ਵਿਧਾਇਕ ਕੁਲਵੰਤ ਸਿੰਘ ਨੇ ਕਿਹਾ : ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਿਲਸਿਲਾ ਰਹੇਗਾ ਅਗਾਂਹ ਵੀ ਜਾਰੀ
ਮੋਹਾਲੀ 29 ਦਸੰਬਰ ,ਬੋਲੇ ਪੰਜਾਬ ਬਿਊਰੋ;
ਅੱਜ ਸੈਕਟਰ -114 ਅਤੇ ਸੈਕਟਰ 70 ਤੋਂ 50 ਦੇ ਕਰੀਬ ਪਰਿਵਾਰ ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ , ਇਹ ਸਭ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਸ਼ਾਮਿਲ ਹੋਏ ਹਨ, ਇਹ ਗੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਹੀ, ਉਹਨਾਂ ਕਿਹਾ ਕਿ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਨਾਲ ਮੈਂ ਇਹ ਵੀ ਯਕੀਨ ਦਿਵਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੇ ਨਾਲ ਇਹਨਾਂ ਦਾ ਬਕਾਇਦਾ ਤੌਰ ਤੇ ਮਾਣ ,-ਸਤਿਕਾਰ ਉਹ ਪੂਰਾ ਕਾਇਮ ਰੱਖਿਆ ਜਾਏਗਾ ਅਤੇ ਜਿਹੜੇ ਲੋਕਾਂ ਦੇ ਕੰਮ ਕਰਾਉਣ ਪ੍ਰਤੀ ਇਹਨਾਂ ਦੀਆਂ ਇੱਛਾਵਾਂ ਹਨ, ਸਾਰੀਆਂ ਪੂਰੀਆਂ ਕਰਾਵਾਂਗਾ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਪ੍ਰਤੀ ਕਿੰਨੀ ਸੁਹਿਰਦ ਹੈ ਲੋਕਾਂ ਪ੍ਰਤੀ ਕਿੰਨੀ ਹਮਦਰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਜਿੰਨੇ ਵੀ ਅੱਜ ਤੱਕ 4 ਸਾਲ ਦੇ ਵਿੱਚ ਕੰਮ ਹੋਏ ਨੇ ਉਹਨਾਂ ਨੂੰ ਦੇਖ ਕੇ ਭਾਵੇਂ ਉਹ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਨੂੰ ਮਾਫ ਕਰਨਾ ਸੀ, ਭਾਵੇਂ ਬੱਚਿਆਂ ਨੂੰ ਰੁਜ਼ਗਾਰ ਦੇਣਾ , ਭਾਵੇਂ ਮਹੱਲਾ ਕਲੀਨਿਕ , ਹੁਣ 10 ਲੱਖ ਦੀ ਬੀਮਾ ਯੋਜਨਾ ਪੋਲਿਸੀ ਜਨਵਰੀ ਮਹੀਨੇ ਤੋਂ ਸ਼ੁਰੂ ਹੋਣੀ ਹੈ , ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ , ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ

ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਅੱਜ 50 ਪਰਿਵਾਰਾਂ ਨੂੰ ਸ਼ਾਮਿਲ ਕਰਾਉਣ ਦੇ ਵਿੱਚ ਸਾਡੇ ਜਿਹੜੇ ਚੋਣ ਜੋਨ ਪ੍ਰਧਾਨ ਸਵਰਨਜੀਤ ਕੌਰ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਕੌਰ, ਬਲਾਕ ਪ੍ਰਧਾਨ ਕੁਲਵੰਤ ਕੌਰ ਕੋਮਲ ਤੇ ਮੋਨਿਕਾ ਠਾਕਰ ਜਿਹੜੇ ਸਾਡੇ ਬਲਾਕ ਇੰਚਾਰਜ , ਕੌਂਸਲਰ ਸੁਖਦੇਵ ਸਿੰਘ ਪਟਵਾਰੀ ,ਪ੍ਰੀਤਮਾ ਦੇਵੀ ਦੀਆਂ ਕੋਸ਼ਿਸ਼ਾਂ ਸਦਕਾ ਹੋਇਆ ਹੈ,
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ 50 ਤੋਂ ਵੀ ਵੱਧ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਫੱਲਿਆ ਫੜਿਆ ਹੈ ,ਇਸ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਅਤੇ ਇਹ ਅਗਾਂਹ ਵੀ ਜਾਰੀ ਰਹੇਗਾ। ਇਸ ਮੌਕੇ ਤੇ ਮੌਜੂਦ ਮੌਜੂਦ ਮੈਡਮ ਖੁਸ਼ਵੀਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਪੱਖੀ ਵਿਕਾਸ ਦੀ ਗੱਲ ਹੈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ

ਸਰਕਾਰ ਦੇ ਵੱਲੋਂ ਲੋਕਾਂ ਨਾਲ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ ਅਤੇ ਜੋ ਗਰੰਟੀਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਗਿਆ ਹੈ। ਅਤੇ ਹੁਣ ਵੀ ਸਾਨੂੰ ਵਿਧਾਇਕ ਮਹਾਲੀ ਕੁਲਵੰਤ ਸਿੰਘ ਹੋਰਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਔਰਤਾਂ ਦੇ ਲਈ 1000 ਮਹੀਨਾ ਜੋ ਦੇਣ ਦੀ ਗੱਲ ਆਖੀ ਗਈ ਸੀ ਉਸ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਮਨਜਿੰਦਰ ਕੌਰ ,ਮਨਿੰਦਰ ਕੌਰ ,ਪਰਮਜੀਤ ਕੌਰ ,ਜਸਵਿੰਦਰ ਕੌਰ, ਇੰਦੂ ਬਾਲਾ ,,ਕੁਲਦੀਪ ਕੌਰ ,ਮੀਨਾ ,ਖੁਸ਼ਵੀਰ ਕੌਰ ,ਬਲਜੀਤ ਕੌਰ, ਸੋਨੀਆ , ਬੰਦਨਾ ਸ਼ਰਮਾ ,ਪੂਜਾ ,ਹਰਜੀਤ ਕੌਰ, ਜਸਮੀਨ ਕੌਰ ਦੁਰਗਾ ਰਾਣੀ ਸੁਰਜੀਤ ਕੌਰ ਹਰਪਾਲ ਕੌਰ ,ਬਲਜੀਤ ਕੌਰ, ਅਰਾਧਨਾ ,ਜਸਵੰਤ ਕੌਰ ,ਪਰਮਜੀਤ ਕੌਰ , ਸਿਮਰਨਜੀਤ ਕੌਰ ,ਮੈਡਮ ਲਵਲੀ, ਜਸਮੀਨ ਕੌਰ, ਬਬਲੀ ,ਲਾਜਵੰਤੀ ,ਪਰਮਜੀਤ ਕੌਰ ,ਸੁਖਵਿੰਦਰ ਕੌਰ ,ਕੁਲਦੀਪ ਕੌਰ ,ਨਸੀਬ ਕੌਰ, ਮਨਜੀਤ ਕੌਰ ,ਲਸਮੀ ,ਪ੍ਰੀਤਮ ਦੇਵੀ, ਹਰਵਿੰਦਰ ਕੌਰ ,ਹਰ ਕੀਰਤਨ ਵੀ ਸ਼ਾਮਿਲ ਹਨ












