜਲੀ ਬਿੱਲ ਅਤੇ ਸੀਡ ਐਕਟ 2025 ਅਤੇ ਨਵੀਂ ਸਿੱਖਿਆ ਨੀਤੀ 2020 ਬਾਰੇ ਵਿਸਥਾਰ ਸਹਿਤ ਮਹੱਤਵਪੂਰਨ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰਪਾਲ ਸ਼ਰਮਾ,ਹਰਭਜਨ ਸਿੰਘ ਘੁੰਮਣ,ਜਗਮੇਲ ਸਿੰਘ,ਜਗਰਾਜ ਸਿੰਘ ਰੱਲਾ, ਮਨਜੀਤ ਮਾਨ ਮੰਡੀ ਕਲਾਂ,ਸੁਖਦਰਸ਼ਨ ਸਿੰਘ ਨੱਤ ਅਤੇ ਸੁਖਜੀਤ ਸਿੰਘ ਰਾਮਾਨੰਦੀ ਵੀ ਹਾਜ਼ਰ ਸਨ।












